ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਬਿਆਨ `ਤੇ ਭਖੀ ਸਿਆਸਤ, ਭਾਜਪਾ ਨੇ ਚੁੱਕੇ ਸਵਾਲ
ਇਸ ਬਿਆਨ `ਤੇ ਭਾਜਪਾ ਆਗੂ RP Singh ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਇਕੱਲੇ ਅਕਾਲੀ ਦਲ ਦੇ ਜਥੇਦਾਰ ਨਹੀਂ ਸਗੋਂ ਸਾਰੀ ਕੌਮ ਦੇ ਜਥੇਦਾਰ ਹਨ ਅਤੇ ਸਾਰੇ ਸਿੱਖ ਅਕਾਲੀ ਨਹੀਂ ਹਨ।
BJP's RP Singh on Sri Akal Takht Sahib Jathedar Giani Harpreet Singh's statement news: ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇੱਕ ਬਿਆਨ ਦਿੱਤਾ ਗਿਆ ਕਿ ਪਾਰਟੀ ਪਹਿਲਾਂ ਮਜ਼ਦੂਰਾਂ ਅਤੇ ਕਿਸਾਨਾਂ ਦੀ ਪਾਰਟੀ ਸੀ ਤੇ ਸਰਮਾਏਦਾਰਾਂ ਦੀ ਪਾਰਟੀ ਨਹੀਂ ਸੀ ਅਤੇ ਇਨ੍ਹਾਂ ਨੂੰ ਮੁੜ ਮਜ਼ਦੂਰਾਂ ਅਤੇ ਕਿਸਾਨਾਂ ਦੀ ਪਾਰਟੀ ਬਣਾਉਣਾ ਪਵੇਗਾ। ਹੁਣ ਇਸ ਬਿਆਨ 'ਤੇ ਸਿਆਸਤ ਭਖ ਗਈ ਹੈ ਅਤੇ ਹੁਣ ਭਾਜਪਾ ਵੱਲੋਂ ਇਸ ਮੁੱਦੇ 'ਤੇ ਸਵਾਲ ਚੁੱਕੇ ਗਏ ਹਨ।
ਦੱਸ ਦਈਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਬਾਰੇ ਕਿਹਾ ਗਿਆ ਸੀ ਕਿ ਪਾਰਟੀ ਪਹਿਲਾਂ ਮਜ਼ਦੂਰਾਂ ਅਤੇ ਕਿਸਾਨਾਂ ਦੀ ਪਾਰਟੀ ਸੀ ਤੇ ਸਰਮਾਏਦਾਰਾਂ ਦੀ ਪਾਰਟੀ ਨਹੀਂ ਸੀ ਅਤੇ ਇਨ੍ਹਾਂ ਨੂੰ ਮੁੜ ਮਜ਼ਦੂਰਾਂ ਅਤੇ ਕਿਸਾਨਾਂ ਦੀ ਪਾਰਟੀ ਬਣਾਉਣਾ ਪਵੇਗਾ।
ਇਸ ਬਿਆਨ 'ਤੇ ਸਵਾਲ ਚੁੱਕਦਿਆਂ ਭਾਜਪਾ ਆਗੂ RP Singh ਵੱਲੋਂ ਟਵਿੱਟਰ 'ਤੇ ਸਵਾਲ ਕੀਤਾ ਗਿਆ। ਉਨ੍ਹਾਂ ਕਿਹਾ "ਮਾਨਯੋਗ ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ, ਆਪ ਜੀ ਇਕੱਲੇ ਅਕਾਲੀ ਦਲ ਦੇ ਜਥੇਦਾਰ ਨਹੀਂ ਹੋ ਸਗੋਂ ਸਾਰੀ ਕੌਮ ਦੇ ਜਥੇਦਾਰ ਹੋ ਅਤੇ ਸਾਰੇ ਸਿੱਖ ਅਕਾਲੀ ਨਹੀਂ ਹਨ। 117 'ਚੋਂ ਕੁੱਲ 3 ਹੀ ਸੀਟਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਹਨ। ਜਥੇਦਾਰ ਜੀ ਇਹ ਵੀ ਸਪੱਸ਼ਟ ਕਰਨ ਕਿ ਬਾਦਲ ਪਰਿਵਾਰ ਤੋਂ ਇਲਾਵਾ ਹੋਰ ਕੌਣ ਸਰਮਾਏਦਾਰ ਹਨ ਅਤੇ ਉਨ੍ਹਾਂ ਨੇ ਇਹ ਪੂੰਜੀ ਕਿਵੇਂ ਕਮਾਈ?"
ਇਹ ਵੀ ਪੜ੍ਹੋ: Punjab Budget Session 2023 Live Updates: ਸ਼ੁਰੂ ਹੋਇਆ ਪੰਜਾਬ ਬਜਟ ਸੈਸ਼ਨ 2023 ਦਾ ਚੌਥਾ ਦਿਨ, ਭਲਕੇ ਪੇਸ਼ ਹੋਵੇਗਾ ਬਜਟ
ਜਥੇਦਾਰ ਨੇ ਇਹ ਵੀ ਕਿਹਾ ਸੀ ਕਿ ਕੇਂਦਰੀ ਤਾਕਤਾਂ ਦਾ ਕਹਿਣਾ ਸੀ ਕਿ ਜੇਕਰ ਸਿੱਖਾਂ ਨੂੰ ਕਮਜ਼ੋਰ ਕਰਨਾ ਹੈ ਤਾਂ ਉਨ੍ਹਾਂ ਦੇ ਗੁਰਦੁਆਰਿਆਂ 'ਤੇ ਕਬਜ਼ਾ ਕਰੋ। ਦੇਸ਼ ਆਜ਼ਾਦ ਹੋ ਗਿਆ ਹੈ ਪਰ ਸਿੱਖਾਂ ਨੂੰ ਆਜ਼ਾਦੀ ਨਹੀ ਮਿਲੀ ਹੈ, ਉਨ੍ਹਾਂ ਕਿਹਾ ਸੀ।
ਇਨ੍ਹਾਂ ਹੀ ਨਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹੋਰ ਕਿਹਾ ਸੀ ਕਿ ਕੇਂਦਰ ਸਰਕਾਰ ਵੱਲੋਂ ਆਪਣੀ ਪਾਰਲੀਮੈਂਟ ਨੂੰ ਕਾਇਮ ਰੱਖਣ ਲਈ ਸਿੱਖਾਂ ਦੀ ਪਾਰਲੀਮੈਂਟ ਦੇ ਦੋ ਟੁਕੜੇ ਕੀਤੇ ਅਤੇ ਕੇਂਦਰ ਨੇ ਸੁਪਰੀਮ ਕੋਰਟ ਦੇ ਰਾਹੀਂ ਸਿੱਖਾਂ ਦੇ ਦੋ ਟੁਕੜੇ ਕੀਤੇ — ਇੱਕ ਹਰਿਆਣਾ ਕਮੇਟੀ ਅਤੇ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ।
ਇਹ ਵੀ ਪੜ੍ਹੋ: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਅੰਮ੍ਰਿਤਸਰ ਦੌਰੇ ਦੇ ਮੱਦੇਨਜ਼ਰ ਏਅਰਪੋਰਟ ਤੋਂ ਸ੍ਰੀ ਦਰਬਾਰ ਸਾਹਿਬ ਦਾ ਰਸਤਾ ਕੀਤਾ ਬੰਦ!
(For more news apart from BJP's RP Singh on Sri Akal Takht Sahib Jathedar Giani Harpreet Singh's statement on Shiromani Akali Dal, stay tuned to Zee PHH)