Blockchain Technology News (ਪਵਿੱਤ ਕੌਰ): ਦੇਸ਼ ਵਿੱਚ ਜਿੱਥੇ ਪ੍ਰੀਖਿਆ ਪੇਪਰ ਲੀਕ ਦੇ ਮਾਮਲੇ ਪ੍ਰੀਖਿਆ ਸੰਸਥਾਵਾਂ ਨੂੰ ਜਿੱਥੇ ਕਟਹਿਰੇ ਵਿੱਚ ਖੜ੍ਹੇ ਕਰ ਦਿੰਦੇ ਹਨ ਉਥੇ ਹੀ ਨਿਰਪੱਖ ਮੁਕਾਬਲੇ ਅਤੇ ਯੋਗਤਾ ਦੇ ਆਧਾਰ ਨੂੰ ਵੀ ਖ਼ਤਰੇ ਵਿੱਚ ਪਾ ਰਹੀ ਹੈ। ਇਸ ਤਰ੍ਹਾਂ ਦੇ ਮਾਮਲੇ ਕਲੰਕ ਸਾਬਤ ਹੁੰਦੇ ਹਨ। ਇਸ ਦਰਮਿਆਨ ਅਚਨਚੇਤ ਇੱਕ ਖੇਤਰ ਤੋਂ ਉਮੀਦ ਦੀ ਨਵੀਂ ਕਿਰਨ ਉੱਭਰ ਕੇ ਸਾਹਮਣੇ ਆਈ ਹੈ। ਉਮੀਦ ਦੀ ਇਹ ਕਿਰਨ ਹੈ ਬਲਾਕਚੈਨ ਤਕਨਾਲੋਜੀ।


COMMERCIAL BREAK
SCROLL TO CONTINUE READING

ਅੱਜ ਜਦੋਂ ਭਾਰਤ ਪ੍ਰੀਖਿਆਵਾਂ ਵਿੱਚ ਹੋਣ ਵਾਲੀ ਗੜਬੜੀ ਦੀ ਸਮੱਸਿਆ ਨਾਲ ਲਗਾਤਾਰ ਜੂਝ ਰਿਹਾ ਹੈ, ਜਿਸ ਵਿੱਚ ਲੱਖਾਂ ਉਮੀਦਵਾਰ ਪ੍ਰਭਾਵਿਤ ਹੋ ਰਹੇ ਹਨ ਅਤੇ ਲੋਕਾਂ ਦਾ ਇਮਤਿਹਾਨਾਂ ਤੋਂ ਭਰੋਸਾ ਖਤਮ ਹੋ ਰਿਹਾ ਹੈ। ਅਜਿਹੀ ਸਥਿਤੀ ਵਿੱਚ ਮੋਹਾਲੀ ਸਥਿਤ ਬਲਾਕਚੇਨ ਫ਼ਰਮ ਐਂਟੀਅਰ ਸਲਿਊਸ਼ਨ ਇੱਕ ਨਵੀਨਤਾਕਾਰੀ ਹੱਲ ਲੈ ਕੇ ਅੱਗੇ ਆਈ ਹੈ, ਜੋ ਦੇਸ਼ ਦੀ ਸਿੱਖਿਆ ਪ੍ਰਣਾਲੀ ਦੇ ਇਸ ਜ਼ਖ਼ਮ ਨੂੰ ਭਰਨ ਦਾ ਵਾਅਦਾ ਕਰਦਾ ਹੈ। ਪਿਛਲੇ ਪੰਜ ਸਾਲਾਂ ਵਿੱਚ 15 ਰਾਜਾਂ ਵਿੱਚ ਪ੍ਰੀਖਿਆ ਲੀਕ ਦੇ 41 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਘਟਨਾਵਾਂ ਨੇ ਲਗਭਗ 1.4 ਕਰੋੜ ਨੌਕਰੀ ਬਿਨੈਕਾਰਾਂ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ ਨਿਯੁਕਤੀਆਂ ਵਿੱਚ ਦੇਰੀ ਹੋਈ ਹੈ ਤੇ ਲੋਕਾਂ ਦਾ ਸਿਸਟਮ ਤੋਂ ਭਰੋਸਾ ਘੱਟ ਗਿਆ ਹੈ।


