Bigg Boss 16 Updates: ਬਿੱਗ ਬੌਸ 16 ਫ਼ਿਲਹਾਲ ਸੁਰਖੀਆਂ ਵਿੱਚ ਹੈ ਅਤੇ ਅਬਦੂ ਰੋਜ਼ਿਕ (Abdu Rozik) ਇਸ ਸੀਜ਼ਨ ਦਾ ਸਭ ਤੋਂ ਮਸ਼ਹੂਰ ਪ੍ਰਤੀਯੋਗੀ ਹੈ। ਬਿੱਗ ਬੌਸ ਦੇ ਘਰ ਵਿੱਚ ਜੋ ਵੀ ਆਉਂਦਾ ਹੈ, ਉਹ ਅਬਦੂ ਦੀ ਤਾਰੀਫ਼ ਕੀਤੇ ਬਿਨਾਂ ਨਹੀਂ ਜਾਂਦਾ। ਇਸ ਦੇ ਨਾਲ ਹੀ ਦਰਸ਼ਕ ਵੀ ਅਬਦੂ ਨੂੰ ਬਹੁਤ ਪਸੰਦ ਕਰ ਰਹੇ ਹਨ। 


COMMERCIAL BREAK
SCROLL TO CONTINUE READING

ਅਬਦੂ ਰੋਜ਼ਿਕ ਦਾ ਭੋਲਾਪਣ ਹਰ ਕਿਸੇ ਨੂੰ ਬਹੁਤ ਪਿਆਰਾ ਲੱਗ ਰਿਹਾ ਹੈ ਪਰ ਉਸਦੇ ਪ੍ਰਸ਼ੰਸਕਾਂ ਨੂੰ ਗੁੱਸਾ ਆਉਂਦਾ ਹੈ ਜਦੋਂ ਉਸਨੂੰ ਹਲਕੇ 'ਚ ਲਿਆ ਜਾਂਦਾ ਹੈ ਅਤੇ ਉਸ ਦੀ ਭਾਵਨਾਵਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ। 


ਦੱਸ ਦਈਏ ਕਿ ਅਬਦੂ ਨੂੰ ਨਿਮਰਤ ਕੌਰ ਆਹਲੂਵਾਲੀਆ ਨਾਲ ਪਿਆਰ ਹੋ ਗਿਆ ਹੈ ਅਤੇ ਅਬਦੂ ਨੇ ਉਸ ਦੇ ਜਨਮਦਿਨ ਮੌਕੇ ਨਿਰਮਤ ਨੂੰ ਸਰਪ੍ਰਾਈਜ਼ ਕਰਨ ਦਾ ਮਨ ਬਣਾਇਆ। ਹਾਲਾਂਕਿ ਇਸ ਦੌਰਾਨ ਅਬਦੂ ਦੇ ਸਰਕਲ 'ਚ ਰਹਿ ਰਹੇ ਲੋਕਾਂ ਨੇ ਉਸ ਦਾ ਭੱਦਾ ਮਜ਼ਾਕ ਬਣਾਇਆ ਅਤੇ ਉਸ ਦੀ ਪਿੱਠ 'ਤੇ ਅਜਿਹੀਆਂ ਗੱਲਾਂ ਲਿਖੀਆਂ, ਜਿਸ ਤੋਂ ਬਾਅਦ ਟਵਿਟਰ 'ਤੇ ਲੋਕ ਭੜਕ ਗਏ।  


ਦੱਸਣਯੋਗ ਹੈ ਕਿ ਅਬਦੁ ਰੋਜ਼ੀਕ (Abdu Rozik) ਸਾਰਿਆਂ ਨੂੰ ਹਸਾਉਂਦਾ ਹੈ ਅਤੇ ਜੇਕਰ ਕੋਈ ਉਦਾਸ ਹੁੰਦਾ ਹੈ, ਤਾਂ ਉਹ ਉਸ ਨੂੰ ਗਲੇ ਲਗਾਉਂਦਾ ਹੈ। ਇਸ ਦੌਰਾਨ ਜੇਕਰ ਕੋਈ ਰੋਂਦਾ ਹੈ ਤਾਂ ਉਹ ਆਪਣੇ ਹੱਥਾਂ ਨਾਲ ਉਸ ਦੇ ਹੰਝੂ ਪੂੰਝਦਾ ਹੈ। ਜਿੱਥੇ ਅਬਦੂ ਹਮੇਸ਼ਾ ਲੋਕਾਂ ਦਾ ਖਿਆਲ ਰੱਖਦਾ ਹੈ ਉੱਥੇ ਕੋਈ ਵੀ ਉਸ ਦਾ ਮਨ ਜਾਣਨ ਦੀ ਕੋਸ਼ਿਸ਼ ਨਹੀਂ ਕਰਦਾ। 


