Ludhiana News: ਰਾਹੋਂ ਰੋਡ ਉਤੇ ਕਾਲੋਨੀ ਦਾ ਗੇਟ ਤੋੜਨ ਦਾ ਮਾਮਲਾ ਭਖਿਆ; ਤਣਾਅ ਮਗਰੋਂ ਭਾਰੀ ਪੁਲਿਸ ਤਾਇਨਾਤ
Ludhiana News: ਲੁਧਿਆਣਾ ਰਾਹੋਂ ਰੋਡ ਸਥਿਤ ਇੱਕ ਕਾਲੋਨੀ ਦਾ ਰਸਤਾ ਖੋਲ੍ਹਣ ਲਈ ਨਗਰ ਨਿਗਮ ਵੱਲੋਂ ਕੀਤੀ ਗਈ ਕਾਰਵਾਈ ਨੂੰ ਲੈ ਕੇ ਜਮਕੇ ਹੰਗਾਮਾ ਹੋਇਆ।
Ludhiana News: ਲੁਧਿਆਣਾ ਰਾਹੋਂ ਰੋਡ ਸਥਿਤ ਇੱਕ ਕਾਲੋਨੀ ਦਾ ਰਸਤਾ ਖੋਲ੍ਹਣ ਲਈ ਨਗਰ ਨਿਗਮ ਵੱਲੋਂ ਕੀਤੀ ਗਈ ਕਾਰਵਾਈ ਨੂੰ ਲੈ ਕੇ ਜਮਕੇ ਹੰਗਾਮਾ ਹੋਇਆ। ਨਗਰ ਨਿਗਮ ਵੱਲੋਂ ਇਹ ਕਾਰਵਾਈ ਰਾਹੋਂ ਰੋਡ ਸਥਿਤ ਜੈਨ ਕਾਲੋਨੀ, ਭਾਗਿਆ ਹੋਮਸ ਵਿਚੋਂ ਟਿੱਬਾ ਰੋਡ, ਤਾਜਪੁਰ ਰੋਡ ਵੱਲੋਂ ਹਾਈ ਟੈਂਸ਼ਨ ਤਾਰਾਂ ਦੇ ਥੱਲਿਓਂ ਹੋ ਕੇ ਲੰਘ ਰਹੇ ਰਸਤੇ ਨੂੰ ਖੋਲ੍ਹਣ ਦੇ ਨਾਮ ਉਤੇ ਕੀਤੀ ਗਈ ਹੈ, ਜਿਸ ਲਈ ਚਾਰੋਂ ਜ਼ੋਨਾਂ ਦੀ ਬਿਲਡਿੰਗ ਬ੍ਰਾਂਚ ਦੇ ਸਟਾਫ ਦੇ ਨਾਲ ਭਾਰੀ ਪੁਲਿਸ ਫੋਰਸ ਦੀ ਮਦਦ ਲਈ ਗਈ।
ਇਸ ਕਾਰਵਾਈ ਦਾ ਇਲਾਕੇ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ, ਜਿਨ੍ਹਾਂ ਨੇ ਨਗਰ ਨਿਗਮ ਦੀ ਬੀ ਐਂਡ ਗੱਡੀਆਂ ਦਾ ਘਿਰਾਓ ਕਰਨ ਤੋਂ ਇਲਾਵਾ ਮੇਨ ਰਾਹੋਂ ਰੋਡ ਉਤੇ ਧਰਨਾ ਲਗਾ ਕੇ ਨਗਰ ਨਿਗਮ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਾਲੋਨੀ ਵਿੱਚ ਰਹਿਣ ਵਾਲੇ ਲੋਕਾਂ ਨੇ ਕਿਹਾ ਕਿ ਇਹ ਪ੍ਰਾਈਵੇਟ ਕਾਲੋਨੀ ਹੈ। ਜਦ ਉਨ੍ਹਾਂ ਨੇ ਇਸ ਕਾਲੋਨੀ ਵਿੱਚ ਰਹਿਣ ਲਈ ਪਲਾਟ ਲਏ ਸਨ ਤਾਂ ਚਾਰੇ ਪਾਸੇ ਇਸ ਵਿੱਚ ਗੇਟ ਲੱਗੇ ਸਨ।
ਇਸ ਸੁਰੱਖਿਆ ਨੂੰ ਦੇਖਦੇ ਹੋਏ ਉਨ੍ਹਾਂ ਨੇ ਆਪਣੇ ਘਰ ਬਣਾਏ ਪਰ ਉਨ੍ਹਾਂ ਦੇ ਪਿੱਛੇ ਜੋ ਕਾਲੋਨੀ ਬਣ ਰਹੀ ਹੈ, ਜਿਸ ਵਿੱਚ ਰੇਟ ਕਾਫੀ ਘੱਟ ਸਨ ਅਤੇ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਨਹੀਂ। ਉਸ ਕਾਲੋਨੀ ਵਿੱਚ ਰੇਟ ਵਧਾਉਣ ਲਈ ਉਨ੍ਹਾਂ ਦੀ ਕਾਲੋਨੀ ਵਿੱਚ ਲੱਗੇ ਗੇਟ ਨੂੰ ਤੋੜ ਦਿੱਤਾ ਗਿਆ ਹੈ ਜੋ ਕਿ ਬਿਲਕੁਲ ਗਲਤ ਹੈ।
ਇਸ ਮੌਕੇ ਕਾਲੋਨੀ ਦੇ ਲੋਕਾਂ ਨੇ ਧਰਨਾ ਲਗ ਰੋਜ਼ ਪ੍ਰਦਰਸ਼ਨ ਕੀਤਾ ਅਤੇ ਪੁਲਿਸ ਨੇ ਆ ਕੇ ਉਨ੍ਹਾਂ ਨੂੰ ