CM Bhagwant Mann Challenge:  ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਸਵਾਈਐਲ ਤੋਂ ਇਲਾਵਾ ਹੋਰ ਮੁੱਦਿਆਂ ਉਪਰ ਖੁੱਲ੍ਹੀ ਬਹਿਸ ਦੇ ਨਿਓਤੇ ਉਤੇ ਸਿਆਸਤ ਦਾ ਸਿਲਸਿਲਾ ਜਾਰੀ ਹੈ।  ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਵੱਲੋਂ 1 ਨਵੰਬਰ ਨੂੰ ਟੈਗੋਰ ਥੀਏਟਰ ਵਿੱਚ ਵਿਰੋਧੀ ਧਿਰਾਂ ਲਈ ਰੱਖੀ ਖੁੱਲ੍ਹੀ ਬਹਿਸ ਵਿੱਚ ਜਾਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਹੈ।


COMMERCIAL BREAK
SCROLL TO CONTINUE READING

ਪੰਜਾਬ ਭਾਜਪਾ ਪ੍ਰਧਾਨ ਨੇ ਕਿਹਾ ਕਿ ਮੈਂ ਕੋਈ ਥੀਏਟਰ ਆਰਟਿਸਟ ਨਹੀਂ ਤੇ ਥੀਏਟਰ 'ਚ ਜਾ ਕੇ ਕਾਮੇਡੀ ਹੁੰਦੀ ਹੈ, ਇਸ ਲਈ ਮੈਂ ਟੈਗੋਰ ਥੀਏਟਰ ਨਹੀਂ ਜਾਵਾਂਗਾ। ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਇੱਕ ਮਸਲਾ ਤਾਂ ਦੱਸੇ ਕਿ ਆਖ਼ਰ ਖੁੱਲ੍ਹੀ ਬਹਿਸ ਕਿਸ ਮਸਲੇ 'ਤੇ ਹੋ ਰਹੀ ਹੈ।


ਉਨ੍ਹਾਂ ਨੇ ਸੀਐਮ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਕਿ ਜੇ ਉਨ੍ਹਾਂ ਨੇ ਬਹਿਸ ਰੱਖਣੀ ਹੈ ਤਾਂ ਫਿਰ ਉਨ੍ਹਾਂ ਨਾਲ ਅਬੋਹਰ ਚੱਲਣ, ਜਿੱਥੇ ਪਾਣੀਆਂ ਦੇ ਬਾਹਰ ਜਾਣ ਦਾ ਅਸਰ ਪਵੇਗਾ। ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਪਾਣੀਆਂ ਦੇ ਮੁੱਦੇ ’ਤੇ ਚਰਚਾ ਚੰਡੀਗੜ੍ਹ ਦੇ ਟੈਗੋਰ ਥੀਏਟਰ ਦੀ ਥਾਂ ਅਬੋਹਰ ਇਲਾਕੇ ਵਿੱਚ ਕਰਨ ਕਿਉਂਕਿ ਜੇ ਪਾਣੀਆਂ ਨੂੰ ਲੈ ਕੇ ਕੋਈ ਫ਼ੈਸਲਾ ਆਉਂਦਾ ਹੈ ਤਾਂ ਇਸ ਦਾ ਸਭ ਤੋਂ ਵੱਧ ਅਸਰ ਅਬੋਹਰ ਇਲਾਕੇ ਉਪਰ ਪਵੇਗਾ।


ਉਨ੍ਹਾਂ  ਨੇ ਕਿਹਾ ਕਿ ਥੀਏਟਰ ਨਾਟਕਾਂ ਲਈ ਚੰਗੇ ਲੱਗਦੇ ਹਨ ਨਾ ਕਿ ਅਜਿਹੇ ਗੰਭੀਰ ਮੁੱਦਿਆਂ ’ਤੇ ਚਰਚਾ ਕਰਨ ਲਈ, ਇਸ ਲਈ ਮੁੱਖ ਮੰਤਰੀ ਅਜਿਹੀ ਤੇ ਹੋਰ ਮੁੱਦਿਆਂ ’ਤੇ ਚਰਚਾ ਕਰਨ ਲਈ ਖੇਤੀਬਾੜੀ 'ਵਰਸਿਟੀ ਜਿਹੇ ਸਥਾਨਾਂ ਦੀ ਚੋਣ ਕਰਨ। ਉਨ੍ਹਾਂ ਕਿਹਾ ਕਿ ਉਹ ਬਹਿਸ ਤੋਂ ਨਹੀਂ ਭੱਜਦੇ, ਸਗੋਂ ਨੋਟੰਕੀਆਂ ਤੋਂ ਭੱਜਦੇ ਹਨ। ਅਸੀਂ ਤੱਥਾਂ 'ਤੇ ਗੱਲ ਕਰਦੇ ਹਾਂ।


ਇਹ ਵੀ ਪੜ੍ਹੋ : Sukhpal Khaira News: ਸੁਖਪਾਲ ਖਹਿਰਾ ਦੇ ਖਿਲਾਫ ਜਾਂਚ ਕੀਤੀ ਜਾਵੇਗੀ ਤੇਜ਼, ਈਡੀ ਦੀ ਰਿਪੋਰਟ ਨੂੰ ਆਧਾਰ ਵਜੋਂ ਵਰਤਣ ਦੀ ਤਿਆਰੀ


ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਵਿਰੋਧੀ ਧਿਰ ਦੇ ਆਗੂਆਂ ਨੂੰ ਦਿੱਤੀ ਖੁੱਲ੍ਹੀ ਬਹਿਸ ਦੀ ਚੁਣੌਤੀ ਲਈ ਥਾਂ ਤੈਅ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਸੂਬਾ ਸਰਕਾਰ ਵੱਲੋਂ 1 ਨਵੰਬਰ ਨੂੰ ਹੋਣ ਵਾਲੇ ਇਸ ਸਮਾਗਮ ਲਈ ਪ੍ਰਸ਼ਾਸਨ ਤੋਂ ਟੈਗੋਰ ਥੀਏਟਰ ਦੀ ਥਾਂ ਦੀ ਮੰਗ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਟੈਗੋਰ ਥੀਏਟਰ ਪ੍ਰਸ਼ਾਸਨ ਤੋਂ ਪੁੱਛਿਆ ਹੈ ਕਿ ਕੀ 1 ਨਵੰਬਰ ਨੂੰ ਹੋਣ ਵਾਲੇ ਪ੍ਰੋਗਰਾਮ ਲਈ ਜਗ੍ਹਾ ਉਪਲਬਧ ਹੋ ਸਕਦੀ ਹੈ ਜਾਂ ਨਹੀਂ।


ਇਹ ਵੀ ਪੜ੍ਹੋ : Punjab News: ਅੰਤਰ-ਰਾਜੀ ਨਸ਼ੀਲੇ ਪਦਾਰਥਾਂ ਦੇ ਨੈਟਵਰਕ ਨੂੰ ਵੱਡਾ ਝਟਕਾ! 4.94 ਕਰੋੜ ਰੁਪਏ ਦੇ ਨਾਲ ਇੱਕ ਨਸ਼ਾ ਤਸਕਰ ਕਾਬੂ