Bigg Boss 16 Updates: ਸਾਜਿਦ ਦੀ ਮੰਡਲੀ ਨੇ ਅਬਦੂ ਰੋਜ਼ੀਕ ਦਾ ਉਡਾਇਆ ਮਜ਼ਾਕ 


ਜਿੱਥੇ ਅਬਦੂ ਰੋਜ਼ੀਕ (Abdu Rozik) ਨਿਮਰਤ ਕੌਰ ਆਹਲੂਵਾਲੀਆ ਦੇ ਜਨਮਦਿਨ ਨੂੰ ਖ਼ਾਸ ਬਣਾਉਣਾ ਚਾਹੁੰਦੇ ਸਨ ਉੱਥੇ ਸੁੰਬਲ ਤੌਕੀਰ ਖਾਨ ਨੇ ਅਬਦੂ ਦੀ ਛਾਤੀ ਅਤੇ ਪੇਟ 'ਤੇ ਲਿਪਸਟਿਕ ਨਾਲ ਹੈਪੀ ਬਰਥਡੇ ਨਿਮਰਤ ਲਿਖਿਆ ਅਤੇ ਇੱਕ ਦਿਲ ਵੀ ਬਣਾਇਆ। ਇਸ ਦੌਰਾਨ ਉਨ੍ਹਾਂ ਦੀ ਪਿੱਠ 'ਤੇ ਆਈ ਲਵ ਯੂ ਟੱਟੀ ਵੀ ਲਿਖਿਆ ਹੋਇਆ ਸੀ ਅਤੇ ਇਹ ਦੇਖ ਕੇ ਸ਼ਿਵ ਠਾਕਰੇ, ਸਾਜਿਦ ਖਾਨ, ਐਮਸੀ ਸਟੈਨ ਹੱਸਣ ਲੱਗ ਗਏ। 


ਇਸ ਦੇ ਨਾਲ ਹੀ ਨਿਮਰਤ ਕੌਰ ਆਹਲੂਵਾਲੀਆ ਵੀ ਹੱਸਣ ਲੱਗ ਗਈ ਅਤੇ ਇਹ ਲੋਕਾਂ ਨੂੰ ਬਿਲਕੁਲ ਪਸੰਦ ਨਹੀਂ ਆਇਆ। ਅਬਦੂ ਰੋਜ਼ੀਕ 19 ਸਾਲ ਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਉਹ ਕੱਦ ਵਿੱਚ ਛੋਟਾ ਹੈ ਪਰ ਤੁਸੀਂ ਉਸ ਨਾਲ ਅਜਿਹਾ ਭੱਦਾ ਮਜ਼ਾਕ ਨਹੀਂ ਕਰ ਸਕਦੇ ਹੋ।


ਹੋਰ ਪੜ੍ਹੋ: ਜਾਣੋ, ਚੰਡੀਗੜ ਦਾ GMCH-32 ਹਸਪਤਾਲ ਕਿਉਂ ਪੁਲਿਸ ਛਾਉਣੀ ’ਚ ਹੋਇਆ ਤਬਦੀਲ?


Bigg Boss 16 Updates: ਜਦੋਂ ਨਿਮਰਤ ਨੇ ਮੱਥੇ 'ਤੇ 'ਬੇਕਾਰ' ਲਿਖਿਆ ਜਾ ਰਿਹਾ ਸੀ 


ਤੁਹਾਨੂੰ ਦੱਸ ਦਈਏ ਕਿ ਬਿੱਗ ਬੌਸ 16 ਦੇ ਸ਼ੁਰੂਆਤ ਵਿੱਚ ਬਿੱਗ ਬੌਸ ਨੇ ਅਰਚਨਾ ਗੌਤਮ ਨੂੰ ਇੱਕ ਟਾਸਕ ਦਿੱਤਾ ਸੀ ਜਿਸ ਦੇ ਮੁਤਾਬਕ ਉਸ ਨੂੰ ਘਰ ਦੇ ਇੱਕ ਮੈਂਬਰ ਦੇ ਮੂੰਹ 'ਤੇ ਬੇਕਾਰ ਲਿਖਣਾ ਸੀ। ਇਸ ਲਈ ਅਰਚਨਾ ਨੇ ਨਿਮਰਤ ਨੂੰ ਚੁਣਿਆ ਅਤੇ ਉਸ ਦੇ ਮੱਥੇ 'ਤੇ ਬੇਕਾਰ ਲਿਖਣ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਇਸ ਗੱਲ ਦਾ ਰੱਜ ਕੇ ਰੌਲਾ ਪਿਆ।


ਹੋਰ ਪੜ੍ਹੋ: ਪੰਜਾਬੀ ਬਣੇਗੀ ਸਰਕਾਰੀ ਅਤੇ ਨਿੱਜੀ ਇਮਾਰਤਾਂ ਦਾ ਸ਼ਿੰਗਾਰ, ਸਰਕਾਰ ਨੇ ਦਿੱਤੇ ਨਵੇਂ ਆਦੇਸ਼