ਪੇਪਰ ਲੀਕ ਦੀ ਸਮੱਸਿਆ ਤੋਂ ਐਂਟੀਅਰਜ਼ ਐਜੂਬਲਾਕ ਪ੍ਰੋ ਤਕਨੀਕੀ ਦਿਵਾਏਗੀ ਨਿਜਾਤ
ਹਾਲ ਹੀ ਵਿੱਚ, ਇਸ ਪਲੇਟਫਾਰਮ ਦੀ ਵਰਤੋਂ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ (ਪੀਐਸਏਸੀਐਸ) ਲਈ ਭਰਤੀ ਪ੍ਰੀਖਿਆ ਵਿੱਚ ਵਰਤੋਂ ਕੀਤੀ ਗਈ ਸੀ। ਐਂਟੀਅਰ ਸਲਿਊਸ਼ਨਜ਼ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਵਿਕਰਮ ਆਰ ਸਿੰਘ ਦੱਸਦੇ ਹਨ ਕਿ, ''ਸਾਡਾ ਫਰਜ਼ ਅਜਿਹਾ ਸਿਸਟਮ ਤਿਆਰ ਕਰਨਾ ਹੈ, ਜੋ ਮਸ਼ੀਨ ਦੁਆਰਾ ਸੰਚਾਲਿਤ ਪ੍ਰਕਿਰਿਆਵਾਂ ਵੱਲ ਵਧੇ ਅਤੇ ਭਾਵਨਾਤਮਕ ਅਤੇ ਮਨੁੱਖੀ ਕਾਰਕਾਂ ਦੇ ਦਖਲ ਨੂੰ ਪੂਰੀ ਤਰ੍ਹਾਂ ਦੂਰ ਕਰ ਦੇਵੇ।''


ਉਨ੍ਹਾਂ ਕਿਹਾ ਕਿ, ''ਬਲਾਕਚੇਨ ਦੇ ਜ਼ਰੀਏ, ਸਾਡਾ ਟੀਚਾ ਈ-ਗਵਰਨੈਂਸ ਪ੍ਰਣਾਲੀਆਂ ਲਈ ਇੱਕ ਡੀ ਫੈਕਟੋ ਪ੍ਰੋਟੋਕੋਲ ਬਣਾਉਣਾ ਹੈ, ਜੋ ਨਿਰਪੱਖ ਹੋਵੇ ਅਤੇ ਸਮਾਜ ਭਲਾਈ ਵਿੱਚ ਯੋਗਦਾਨ ਪਾਵੇ। ਇਸ ਖੇਤਰ ਵਿੱਚ ਇੱਕ ਮੋਹਰੀ ਨੇਤਾ ਦੇ ਰੂਪ ਵਿੱਚ, ਸਾਡਾ ਟੀਚਾ ਭਾਰਤ ਨੂੰ ਵਿਸ਼ਵ ਦੀ ਵੈੱਬ-3 ਰਾਜਧਾਨੀ ਬਣਾਉਣਾ ਹੈ, ਜੋ ਸਿੱਖਿਆ ਵਰਗੇ ਨਾਜ਼ੁਕ ਖੇਤਰਾਂ ਲਈ ਐਜੂਬਲਾਕ ਪ੍ਰੋ ਵਰਗੇ ਨਿਰਪੱਖ ਅਤੇ ਪਾਰਦਰਸ਼ੀ ਹੱਲ ਪ੍ਰਦਾਨ ਕਰਦਾ ਹੈ।''


