Rahul Gandhi's Bharat Jodo Yatra in Himachal Pradesh:  ਦੇਸ਼ ਦੇ ਕਈ ਸੂਬਿਆਂ ਵਿੱਚੋਂ ਲੰਘਦਾ ਹੋਇਆ ਕਾਂਗਰਸ ਆਗੂ ਰਾਹੁਲ ਗਾਂਧੀ (Rahul Gandhi) ਦਾ ਪੈਦਲ ਦੌਰਾ ਹੁਣ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਪੁੱਜ ਗਿਆ ਹੈ।  ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਯਾਤਰਾ  (Bharat Jodo Yatra) ਦੇ 124ਵੇਂ ਦਿਨ ਰਾਹੁਲ ਗਾਂਧੀ ਦੇਵਭੂਮੀ 'ਚ 24 ਕਿਲੋਮੀਟਰ ਪੈਦਲ ਚੱਲ ਰਹੇ ਹਨ। ਇਸ ਯਾਤਰਾ ਵਿੱਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ, ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ, ਮੰਤਰੀਆਂ ਅਤੇ ਕਾਂਗਰਸੀ ਵਿਧਾਇਕਾਂ ਸਮੇਤ ਕਰੀਬ 15 ਹਜ਼ਾਰ ਵਰਕਰ ਹਿੱਸਾ ਲੈ (Bharat Jodo Yatra in Himachal Pradesh) ਰਹੇ ਹਨ। ਸ਼ਾਮ ਨੂੰ ਰਾਹੁਲ ਗਾਂਧੀ ਮਲੋਟ 'ਚ  (Himachal Pradesh)ਜਨ ਸਭਾ ਵੀ ਕਰਨਗੇ।


COMMERCIAL BREAK
SCROLL TO CONTINUE READING

ਦੱਸ ਦੇਈਏ ਕਿ ਹਰਿਆਣਾ 'ਚ ਯਾਤਰਾ ਦੇ ਦੂਜੇ ਪੜਾਅ ਦੀ ਸਮਾਪਤੀ ਤੋਂ ਬਾਅਦ ਰਾਹੁਲ ਦੀ ਪਦ ਯਾਤਰਾ 10 ਜਨਵਰੀ ਨੂੰ ਪੰਜਾਬ ਪਹੁੰਚੀ ਅਤੇ 11 ਜਨਵਰੀ ਨੂੰ ਸਵੇਰੇ 7 ਵਜੇ ਪੰਜਾਬ ਤੋਂ ਸ਼ੁਰੂ ਹੋਈ। ਪੰਜਾਬ ਵਿੱਚ ਭਾਰਤ ਜੋੜੋ ਯਾਤਰਾ 17 ਜਨਵਰੀ ਤੱਕ ਜਾਰੀ ਰਹੇਗੀ। ਇਸ ਤੋਂ ਬਾਅਦ ਇਹ ਯਾਤਰਾ 18 ਜਨਵਰੀ ਨੂੰ ਸਵੇਰੇ 7 ਵਜੇ ਹਿਮਾਚਲ ਪ੍ਰਦੇਸ਼ (ਭਾਰਤ ਜੋੜੋ ਯਾਤਰਾ ਹਿਮਾਚਲ) ਵਿੱਚ ਪ੍ਰਵੇਸ਼ ਕਰ (Bharat Jodo Yatra) ਚੁੱਕੀ ਹੈ। 


ਇਹ ਵੀ ਪੜ੍ਹੋ: ਨਾਬਾਲਗ ਨਾਲ ਛੇੜਛਾੜ ਮਾਮਲਾ: ਘਰ 'ਚ ਦਾਖਲ ਹੋ ਕੇ ਪਰਿਵਾਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ


Rahul Gandhi's Bharat Jodo Yatra in Himachal Pradesh:


ਪੰਜਾਬ ਦੇ ਨਾਲ ਲੱਗਦੇ ਹਿਮਾਚਲ ਦੇ ਮੀਲਵਾਨ ਤੋਂ ਸਵੇਰੇ 6:00 ਵਜੇ ਸ਼ੁਰੂ ਹੋਈ (Bharat Jodo Yatra) ਇਹ ਯਾਤਰਾ ਮੀਰਥਲ ਤੋਂ ਹੁੰਦੀ ਹੋਈ ਕਾਠਗੜ੍ਹ ਪਹੁੰਚੀ । ਇਸ ਦੌਰਾਨ ਰਾਹੁਲ ਗਾਂਧੀ ਕਾਠਗੜ੍ਹ ਮੰਦਰ 'ਚ ਪੂਜਾ ਅਰਚਨਾ ਕਰਨਗੇ। ਦੁਪਹਿਰ 1 ਵਜੇ ਦੇ ਕਰੀਬ ਬਾਈ ਇੰਦੋਰੀਆ ਵਿਖੇ ਭੋਜਨ ਕਰਨਗੇ। ਇਸ ਤੋਂ ਬਾਅਦ
ਇਹ ਯਾਤਰਾ ਇੰਦੌਰਾ ਤੋਂ ਹੁੰਦੇ ਹੋਏ ਸ਼ਾਮ 4:00 ਵਜੇ ਮਲੋਟ ਪਹੁੰਚੇਗੀ। ਰਾਹੁਲ ਗਾਂਧੀ (Bharat Jodo Yatra) ਇੱਥੇ ਸ਼ਾਮ 5:30 ਵਜੇ ਤੱਕ ਜਨ ਸਭਾ ਨੂੰ ਸੰਬੋਧਨ ਕਰਨਗੇ। 



ਇਸ ਤੋਂ ਬਾਅਦ ਇਹ ਯਾਤਰਾ ਮਲੋਟ (Bharat Jodo Yatra in Himachal Pradesh) ਦੇ ਰਸਤੇ ਪਠਾਨਕੋਟ ਲਈ ਰਵਾਨਾ ਹੋਵੇਗੀ। ਪਠਾਨਕੋਟ ਤੋਂ ਯਾਤਰਾ ਜੰਮੂ-ਕਸ਼ਮੀਰ ਵਿੱਚ ਪ੍ਰਵੇਸ਼ ਕਰੇਗੀ। ਮੁੱਖ ਮੰਤਰੀ ਸੁੱਖੂ, ਪ੍ਰਦੇਸ਼ ਪਾਰਟੀ ਪ੍ਰਧਾਨ ਪ੍ਰਤਿਭਾ ਸਿੰਘ ਅਤੇ ਸੂਬਾ ਇੰਚਾਰਜ ਰਾਜੀਵ ਸ਼ੁਕਲਾ ਸਮੇਤ ਕਈ ਸੀਨੀਅਰ ਨੇਤਾਵਾਂ ਨੇ ਯਾਤਰਾ ਲਈ ਇੰਦੌਰਾ 'ਚ ਡੇਰਾ ਲਾਇਆ ਹੋਇਆ ਹੈ।