Moga News: ਬੱਚੇ ਦੇ ਸ਼ੱਕੀ ਹਾਲਾਤ `ਚ ਲਾਸ਼ ਬਰਾਮਦ, ਇਨਸਾਫ਼ ਲਈ ਪਰਿਵਾਰ ਨੇ ਲਗਾਇਆ ਧਰਨਾ
Moga News: ਬੱਚੇ ਦੀ ਸ਼ੱਕੀ ਹਾਲਾਤ ਵਿੱਚ ਲਾਸ਼ ਬਰਾਮਦ ਹੋਣ ਤੋਂ ਬਾਅਦ ਇਨਸਾਫ ਲਈ ਪਰਿਵਾਰਕ ਮੈਂਬਰਾਂ ਨੇ ਥਾਣਾ ਨਿਹਾਲ ਸਿੰਘ ਵਾਲਾ ਦੇ ਬਾਹਰ ਧਰਨਾ ਲਗਾ ਦਿੱਤਾ।
Moga News (ਨਵਦੀਪ ਸਿੰਘ): ਕੁਝ ਦਿਨ ਪਹਿਲਾਂ ਮੋਗਾ ਦੇ ਪਿੰਡ ਲੋਹਾਰਾ ਵਿਖੇ ਛੇ ਤੋਂ ਸੱਤ ਸਾਲਾ ਬੱਚੇ ਦੀ ਖੇਤਾਂ ਵਿੱਚੋਂ ਲੰਘਦੇ ਸੂਏ ਦੇ ਕੋਲ ਸ਼ੱਕੀ ਹਾਲਾਤ ਵਿੱਚ ਲਾਸ਼ ਬਰਾਮਦ ਹੋਈ ਸੀ। ਇਨਸਾਫ਼ ਲਈ ਪਰਿਵਾਰਕ ਮੈਂਬਰਾਂ ਨੇ ਥਾਣਾ ਨਿਹਾਲ ਸਿੰਘ ਵਾਲਾ ਦੇ ਬਾਹਰ ਧਰਨਾ ਲਗਾ ਦਿੱਤਾ।
ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਮ੍ਰਿਤਕ ਲੜਕੇ ਦੇ ਪਿਤਾ ਦੀ ਦੋ ਸਾਲ ਪਹਿਲਾ ਮੌਤ ਹੋ ਗਈ ਸੀ ਅਤੇ ਹੁਣ ਜਿਸ ਲੜਕੀ ਵੱਲੋਂ ਇਸ ਬੱਚੇ ਦਾ ਕਤਲ ਕੀਤਾ ਗਿਆ ਹੈ ਉਸ ਨੇ ਮ੍ਰਿਤਕ ਲੜਕੇ ਦੀ ਮਾਤਾ ਨੂੰ 50,000 ਵਿੱਚ ਵਿਆਹ ਕਰਵਾ ਕੇ ਵੇਚ ਦਿੱਤਾ। ਉਨ੍ਹਾਂ ਨੇ ਕਿਹਾ ਕਿ 10 ਹਜ਼ਾਰ ਰੁਪਏ ਗੂਗਲ ਪੇ ਕਰਵਾ ਦਿੱਤਾ ਸੀ ਪਰ ਬਾਕੀ ਰਹਿੰਦੀ ਰਕਮ ਨਾ ਦੇਣ ਦੀ ਸੂਰਤ ਵਿੱਚ ਉਸ ਨੇ ਮਾਸੂਮ ਬੱਚੇ ਦਾ ਕਤਲ ਕਰ ਦਿੱਤਾ।
ਪਰਿਵਾਰਕ ਮੈਂਬਰਾਂ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ ਤੇ ਕਿਹਾ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਫੜ ਕੇ ਸਲਾਖਾਂ ਪਿੱਛੇ ਸੁੱਟਿਆ ਜਾਵੇ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੱਕ ਉਹ ਬੱਚੇ ਦਾ ਅੰਤਿਮ ਸਸਕਾਰ ਨਹੀਂ ਕਰਨਗੇ। ਉਨ੍ਹਾਂ ਨੇ ਪੁਲਿਸ ਉਤੇ ਦੋਸ਼ ਲਗਾਏ ਅਤੇ ਕਿਹਾ ਕਿ ਪੁਲਿਸ ਬੱਚੇ ਦਾ ਅੰਤਿਮ ਸਸਕਾਰ ਕਰਨ ਲਈ ਦਬਾਅ ਬਣਾ ਰਹੀ ਹੈ।
