Nangal News(ਬਿਮਲ ਸ਼ਰਮਾ): ਬੀਤੇ ਇੱਕ ਹਫ਼ਤੇ ਤੋਂ ਲਾਪਤਾ ਬੀਬੀਐਮਬੀ ਦੇ ਕਰਮਚਾਰੀ ਹਰਵਿੰਦਰ ਟੀਨੂ ਦੀ ਲਾਸ਼ ਨੰਗਲ ਪੁਲਿਸ ਨੇ ਭਾਖੜਾ ਨਹਿਰ ਵਿੱਚ ਗੰਗੂਵਾਲ ਦੇ ਗੇਟਾਂ ਕੋਲੋਂ ਬਰਾਮਦ ਕੀਤੀ ਹੈ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ ਉਤੇ ਇੱਕ ਔਰਤ ਖਿਲਾਫ਼ ਆਤਮ ਹੱਤਿਆ ਲਈ ਉਕਸਾਉਣ ਲਈ ਧਾਰਾ 304 , 34 ਦੇ ਤਹਿਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।


COMMERCIAL BREAK
SCROLL TO CONTINUE READING

ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏਐਸਆਈ ਕੇਸ਼ਵ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਸੰਤੋਸ਼ ਨੇ 14 ਮਈ ਨੂੰ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਇੱਕ ਔਰਤ ਉਸਦੇ ਪਤੀ ਹਰਵਿੰਦਰ ਉਰਫ ਟੀਨੂ ਨੂੰ ਬਲੈਕਮੇਲ ਕਰਦੀ ਹੈ ਅਤੇ 10 ਮਈ ਨੂੰ ਉਹ ਮਹਿਲਾ ਉਸਦੇ ਪਤੀ ਨੂੰ ਘਰ ਤੋਂ ਲੈ ਗਈ ਸੀ। ਇਸ ਤੋਂ ਬਾਅਦ ਉਸ ਦੇ ਪਤੀ ਹਰਵਿੰਦਰ ਵਾਪਸ ਘਰ ਨਹੀਂ ਆਇਆ।


ਇਹ ਵੀ ਪੜ੍ਹੋ : Faridkot Jail: ਕੇਂਦਰੀ ਜੇਲ੍ਹ ਫ਼ਰੀਦਕੋਟ 'ਚੋਂ ਇਕ ਹੋਰ ਹਵਾਲਾਤੀ ਦੀ ਰੀਲ ਵਾਲੀ ਵੀਡੀਓ ਵਾਇਰਲ


ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਜ ਹਰਵਿੰਦਰ ਦੀ ਲਾਸ਼ ਪੁਲਿਸ ਨੇ ਭਾਖੜਾ ਨਹਿਰ ਦੇ ਗੰਗੂਵਾਲ ਦੇ ਕੋਲ ਬਰਾਮਦ ਕੀਤੀ ਹੈ। ਇਸ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਜਾਵੇਗਾ ਤੇ ਜਿਸ ਔਰਤ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਸ ਦੇ ਨਾਮ ਦਾ ਖੁਲਾਸਾ ਉਨ੍ਹਾਂ ਨੇ ਨਹੀਂ ਕੀਤਾ ਪਰ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