ਇਹ ਸਿਸਟਮ ਸੁਰੱਖਿਆ ਲਈ ਇੱਕ ਬਹੁ-ਪੱਧਰੀ ਪਹੁੰਚ ਅਪਣਾਉਂਦਾ
ਇਸ ਦਾ ਆਰੰਭ ਵਿਦਿਆਰਥੀਆਂ ਦੀ ਏਨਕ੍ਰਿਪਟਡ ਰਜਿਸਟ੍ਰੇਸ਼ਨ ਅਤੇ ਸੁਰੱਖਿਅਤ ਢੰਗ ਨਾਲ ਸਵਾਲਾਂ ਨੂੰ ਅੱਪਲੋਡ ਕਰਨ ਨਾਲ ਹੁੰਦਾ ਹੈ। ਫਿਰ ਪ੍ਰੀਖਿਆ ਬੋਰਡ ਦੇ ਸਵਾਲਾਂ ਲਈ ਤਾਲਾਬੰਦੀ ਅਤੇ ਪ੍ਰਮਾਣਿਕਤਾ ਲਈ ਜਨਤਕ ਅਤੇ ਨਿੱਜੀ ਕੁੰਜੀ ਬੁਨਿਆਦੀ ਢਾਂਚੇ ਦੀ ਵਰਤੋਂ ਕਰਦਾ ਹੈ। ਇਮਤਿਹਾਨ ਵਾਲੇ ਦਿਨ, ਜਾਂਚ ਕਰਤਾ ਸੁਰੱਖਿਅਤ ਪੇਪਰ ਵੰਡਣ ਲਈ ਇਸ ਨੂੰ ਡੀਕ੍ਰਿਪਟ ਅਤੇ ਅਨਲੌਕ ਕਰਦਾ ਹੈ। ਲੇਕਨ ਐਜੂਬਲਾਕ ਪ੍ਰੋ ਦਾ ਪ੍ਰਭਾਵ ਸਿਰਫ਼ ਪੇਪਰ ਨੂੰ ਲੀਕ ਹੋਣ ਤੋਂ ਰੋਕਣ ਤੋਂ ਵੀ ਕਿਤੇ ਅੱਗੇ ਤੱਕ ਫੈਲਿਆ ਹੋਇਆ ਹੈ। ਇਹ ਯੂਨੈਸਕੋ ਦੇ ਸਸਟੇਨੇਬਲ ਡਿਵੈਲਪਮੈਂਟ ਟੀਚੇ 9 ਦੇ ਅਨੁਸਾਰ ਹੈ, ਜੋ ਸਮਾਵੇਸ਼ੀ ਉਦਯੋਗੀਕਰਨ ਅਤੇ ਲਚਕੀਲੇ ਬੁਨਿਆਦੀ ਢਾਂਚੇ ਨੂੰ ਉਤਸ਼ਾਹਿਤ ਕਰਦਾ ਹੈ। ਨਿਰਪੱਖ ਅਤੇ ਪਾਰਦਰਸ਼ੀ ਮੁਲਾਂਕਣ ਪ੍ਰਕਿਰਿਆਵਾਂ ਨੂੰ ਯਕੀਨੀ ਬਣਾ ਕੇ, ਇਹ ਪਲੇਟਫਾਰਮ ਸਿੱਖਿਆ ਖੇਤਰ ਵਿੱਚ ਬਰਾਬਰੀ ਵਾਲੇ ਸ਼ਾਸਨ ਵਿੱਚ ਯੋਗਦਾਨ ਪਾਉਂਦਾ ਹੈ।


ਏਡਜ਼ ਕੰਟਰੋਲ ਸੁਸਾਇਟੀ ਲਈ ਭਰਤੀ ਮੀਲ ਪੱਥਰ ਸਾਬਿਤ ਹੋਇਆ


ਐਜੂਬਲਾਕ ਪ੍ਰੋ ਦਾ ਸਫਲ ਅਮਲ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਲਈ ਭਰਤੀ ਮੁਹਿੰਮ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਸੈਂਕੜੇ ਉਮੀਦਵਾਰਾਂ ਨੇ ਟੈਸਟ ਵਿੱਚ ਹਿੱਸਾ ਲਿਆ, ਜਿਸ ਨਾਲ ਸਿਸਟਮ ਦੀ ਅਖੰਡਤਾ, ਸ਼ੁੱਧਤਾ ਅਤੇ ਕੁਸ਼ਲਤਾ ਦੀ ਪੁਸ਼ਟੀ ਹੋਈ।  ਭਾਰਤ ਨੀਟ-ਯੂਜੀ ਪੇਪਰ ਸਮੇਤ ਕਈ ਉੱਚ-ਪ੍ਰੋਫਾਈਲ ਪ੍ਰੀਖਿਆਵਾਂ ਲੀਕ ਹੋਣ ਦੀ ਸਮੱਸਿਆ ਤੋਂ ਪਰੇਸ਼ਾਨ ਹਨ। ਅਜਿਹੇ ਵਿੱਚ ਐਜੂਬਲਾਕ ਪ੍ਰੋ ਵਰਗੀ ਤਕਨੀਕ ਉਮੀਦ ਦੀ ਕਿਰਨ ਹਨ। ਇਹ ਤਕਨੀਕ ਨਾ ਸਿਰਫ਼ ਇਮਤਿਹਾਨਾਂ ਨੂੰ ਸੁਰੱਖਿਅਤ ਕਰਨ ਦਾ ਵਾਅਦਾ ਕਰਦੀ ਹੈ, ਸਗੋਂ ਸਿੱਖਿਆ ਪ੍ਰਣਾਲੀ ਵਿੱਚ ਵਿਸ਼ਵਾਸ ਬਹਾਲ ਕਰਨ ਅਤੇ ਸਾਰੇ ਵਿਦਿਆਰਥੀਆਂ ਲਈ ਬਰਾਬਰੀ ਦੇ ਮੌਕੇ ਯਕੀਨੀ ਬਣਾਉਣ ਦਾ ਵੀ ਵਾਅਦਾ ਕਰਦੀ ਹੈ।


