Mukerian News:  ਮੁਕੇਰੀਆਂ ਵਿੱਚ ਨਹਿਰ ਵਿੱਚ ਨੌਜਵਾਨ ਲੜਕਾ ਅਤੇ ਲੜਕੀ ਨੇ ਛਾਲ ਮਾਰ ਦਿੱਤੀ ਹੈ। ਲੜਕੀ ਦੀ ਮੌਤ ਹੋ ਗਈ ਪਰ ਲੜਕ ਨੂੰ ਲੋਕਾਂ ਨੇ ਨਹਿਰ ਵਿੱਚ ਬਾਹਰ ਕੱਢ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪ੍ਰੇਮ ਸਬੰਧਾਂ ਕਾਰਨ ਪ੍ਰੇਮੀ ਜੋੜੇ ਨੇ ਇਹ ਕਦਮ ਚੁੱਕਿਆ ਹੈ।


COMMERCIAL BREAK
SCROLL TO CONTINUE READING

ਹੁਸ਼ਿਆਰਪੁਰ ਦਸੂਹਾ ਦੇ ਕਸਬਾ ਉੱਚੀ ਬੱਸੀ ਨਜ਼ਦੀਕ ਮੁਕੇਰੀਆਂ ਹਾਈਡਲ ਨਹਿਰ ਵਿੱਚ ਅੱਜ ਲੜਕਾ-ਲੜਕੀ ਨੇ ਵਿੱਚ ਛਾਲ ਮਾਰ ਦਿੱਤੀ। ਇਸ ਕਾਰਨ ਲੜਕੀ ਦੀ ਮੌਤ ਹੋ ਗਈ ਪਰ ਲੜਕੇ ਨੂੰ ਲੋਕਾਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਬਚਾ ਲਿਆ। ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰੇ 11 ਵਜੇ ਦੇ ਕਰੀਬ ਹੈ ਜਦ ਦਸੂਹਾ ਮੁਕੇਰੀਆਂ ਮੁੱਖ ਸੜਕ ਉਪਰ ਕਸਬਾ ਉੱਚੀ ਬੱਸੀ ਨਹਿਰ ਉਤੇ ਮੋਟਰਸਾਈਕਲ ਉਤੇ ਸਵਾਰ ਹੋ ਕੇ ਆਏ ਜੋੜੇ ਨੇ ਮੋਟਰਸਾਈਕਲ ਪੁਲ ਉਤੇ ਖੜ੍ਹਾ ਕਰਕੇ ਨਹਿਰ ਵਿੱਚ ਛਾਲ ਮਾਰ ਦਿੱਤੀ।


ਖੁਸ਼ਕਿਸਮਤੀ ਇਹ ਰਹੀ ਕਿ ਉਸ ਸਮੇਂ ਇੱਖ ਨੌਜਵਾਨ ਅਮਰਜੀਤ ਜੋ ਲੋਕਾਂ ਨੂੰ ਡੁੱਬਣ ਤੋਂ ਬਚਾਉਣ ਵਾਲੀ ਰੈਸੇਕਿਊ ਟੀਮ ਵਿੱਚ ਕੰਮ ਕਰਦਾ ਹੈ ਉਥੇ ਲੰਘ ਰਿਹਾ ਸੀ। ਅਮਰਜੀਤ ਨੇ ਇਨ੍ਹਾਂ ਨੂੰ ਛਾਲ ਮਾਰਦੇ ਹੋਏ ਦੇਖ ਲਿਆ। ਅਮਰਜੀਤ ਦਾ ਕਹਿਣਾ ਹੈ ਕਿ ਉਸ ਨੇ ਤੁਰੰਤ ਦੋਵਾਂ ਨੂੰ ਬਚਾਉਣ ਲਈ ਨਹਿਰ ਵਿੱਚ ਛਾਲ ਮਾਰ ਦਿੱਤੀ ਅਤੇ ਲੜਕੇ ਨੂੰ ਬਚਾ ਲਿਆ ਪਰ ਲੜਕੀ ਦੀ ਡੁੱਬਣ ਨਾਲ ਮੌਤ ਹੋ ਗਈ।


ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਦਸੂਹਾ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੀ ਪਛਾਣ ਵਾਸੀ ਧਨੋਵਾ ਵਜੋਂ ਹੋਈ ਅਤੇ ਲੜਕਾ ਪਿੰਡ ਵਧਾਈਆਂ ਦਾ ਹੈ। ਦੋਵਾਂ ਨੇ ਨਹਿਰ ਵਿੱਚ ਛਾਲ ਲਗਾ ਦਿੱਤੀ। ਇਸ ਵਿੱਚ ਲੜਕੀ ਦੀ ਮੌਤ ਹੋ ਗਈ ਪਰ ਲੜਕੇ ਨੰ ਬਚਾਅ ਲਿਆ ਗਿਆ ਹੈ। ਮ੍ਰਿਤਕ ਲੜਕੀ ਮਨਪ੍ਰੀਤ ਦੀ ਲਾਸ਼ ਨੂੰ ਦਸੂਹਾ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਦੋਵੇਂ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਥਾਣੇ ਬੁਲਾ ਕੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ ਉਤੇ ਅਗਲੀ ਕਾਰਵਾਈ ਕੀਤੀ ਜਾਵੇਗੀ।


ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ


ਮ੍ਰਿਤਕ ਲੜਕੀ ਦੀ ਮਾਂ ਦਾ ਦੋਸ਼ ਹੈ ਕਿ ਉਸ ਦੀ ਬੇਟੀ 10ਵੀਂ ਜਮਾਤ ਵਿੱਚ ਪੜ੍ਹਦੀ ਸੀ ਅਤੇ 16 ਸਾਲ ਦੀ ਹੈ। ਇਹ ਲੜਕਾ ਅਕਸਰ ਉਸ ਨੂੰ ਪਰੇਸ਼ਾਨ ਕਰਦਾ ਰਹਿੰਦਾ ਸੀ। ਲੜਕੀ ਦੀਮਾਂ ਕਹਿਣਾ ਹੈ ਕਿ ਉਸ ਦੀ ਬੇਟੀ ਅਜਿਹਾ ਕਦਮ ਨਹੀਂ ਚੁੱਕ ਸਕਦੀ। ਉਸ ਨੂੰ ਧੱਕੇ ਨਾਲ ਨਹਿਰ ਵਿੱਚ ਸੁੱਟਿਆ ਗਿਆ ਹੈ।


ਇਹ ਵੀ ਪੜ੍ਹੋ : Indian woman Dead: 4 ਸਾਲ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਭਾਰਤ ਆ ਰਹੀ ਸੀ ਧੀ, ਫਲਾਈਟ 'ਚ ਅਚਾਨਕ ਮੌਤ