Bikram Singh Majithia News (Manoj Joshi): ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਅੱਜ ਡਰੱਗ ਮਾਮਲੇ ਵਿੱਚ ਬਣੀ ਨਵੀਂ ਸਿੱਟ ਨੇ ਪੁੱਛਗਿੱਛ ਕੀਤੀ। ਸਿੱਟ ਨੇ ਅਕਾਲੀ ਆਗੂ ਤੋਂ ਲਗਭੱਗ 7 ਘੰਟੇ ਸਵਾਲ ਜਵਾਬ ਕੀਤੇ। ਬਿਕਰਮ ਸਿੰਘ ਮਜੀਠੀਆ ਤੋਂ ਡੀਆਈਜੀ ਹਰਚਨ ਸਿੰਘ ਭੁੱਲਰ ਦੀ ਅਗਵਾਈ ਵਿੱਚ ਬਣੀ ਸਿੱਟ ਨੇ ਅੱਜ ਪਹਿਲੀ ਵਾਰ ਸਵਾਲ ਜਵਾਬ ਕੀਤੇ। ਇਸ ਤੋੋਂ ਪਹਿਲਾ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੀ ਸਿੱਟ ਨੇ ਅਕਾਲੀ ਆਗੂ ਤੋਂ ਤਿੰਨ ਵਾਰ ਪੁੱਛਗਿੱਛ ਕੀਤੀ ਸੀ।


COMMERCIAL BREAK
SCROLL TO CONTINUE READING

ਪੁੱਛਗਿੱਛ ਤੋਂ ਬਾਅਦ ਦਫਤਰ ਤੋਂ ਬਾਹਰ ਆਏ ਮਜੀਠੀਆ ਨੇ ਮੁੜ ਆਪ ਸਰਕਾਰ ਨੂੰ ਕੜੇ ਹੱਥੀ ਲਿਆ। ਉਨ੍ਹਾਂ ਨੇ ਕਿਹਾ ਮੈਨੂੰ ਜੇਲ੍ਹ ਅੰਦਰ ਢੱਕਣ ਦੇ ਲਈ ਸਰਕਾਰ ਜਿੰਨੀਆਂ ਮਰਜ਼ੀ ਸਿੱਟਾਂ ਬਣਾ ਲੈਣ ਸਾਰੀਆਂ ਸਿੱਟਾਂ ਬੇਸਿੱਟਾ ਰਹਿਣਗੀਆਂ, ਕਿਉਂਕਿ ਮੈਨੂੰ ਆਪਣੇ ਅਕਾਲ ਪੁਰਖ 'ਤੇ ਪੂਰਨ ਭਰੋਸਾ ਹੈ। ਪਰ ਸਿੱਟ ਬਣਾਕੇ ਝੂਠੇ ਮਾਮਲੇ ਵਿੱਚ ਮੈਨੂੰ ਫਸਾਉਣ ਦੀ ਕੋਸ਼ਿਸ਼ ਕਰਨ ਨਾਲ ਸਰਕਾਰ ਦਾ ਚਿਹਰਾ ਬੇਨਕਾਬ ਹੋ ਰਿਹਾ ਹੈ।


ਇਹ ਵੀ ਪੜ੍ਹੋ: Mohali News: ਡੇਰਾਬੱਸੀ 'ਚ ਜਾਅਲੀ NOC 'ਤੇ ਰਜਿਸਟ੍ਰੇਸ਼ਨ ਦੇ ਮਾਮਲੇ 'ਚ SIT ਨੇ ਚਲਾਨ ਪੇਸ਼ ਕੀਤਾ


ਮਜੀਠੀਆ ਨੇ ਮੁੜ ਪਿਛਲੀ ਸਰਕਾਰ ਅਤੇ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆ ਤੇ ਵੀ ਸਵਾਲ ਚੁੱਕੇ ਹਨ। ਅਕਾਲੀ ਆਗੂ ਨੇ ਕਿਹਾ ਕਿ ਮੇਰੇ ਖ਼ਿਲਾਫ਼ ਝੂਠਾ ਮਾਮਲਾ ਕਿਸੇ ਥਾਣੇਦਾਰ ਨੇ ਨਹੀਂ ਸਗੋਂ ਪੰਜਾਬ ਦੇ ਇੱਕ ਡੀਜੀਪੀ ਵੱਲੋਂ ਕੀਤਾ ਗਿਆ। ਜਿਸ ਨੂੰ ਪ੍ਰਧਾਨਮੰਤਰੀ ਦੀ ਸੁਰੱਖਿਆ ਕੁਤਾਹੀ ਮਾਮਲੇ ਵਿੱਚ ਨੋਟਿਸ ਜਾਰੀ ਹੋਇਆ ਹੈ। ਨਾਲ ਉਨ੍ਹਾਂ ਨੇ ਕਿਹਾ ਕਿ ਚਟੋਪਾਧਿਆ ਨੂੰ UPSC ਵੱਲੋਂ ਵੀ ਨਕਾਰ ਦਿੱਤਾ ਸੀ ਪਰ ਚੰਨੀ ਨੇ ਡੀਜੀਪੀ ਬਣਾਕੇ ਮੇਰੇ ਤੇ ਝੂਠਾ ਮੁਕਦਮਾ ਦਰਜ ਕਰਵਾ ਦਿੱਤਾ। ਜਿਸ ਵਿੱਚ ਮੈਨੂੰ ਹਾਈਕੋਰਟ ਨੇ ਬਰੀ ਕਰ ਦਿੱਤਾ ਸੀ। ਪਰ ਅੱਜ ਦੀ ਮੌਜੂਦਾ ਸਰਕਾਰ ਮੇਰੇ ਉੱਤੇ ਝੂਠਾ ਕੇਸ ਬਣਾਕੇ ਜੇਲ੍ਹ ਅੰਦਰ ਬੰਦ ਕਰਨਾ ਚਾਹੁੰਦੀ ਹੈ, ਜੋ ਕਿ ਹੋਣ ਵਾਲਾ ਨਹੀਂ ਹੈ।


ਗੌਰਤਲਬ ਹੈ ਕਿ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਨੇ ਰਿਟਾਇਰ ਹੋਣ ਤੋਂ ਬਾਅਦ ਨਵੀਂ ਤਿੰਨ ਮੈਂਬਰੀ ਐਸਆਈਟੀ ਦੇ ਸਾਹਮਣੇ ਬਿਕਰਮ ਸਿੰਘ ਮਜੀਠੀਆ ਪਹਿਲੀ ਵਾਰ ਪੇਸ਼ ਹੋਣਗੇ। ਇਸ ਐਸਆਈਟੀ ਨੂੰ ਡੀਆਈਜੀ ਹਰਚਨ ਸਿੰਘ ਭੁੱਲਰ ਲੀਂਡ ਕਰ ਰਹੇ ਹਨ।


ਇਹ ਵੀ ਪੜ੍ਹੋ: India Alliance News: INDIA ਗਠਜੋੜ ਦਾ ਪਹਿਲਾ ਮੁਕਾਬਲਾ ਬੀਜੇਪੀ ਦੇ ਨਾਲ 18 ਜਨਵਰੀ ਨੂੰ ਹੋਵੇਗਾ- ਰਾਘਵ