ਸੁਖਮਨ ਸਿੰਘ ਦੀ ਮਾਤਾ ਵੀਰਪਾਲ ਕੌਰ ਪਤਨੀ ਸਵ: ਬਲਦੇਵ ਸਿੰਘ ਵਾਸੀ ਪਿੰਡ ਲੁਹਾਰਾ ਹਾਲ ਅਬਾਦ ਮੰਡੇਰ ਕਲਾਂ ਤਹਿਸੀਲ ਲੌਗੋਂਵਾਲ ਜਿਲ੍ਹਾ ਸੰਗਰੂਰ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ’ਚ ਕਿਹਾ ਕਿ ਉਸ ਦੀ ਸ਼ਾਦੀ ਕਰੀਬ 7 ਸਾਲ ਪਹਿਲਾ ਬਲਦੇਵ ਸਿੰਘ ਉਰਫ ਮੋਟਾ ਪੁੱਤਰ ਬਚਿੱਤਰ ਸਿੰਘ ਵਾਸੀ ਪਿੰਡ ਲੁਹਾਰਾ ਨਾਲ ਹੋਈ ਸੀ ਜਿਸ ਤੋਂ ਬਾਅਦ ਉਸ ਦੇ ਇਕ ਲੜਕਾ ਸਖਮਨ ਸਿੰਘ ਹੋਇਆ ਸੀ। ਕੁਝ ਸਾਲ ਪਹਿਲਾਂ ਉਸਦੇ ਪਤੀ ਬਲਦੇਵ ਸਿੰਘ ਦੀ ਮੌਤ ਹੋਣ ਤੋਂ ਬਾਅਦ ਉਸ ਦੀ ਨਨਾਣ ਵੀਰਪਾਲ ਕੌਰ ਨੇ ਉਸ ਦਾ ਵਿਆਹ ਕਾਲਾ ਸਿੰਘ ਪੁਤਰ ਗੱਗਣ ਸਿੰਘ ਨਾਲ ਕਰਵਾ ਦਿੱਤਾ।
ਉਸ ਦੀ ਨਨਾਣ ਵੀਰਪਾਲ ਕੌਰ ਨੇ ਕਾਲਾ ਸਿੰਘ ਤੋਂ ਉਸ ਦਾ ਰਿਸ਼ਤਾ ਕਰਵਾਉਣ ਲਈ 50 ਹਜਾਰ ਰੁਪਏ ਲੈਣੇ ਮੁਕਰਰ ਸਨ। ਜਿਸ ਵਿਚੋਂ ਉਸ ਨੇ ਵੀਰਪਾਲ ਕੌਰ ਪਤਨੀ ਸੁਰਜੀਤ ਸਿੰਘ ਨੂੰ ਸਿਰਫ 10 ਹਜਾਰ ਰੁਪਏ ਹੀ ਦਿਤੇ ਸਨ ਤੇ ਬਾਕੀ ਪੈਸੇ ਲੈਣ ਲਈ ਉਸ ਦੀ ਨਨਾਣ ਵੀਰਪਾਲ ਕੌਰ ਨੇ ਉਸ ਦੇ ਲੜਕੇ ਸੁਖਮਨ ਸਿੰਘ ਨੂੰ ਜਬਰਨ ਆਪਣੇ ਪਾਸ ਰੱਖ ਲਿਆ।
ਕੁੱਝ ਦਿਨਾਂ ਬਾਅਦ ਦੋਸ਼ੀਆਂ ਨੇ ਉਸ ਦੇ ਲੜਕੇ ਸੁਖਮਨ ਸਿੰਘ ਨੂੰ ਕੁੱਟ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਖੁਰਦ ਬੁਰਦ ਕਰਕੇ ਪਿੰਡ ਦੀ ਕੱਸੀ ਕੋਲ ਸੁੱਟ ਦਿੱਤੀ। ਪੁਲਿਸ ਨੇ ਮ੍ਰਿਤਕ ਬੱਚੇ ਸੁਖਮਨ ਸਿੰਘ ਦੀ ਮਾਤਾ ਵੀਰਪਾਲ ਕੌਰ ਵਿਧਵਾ ਬਲਦੇਵ ਸਿੰਘ ਦੇ ਬਿਆਨ ਲੈਣ ਤੋਂ ਬਾਅਦ ਬੱਚੇ ਦੀ ਭੂਆ ਵੀਰਪਾਲ ਕੌਰ ਅਤੇ ਉਸ ਦੇ ਪਤੀ ਸੁਰਜੀਤ ਸਿੰਘ ਵਾਸੀ ਬਖਤਗੜ੍ਹ ਦੇ ਖਿਲਾਫ਼ ਥਾਣਾ ਨਿਹਾਲ ਸਿੰਘ ਵਾਲਾ ’ਚ ਮਾਮਲਾ ਦਰਜ ਕਰ ਲਿਆ।
ਇਹ ਵੀ ਪੜ੍ਹੋ : Ludhiana News:ਭੋਲੇ ਭਾਲੇ ਅਤੇ ਬੇਰੋਜ਼ਗਾਰ ਲੋਕਾਂ ਨੂੰ ਬੈਂਕਾਂ ਦੀ ਨਵੀਂ ਸਕੀਮ ਦਾ ਲਾਲਚ ਦੇ ਕੇ ਠੱਗੀ ਮਾਰ ਵਾਲੇ ਤਿੰਨ ਮੁਲਜ਼ਮ ਕਾਬੂ