ਚੰਡੀਗੜ: ਲੰਘੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿਚ ਸ਼ਾਮਿਲ ਹੋ ਗਏ। ਇਹ ਵੀ ਮੰਨਿਆ ਜਾ ਰਿਹਾ ਸੀ ਕਿ ਕੈਪਟਨ ਦੇ ਕਰੀਬੀ ਕਾਂਗਰਸੀ ਨੇਤਾ ਕੈਪਟਨ ਦੇ ਨਾਲ ਭਾਜਪਾ ਜੁਆਇਨ ਕਰਨਗੇ। ਪਰ ਭਾਜਪਾ ਨੇ ਕੈਪਟਨ ਦੇ ਉਹਨਾਂ ਨਜ਼ਦੀਕੀਆਂ ਨੂੰ ਵੱਡਾ ਝਟਕਾ ਦਿੱਤਾ ਹੈ ਜਿਹਨਾਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ। ਭਾਜਪਾ ਨੇ ਸਾਫ਼ ਕੀਤਾ ਹੈ ਕਿ ਜਿਹਨਾਂ ਕਾਂਗਰਸੀ ਆਗੂਆਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ ਉਹਨਾਂ ਨੂੰ ਭਾਜਪਾ ਵਿਚ ਸ਼ਾਮਿਲ ਨਹੀਂ ਕੀਤਾ ਜਾਵੇਗਾ।


COMMERCIAL BREAK
SCROLL TO CONTINUE READING

 


ਇਸੇ ਲਈ ਹੀ ਇਹਨਾਂ ਤਮਾਮ ਚਰਚਾਵਾਂ 'ਤੇ ਉਸ ਵੇਲੇ ਵਿਰਾਮ ਲੱਗ ਗਿਆ ਜਦੋਂ ਭਾਜਪਾ ਜੁਆਇਨ ਕਰਨ ਗਏ ਕੈਪਟਨ ਨਾਲ ਸਿਰਫ਼ ਉਹਨਾਂ ਦੇ ਪੁੱਤਰ ਅਤੇ ਧੀ ਮੌਜੂਦ ਸਨ। ਕੁਝ ਕਾਂਗਰਸੀ ਆਗੂਆਂ ਜਿਹਨਾਂ ਵਿਚ ਸਾਧੂ ਸਿੰਘ ਧਰਮਸੋਤ, ਓ.ਪੀ. ਸੋਨੀ, ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਦਾ ਨਾਂ ਬੇਸ਼ਕ ਚਰਚਾਵਾਂ 'ਚ ਰਿਹਾ ਪਰ ਉਹ ਭਾਜਪਾ ਵਿਚ ਸ਼ਾਮਿਲ ਹੋਣ ਲਈ ਉਥੇ ਹਾਜ਼ਰ ਨਹੀਂ ਸਨ। ਇਸਦਾ ਕਾਰਨ ਹੁਣ ਇਹੀ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਨੇ ਭ੍ਰਿਸ਼ਟ ਆਗੂਆਂ ਨੂੰ ਪਾਰਟੀ ਵਿਚ ਸ਼ਾਮਿਲ ਕਰਨ ਤੋਂ ਨਾਂਹ ਕੀਤੀ ਸੀ।


 


ਇਹਨਾਂ ਆਗੂਆਂ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼


ਸਾਧੂ ਸਿੰਘ ਧਰਮਸੋਤ, ਓ.ਪੀ. ਸੋਨੀ ਅਤੇ ਰਾਣਾ ਕੇ.ਪੀ. 'ਤੇ ਕੋਈ ਨਾ ਕੋਈ ਭ੍ਰਿਸ਼ਟਾਚਾਰ ਦਾ ਚਾਰਜ ਲੱਗਿਆ ਹੋਇਆ ਹੈ। ਜੇਕਰ ਸਾਧੂ ਸਿੰਘ ਧਰਮਸੋਤ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਉੱਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ, ਜੰਗਲਾਤ ਵਿਭਾਗ ਵਿਚ ਵੱਡਾ ਘੁਟਾਲਾ ਕਰਨ ਦੇ ਦੋਸ਼ ਲੱਗੇ ਅਤੇ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ।ਹਾਲਾਂਕਿ ਬਾਅਦ ਵਿਚ ਧਰਮਸੋਤ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ।ਸਾਬਕਾ ਮੰਤਰੀ ਓ.ਪੀ. ਸੋਨੀ ਤੇ ਸਿਹਤ ਮੰਤਰੀ ਰਹਿੰਦਿਆਂ ਕੋਰੋਨਾ ਕਾਲ ਦੌਰਾਨ ਕੋਰੋਨਾ ਕਿੱਟਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲੱਗੇ। ਪਰ ਕੋਈ ਵੀ ਕਾਰਵਾਈ ਨਹੀਂ ਹੋਈ।ਇਸਦੇ ਨਾਲ ਹੀ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ. ਦਾ ਨਾਂ ਕਈ ਭ੍ਰਿਸ਼ਟਾਚਾਰ ਮਾਮਲਿਆਂ ਵਿਚ ਆਉਂਦਾ ਰਿਹਾ ਪਰ ਅਜੇ ਤੱਕ ਤੇ ਕੋਈ ਵੀ ਕਾਰਵਾਈ ਨਹੀਂ ਹੋਈ। ਪਰ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣਾ ਹੀ ਉਹਨਾਂ ਦੇ ਭਾਜਪਾ ਵਿਚ ਜਾਣ ਦੇ ਰਸਤੇ ਬੰਦ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੁਦ ਇਹਨਾਂ ਨਾਵਾਂ ਨੂੰ ਪ੍ਰਵਾਨਗੀ ਨਹੀਂ ਦਿੱਤੀ।


 


ਭਾਜਪਾ ਨੇ ਮਿਸ਼ਨ ਪੰਜਾਬ ਦੀ ਕੀਤੀ ਤਿਆਰੀ


ਭਾਜਪਾ ਪੰਜਾਬ ਵਿਚ ਸਰਕਾਰ ਬਣਾਉਣ ਦਾ ਸੁਪਨਾ ਸੰਝੋਅ ਰਹੀ ਹੈ। ਇਸ ਲਈ ਪੰਜਾਬ ਵਿਚ ਵੱਡੇ ਚਹਿਿਰਆਂ 'ਤੇ ਦਾਅ ਖੇਡ ਰਹੀ ਹੈ। ਹਰ ਕਦਮ ਪੰਜਾਬ ਵਿਚ ਪੰਜਾਬ ਹੁਣ ਫੂਕ ਫੂਕ ਕੇ ਰੱਖ ਰਹੀ ਹੈ।ਸ਼ਾਇਦ ਇਸੇ ਲਈ ਹੀ ਦਾਗੀ ਆਗੂਆਂ ਨੂੰ ਪਾਰਟੀ ਵਿਚ ਲੈਣ ਤੋਂ ਇਨਕਾਰ ਕਰ ਰਹੀ ਹੈ।


 


WATCH LIVE TV