Abohar News: ਅਬੋਹਰ ਦੇ ਸਰਕਾਰੀ ਹਸਪਤਾਲ ਦੇ ਪਾਰਕ ਵਿੱਚੋਂ ਲਾਸ਼ ਬਰਾਮਦ ਹੋਣ ਨਾਲ ਸਨਸਨੀ ਫੈਲ ਗਈ। ਅਬੋਹਰ ਦੀ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਨੇ ਸਰਕਾਰੀ ਹਸਪਤਾਲ ਦੇ ਪਾਰਕ ਵਿੱਚ ਜਾ ਕੇ ਦੇਖਿਆ ਤਾਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ।


COMMERCIAL BREAK
SCROLL TO CONTINUE READING

ਸਰਕਾਰੀ ਹਸਪਤਾਲ ਵਿੱਚ ਮੌਜੂਦ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਨੂੰ ਜਿਵੇਂ ਹੀ ਸੂਚਨਾ ਮਿਲੀ ਉਨ੍ਹਾਂ ਵੱਲੋਂ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਤੇ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਉਨ੍ਹਾਂ ਦਾ ਕਹਿਣਾ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਮ੍ਰਿਤਕ ਦੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਪਾਏਗਾ। ਉਸ ਦੀ ਜੇਬ 'ਚੋਂ ਮਿਲੀ ਪਰਚੀ ਤੋਂ ਉਸ ਦੀ ਪਛਾਣ ਹਨੂੰਮਾਨਗੜ੍ਹ ਦੇ ਰਹਿਣ ਵਾਲੇ ਵਜੋਂ ਹੋਈ ਹੈ। ਪੁਲਿਸ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਪਤਾ ਲਗਾਉਣ 'ਚ ਲੱਗੀ ਹੋਈ ਹੈ।


ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਹਸਪਤਾਲ ਦੇ ਸਟਾਫ਼ ਦੀਪਕ ਕੁਮਾਰ ਨੇ ਹਸਪਤਾਲ ਦੇ ਪਾਰਕ ਵਿੱਚ ਇੱਕ ਵਿਅਕਤੀ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਦੇਖਿਆ ਤਾਂ ਬਾਕੀ ਸਟਾਫ਼ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪੁੱਜੇ ਲੋਕਾਂ ਨੇ ਉਸ ਨੂੰ ਮ੍ਰਿਤਕ ਪਾਇਆ। ਉਸ ਨੇ ਇਸ ਦੀ ਸੂਚਨਾ ਸਿਟੀ ਵਨ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਦੋਂ ਉਸ ਦੇ ਕੱਪੜਿਆਂ ਦੀ ਤਲਾਸ਼ੀ ਲਈ ਤਾਂ ਕੋਈ ਸੁਰਾਗ ਨਹੀਂ ਮਿਲਿਆ ਪਰ ਉਸ ਦੇ ਕੋਲ ਪਏ ਬੈਗ 'ਚੋਂ ਇਕ ਪਰਚੀ ਮਿਲੀ ਜੋ ਕਿ ਹਨੂੰਮਾਨਗੜ੍ਹ ਦਾ ਰਹਿਣ ਵਾਲਾ ਸੀ ਅਤੇ ਮ੍ਰਿਤਕ ਦੀ ਪਛਾਣ ਤੀਰਥ ਪੁੱਤਰ ਮੇਜਰ ਉਮਰ ਕਰੀਬ 35 ਸਾਲ ਵਜੋਂ ਹੋਈ ਹੈ।


ਹ ਵੀ ਪੜ੍ਹੋ : Khemkaran News: ਮਹਿਲਾ ਕਮਿਸ਼ਨ ਨੇ ਵਲਟੋਹਾ ਮਾਮਲੇ 'ਤੇ ਲਿਆ ਸਖ਼ਤ ਨੋਟਿਸ, SSP ਤੇ DC ਤੋਂ ਮੰਗੀ ਰਿਪੋਰਟ


ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਕਤ ਵਿਅਕਤੀ ਨੇ ਬੀਤੀ ਰਾਤ ਦਾਣਾ ਮੰਡੀ 'ਚ ਇਕ ਟਰੱਕ ਡਰਾਈਵਰ ਨਾਲ ਰਾਤ ਦਾ ਖਾਣਾ ਖਾਧਾ ਸੀ ਅਤੇ ਉਹ ਨਸ਼ੇ ਦਾ ਥੋੜ੍ਹਾ ਆਦੀ ਸੀ ਅਤੇ ਸ਼ਾਇਦ ਅੱਜ ਹਸਪਤਾਲ 'ਚ ਦਵਾਈ ਲੈਣ ਆਇਆ ਸੀ। ਸਿਟੀ ਵਨ ਪੁਲੀਸ ਨੇ ਲਾਸ਼ ਨੂੰ ਮੁਰਦਾਘਰ ਵਿੱਚ ਰੱਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਇਹ ਵੀ ਪੜ੍ਹੋ : Khemkaran News: ਮੁੰਡੇ ਨੇ ਗੁਆਢੀਆਂ ਦੀ ਕੁੜੀ ਨਾਲ ਕਰਵਾਈ ਲਵ ਮੈਰਿਜ! ਮਾਂ ਨਾਲ ਕੁੜੀ ਵਾਲਿਆਂ ਨੇ ਕਰ ਦਿੱਤਾ...