ਚੰਡੀਗੜ੍ਹ: ਭਾਜਪਾ ਆਗੂ ਤਰੁਣ ਚੁੱਘ (Tarun Chugh) ਨੇ ਆਜ਼ਾਦੀ ਦਿਵਸ ਦੀ ਵਧਾਈ ਦਿੰਦਿਆ ਪੰਜਾਬ ਸਰਕਾਰ ਦੇ 'ਮੁਹੱਲਾ ਕਲੀਨਿਕਾਂ' ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਆਜ਼ਾਦੀ ਮੌਕੇ ਤਿਰੰਗਾ ਲਹਿਰਾਇਆ, ਇਹ ਬਹੁਤ ਖੁਸ਼ੀ ਦੀ ਗੱਲ ਹੈ ਪਰ ਅੱਜ ਪੰਜਾਬ ਨੂੰ ਡਿਸਪੈਂਸਰੀਆਂ ਦੀ ਨਹੀਂ ਬਲਕਿ ਆਯੁਸ਼ਮਾਨ ਭਾਰਤ ਯੋਜਨਾ ਦੀ ਲੋੜ ਹੈ।


COMMERCIAL BREAK
SCROLL TO CONTINUE READING

 



ਵੱਡੇ ਹਸਪਤਾਲਾਂ ਦੀ ਲੋੜ ਹੈ ਨਾਕਿ ਮੁੱਹਲਾ ਕਲੀਨਿਕਾਂ ਦੀ - ਤਰੁਣ ਚੁੱਘ 
ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਫਿਰੋਜ਼ਪੁਰ ’ਚ ਖੋਲ੍ਹੇ ਗਏ ਪੀ. ਜੀ. ਆਈ ਸੈਟੇਲਾਈਟ ਸੈਂਟਰ (PGIMER's Satellite Centre) ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਸ ਵੱਲ ਪੰਜਾਬ ਸਰਕਾਰ ਧਿਆਨ ਦੇਵੇ ਤਾਂ ਜੋ ਲੋਕਾਂ ਨੂੰ ਚੰਡੀਗੜ੍ਹ ਵਾਲੇ ਪੀਜੀਆਈ ਦੀ ਤਰਜ ’ਤੇ ਵਧੀਆ ਸਹੂਲਤਾਂ ਹਾਸਲ ਹੋ ਸਕਣ। ਉਨ੍ਹਾਂ ਦੱਸਿਆ ਕਿ ਕਪੂਰਥਲਾ, ਹੁਸ਼ਿਆਰਪੁਰ ਦੇ ਨਾਲ ਨਾਲ ਬੰਠਿਡਾ ’ਚ ਵੱਡਾ ਮੈਡੀਕਲ ਕਾਲਜ ਖੋਲ੍ਹਿਆ ਗਿਆ ਹੈ, ਉਨ੍ਹਾਂ ਕਾਲਜਾਂ ਨੂੰ ਬਿਹਤਰ ਬਣਾਉਣ ਲਈ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਹੈ।


 



ਕੇਂਦਰ ਨੇ ਪੰਜਾਬ ’ਚ ਉਦਯੋਗ ਸਥਾਪਿਤ ਕਰਨ ਲਈ ਬਹੁਤ ਕੰਮ ਕੀਤਾ- ਤਰੁਣ ਚੁੱਘ
ਸੂਬੇ ’ਚ ਉਦਯੋਗ (Industry in Punjab) ਲਗਾਉਣ ਦੇ ਮੁੱਦੇ ਤੇ ਬੋਲਦਿਆਂ ਤਰੁਣ ਚੁੱਘ ਨੇ ਕਿਹਾ ਕਿ ਪਿਛਲੇ 15 ਸਾਲਾਂ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਨੇ ਇੰਡਸਟਰੀ ਲਿਆਉਣ ਲਈ ਵੱਡੇ ਉਪਰਾਲੇ ਕੀਤੇ ਹਨ। ਪਰ ਜਦੋਂ ਮੋਬਾਈਲ ਟਾਵਰ ਤੋੜ ਦਿੱਤੇ ਜਾਣਗੇ, ਵੱਡੇ ਸਨਅਤਾਂ ਦੇ ਗੇਟ ਬੰਦ ਕਰ ਦਿੱਤੇ ਜਾਣਗੇ ਤਾਂ ਅਜਿਹੇ ’ਚ ਉਦਯੋਗ ਕਿੱਥੋਂ ਆਏਗਾ। 



ਉਨ੍ਹਾਂ ਰੁਜ਼ਗਾਰ ਦੇ ਮੁੱਦੇ ’ਤੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ ਦੱਸਿਆ ਜਾਵੇ ਕਿੰਨੇ ਕੱਚੇ ਮੁਲਾਜ਼ਮਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਸਰਕਾਰ ਸਿਰਫ਼ ਸਮਾਂ ਲੰਘਾ ਰਿਹਾ ਹੈ, ਸਿਰਫ਼ ਵਾਅਦੇ ਕੀਤੇ ਜਾ ਰਹੇ ਹਨ ਜ਼ਮੀਨੀ ਪੱਧਰ ’ਤੇ ਕੰਮ ਨਹੀਂ ਕੀਤਾ ਜਾ ਰਿਹਾ।