ਐਂਟੀਅਰਜ ਸਲਿਊਸ਼ਨਜ਼ ਇਸ ਤਕਨਾਲੋਜੀ ਵਿੱਚ ਸਭ ਤੋਂ ਮੋਹਰੀ


700 ਤੋਂ ਵੱਧ ਪੇਸ਼ੇਵਰਾਂ ਦੀ ਟੀਮ ਅਤੇ 1000 ਤੋਂ ਵੱਧ ਪ੍ਰੋਜੈਕਟਾਂ ਨੂੰ ਪੇਸ਼ ਕਰਨ ਦੇ ਟਰੈਕ ਰਿਕਾਰਡ ਦੇ ਨਾਲ, ਐਂਟੀਅਰਜ ਸਲਿਊਸ਼ਨਜ਼ ਇਸ ਤਕਨਾਲੋਜੀ ਵਿੱਚ ਸਭ ਤੋਂ ਮੋਹਰੀ ਹੈ। ਭਾਰਤ ਦੀ ਸਭ ਤੋਂ ਵੱਡੀ ਬਲਾਕਚੈਨ ਡਿਵੈਲਪਮੈਂਟ ਕੰਪਨੀ ਹੋਣ ਦੇ ਨਾਤੇ, ਇਹ ਇੱਕ ਭਵਿੱਖ ਲਈ ਰਾਹ ਪੱਧਰਾ ਕਰ ਰਹੀ ਹੈ ਜਿੱਥੇ ਤਕਨਾਲੋਜੀ, ਸਿੱਖਿਆ ਅਤੇ ਨਿਰਪੱਖ ਭਰਤੀ ਨੂੰ ਯਕੀਨੀ ਬਣਾਉਂਦੀ ਹੈ। ਐਜੂਬਲਾਕ ਪ੍ਰੋ ਦਿਖਾਉਂਦਾ ਹੈ ਕਿ ਅਸਲ-ਸੰਸਾਰ ਦੀਆਂ ਸਮੱਸਿਆਵਾਂ ਨੂੰ ਕਿਵੇਂ ਹੱਲ ਕਰਨਾ ਹੈ। ਜਿਸ ਵਿੱਚ ਭਾਰਤ ਅਤੇ ਹੋਰ ਦੇਸ਼ਾਂ ਵਿੱਚ ਵੀ ਵਿਦਿਅਕ ਮੁਲਾਂਕਣ ਦ੍ਰਿਸ਼ ਨੂੰ ਸੁਧਾਰਨ ਲਈ ਬਲਾਕਚੈਨ ਦੀ ਵਰਤੋਂ ਨਾਲ ਇਨਕਲਾਬੀ ਤਬਦੀਲੀ ਆ ਸਕਦੀ ਹੈ। ਪ੍ਰਸ਼ਨ ਪੱਤਰ ਲੀਕ ਹੋਣ ਖ਼ਿਲਾਫ਼ ਲੜਾਈ ਵਿੱਚ, ਬਲਾਕਚੈਨ ਸੁਰੱਖਿਅਤ ਤੇ ਪਾਰਦਰਸ਼ੀ ਜਾਣਕਾਰੀ ਪ੍ਰਬੰਧਨ ਵਿੱਚ ਇੱਕ ਗੇਮ-ਚੇਂਜਰ ਵਜੋਂ ਉਭਰਿਆ ਹੈ, ਜੋ ਸੁਰੱਖਿਅਤ ਅਤੇ ਪਾਰਦਰਸ਼ੀ ਸੂਚਨਾ ਪ੍ਰਬੰਧਨ ਵਿੱਚ ਇਨਕਲਾਬੀ ਤਬਦੀਲੀ ਲਿਆ ਰਿਹਾ ਹੈ।