Fazilka Accident News: ਫਾਜ਼ਿਲਕਾ `ਚ ਸੈਰ ਕਰ ਰਹੇ ਦੋ ਵਿਅਕਤੀਆਂ ਨੂੰ ਤੇਜ਼ ਰਫ਼ਤਾਰ ਕਾਰ ਨੇ ਮਾਰੀ ਟੱਕਰ; ਬਾਈਕ ਏਜੰਸੀ ਸੰਚਾਲਕ ਦੀ ਮੌਤ
Fazilka Accident News: ਅਰਨੀਵਾਲਾ ਵਿੱਚ ਸੈਰ ਕਰ ਰਹੇ ਦੋ ਲੋਕਾਂ ਵਿੱਚ ਪਿਛੇ ਤੋਂ ਤੇਜ਼ ਰਫਤਾਰ ਕਾਰਨ ਟੱਕਰ ਮਾਰ ਦਿੱਤੀ।
Fazilka Accident News: ਬੁੱਧਵਾਰ ਨੂੰ ਸਵੇਰੇ ਸਾਢੇ 5 ਵਜੇ ਦੇ ਕਰੀਬ ਅਰਨੀਵਾਲਾ ਵਿੱਚ ਸੈਰ ਕਰ ਰਹੇ ਦੋ ਲੋਕਾਂ ਵਿੱਚ ਪਿਛੇ ਤੋਂ ਤੇਜ਼ ਰਫਤਾਰ ਕਾਰਨ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਸੈਰ ਕਰ ਰਹੇ ਲੋਕ ਕਰੀਬ 20 ਤੋਂ 25 ਫੁੱਟ ਦੂਰ ਜਾ ਕੇ ਡਿੱਗੇ।
ਹਨੇਰੇ ਹੋਣ ਕਾਰਨ ਪਿੱਛੇ ਆ ਰਹੇ ਪਰਿਵਾਰਕ ਮੈਂਬਰਾਂ ਨੇ ਮੋਬਾਈਲ ਦੀ ਟਾਰਚ ਜਗਾ ਕੇ ਜ਼ਖ਼ਮੀਆਂ ਨੂੰ ਲੱਭਿਆ, ਜਿਸ ਵਿਚ ਇਕ ਵਿਅਕਤੀ ਜ਼ਖ਼ਮੀ ਹਾਲਤ ਵਿੱਚ ਮਿਲਿਆ ਜਦਕਿ ਦੂਜੇ ਦੀ ਮੌਤ ਹੋ ਚੁੱਕੀ ਸੀ। ਫਿਲਹਾਲ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਬਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੇ ਚਾਚਾ ਜੋ ਪੰਨੀਵਾਲਾ ਵਿੱਚ ਮੋਟਰਸਾਈਕਲ ਏਜੰਸੀ ਚਲਾਉਂਦੇ ਹਨ। ਕੰਵਲਜੀਤ ਸਿੰਘ ਆਪਣੇ ਸਾਥੀ ਸੁਰਿੰਦਰ ਕੁਮਾਰ ਦੇ ਨਾਲ ਰੋਜ਼ਾਨਾ ਦੀ ਤਰ੍ਹਾਂ ਅੱਜ ਸਵੇਰੇ ਸੈਰ ਉਤੇ ਨਿਕਲੇ ਸਨ।
ਅਰਨੀਵਾਲਾ ਦੇ ਕੋਲ ਉਹ ਸੈਰ ਕਰ ਰਹੇ ਸਨ ਕਿ ਉਦੋਂ ਮਲੋਟ ਵੱਲੋਂ ਪਿਛੇ ਤੋਂ ਤੇਜ਼ ਰਫਤਾਰ ਆਈ ਕਾਰ ਨੇ ਬੇਕਾਬੂ ਹੋ ਕੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸੈਰ ਕਰ ਰਹੇ ਲੋਕ ਕਰੀਬ 20 ਤੋਂ 25 ਫੁੱਟ ਦੂਰ ਝਾੜੀਆਂ ਵਿੱਚ ਜਾ ਡਿੱਗੇ। ਉਹ ਵੀ ਉਨ੍ਹਾਂ ਦੇ ਪਿੱਛੇ ਆ ਰਹੇ ਸੀ ਤਾਂ ਮੌਕੇ ਉਤੇ ਉਨ੍ਹਾਂ ਨੇ ਭੱਜ ਕੇ ਮੋਬਾਈਲ ਟਾਰਚ ਜਗਾ ਕੇ ਜ਼ਖ਼ਮੀਆਂ ਨੂੰ ਲੱਭਿਆ।
ਜਿਨ੍ਹਾਂ ਨੇ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਦੇ ਚਾਚਾ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ ਦੂਜਾ ਜ਼ਖ਼ਮੀ ਹੋਏ ਵਿਅਕਤੀ ਦਾ ਇਲਾਜ ਕੀਤਾ ਜਾ ਰਿਹਾ ਹੈ। ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਪੋਸਟਮਾਰਟਮ ਲਈ ਰਖਵਾਇਆ ਗਿਆ। ਜਿਥੇ ਉਨ੍ਹਾਂ ਵੱਲੋਂ ਕਾਰ ਚਾਲਕ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਦੋ ਲੋਕਾਂ ਨੂੰ ਸਥਾਨਕ ਲੋਕਾਂ ਨੇ ਫੜ੍ਹ ਰੱਖਿਆ ਹੈ।
ਇਹ ਵੀ ਪੜ੍ਹੋ : Sukhjinder Randhawa News: ਸੁਖਜਿੰਦਰ ਰੰਧਾਵਾ ਨੇ DC ਦੇ ਖਿਲਾਫ਼ ਪਾਇਆ ਵਿਸ਼ੇਸ਼ ਅਧਿਕਾਰ ਮਤਾ
ਉਧਰ ਥਾਣਾ ਅਰਨੀਵਾਲਾ ਦੇ ਐਸਐਚਓ ਲੇਖਰਾਜ ਨੇ ਦੱਸਿਆ ਕਿ ਉਹ ਬਾਹਰ ਡਿਊਟੀ ਉਤੇ ਹਨ। ਉਨ੍ਹਾਂ ਨੂੰ ਸੂਚਨਾ ਮਿਲੀ ਹੈ। ਜਿਸ ਉਤੇ ਮਾਮਲੇ ਵਿੱਚ ਜਾਂਚ-ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : Khanna News: ਖੰਨਾ ਦੀ ਅਨਾਜ ਮੰਡੀ 'ਚ ਮਜ਼ਦੂਰਾਂ ਨੇ ਸ਼ੁਰੂ ਕੀਤੀ ਹੜਤਾਲ; ਅਜੇ ਤੱਕ ਝੋਨੇ ਦੀ ਖ਼ਰੀਦ ਨਹੀਂ ਹੋਈ ਸ਼ੁਰੂ