Sidhu Moosewala News:​ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ  ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾ ਕੇ ਕਤਲ ਹੋਣ ਦੀ ਗੱਲ ਸੁਪਰੀਮ ਕੋਰਟ ਵਿੱਚ ਮੰਨੀ ਹੈ। ਜਿਸ ਤੋਂ ਬਾਅਦ ਹੁਣ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਇਸ ਕਬੂਲਨਾਮੇ 'ਤੇ ਬਿਆਨ ਦਿੱਤਾ ਹੈ। ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਹੁਣ ਤਾਂ ਸਰਕਾਰ ਵੀ ਮੰਨ ਗਈ ਹੈ। ਅਜਿਹੇ 'ਚ ਐੱਫ.ਆਈ.ਆਰ ਦਰਜ ਕਰਕੇ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇ।


COMMERCIAL BREAK
SCROLL TO CONTINUE READING

ਬਲਕੌਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵਕੀਲ ਵੱਲੋਂ ਅੱਜ ਸੁਪਰੀਮ ਕੋਰਟ 'ਚ ਦਿੱਤੇ ਹਲਫ਼ਨਾਮੇ 'ਚ ਸਪੱਸ਼ਟ ਕਟੌਤੀ ਨੂੰ ਪ੍ਰਵਾਨ ਕਰ ਲਿਆ ਹੈ। ਕਿ ਸੁਰੱਖਿਆ ਘੱਟ ਹੋਣ ਕਰਕੇ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ। ਪਰ ਜੇਕਰ ਸੁਰੱਖਿਆ ਘਟਾਈ ਗਈ ਤਾਂ ਵੀ ਉਸਦੇ ਹੁਕਮਾਂ ਅਨੁਸਾਰ ਹੀ ਸੀ।


ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਕਿਹਾ ਕਿ ਆਖਰਕਾਰ ਸੱਚ ਜ਼ੁਬਾਨ 'ਤੇ ਆ ਹੀ ਜਾਂਦਾ ਹੈ, ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਰਕਾਰ ਦੇ ਵਕੀਲ ਨੇ ਹਲਫਨਾਮਾ ਦਿੱਤਾ ਹੈ ਸੁਪਰੀਮ ਕੋਰਟ 'ਚ ਸਪੱਸ਼ਟ ਹੈ ਕਿ ਪੰਜਾਬ ਸਰਕਾਰ ਮੰਨ ਚੁੱਕੀ ਹੈ। ਜੇਕਰ ਸੁਰੱਖਿਆ ਘਟਾਈ ਗਈ ਸੀ ਤਾਂ ਇਸ ਲਈ ਸਿੱਧੂਦਾ ਕਤਲ ਹੋਇਆ। ਜੇਕਰ ਸੁਰੱਖਿਆ ਘਟਾਈ ਗਈ ਤਾਂ ਉਨ੍ਹਾਂ ਦੇ ਹੁਕਮਾਂ ਅਨੁਸਾਰ ਹੋਇਆ ਉਸ ਵੇਲੇ ਗ੍ਰਹਿ ਮੰਤਰੀ ਕੌਣ ਸੀ।


ਬਲੌਕਰ ਸਿੰਘ ਨੇ ਕਿਹਾ ਕਿ ਸਰਕਾਰ ਵਿੱਚ ਰੱਤਾ ਵੀ ਇਨਸਾਨੀਅਤ ਹੈ ਤਾਂ ਐਫਆਈਆਰ ਦਰਜ ਕਰਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਕਿਉਂਕਿ ਉਨ੍ਹਾਂ ਨੇ ਅੱਜ ਸੁਪਰੀਮ ਕੋਰਟ ਵਿੱਚ ਹਲਫ਼ਨਾਮਾ ਦਿੱਤਾ ਹੈ। ਜਿਨ੍ਹਾਂ ਹੱਥ ਮੁਲਜ਼ਮਾਂ ਦਾ ਸਿੱਧੂ ਦੇ ਕਤਲ ਵਿੱਚ ਹੈ ਉਸ ਤੋਂ ਵੱਧ ਪੰਜਾਬ ਸਰਕਾਰ ਦੀ ਭੂਮਿਕਾ ਹੈ।


ਉਨ੍ਹਾਂ ਕਿਹਾ ਕਿ ਲਾਰੇਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਡੇਢ ਸਾਲ ਹੋ ਗਿਆ ਹੈ, ਪਰ ਹੁਣ ਤੱਕ ਸਰਕਾਰ ਉਸ ਦਾ ਪਤਾ ਨਹੀਂ ਲਗਾ ਸਕੀ, ਪਰ ਜਿਨ੍ਹਾਂ ਲੋਕਾਂ ਨੇ ਇਹ ਇੰਟਰਵਿਊ ਕਰਵਾਈ ਸੀ, ਉਹ ਵਿਦੇਸ਼ ਚਲੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਉ 7 ਅਤੇ 8 ਮਾਰਚ ਨੂੰ ਪੰਜਾਬ ਦੀ ਜੇਲ੍ਹ ਚੋਂ ਸੀਨੀਅਰ ਅਧਿਕਾਰੀਆਂ ਵਲੋਂ ਕਰਵਾਈ ਗਈ ਸੀ ।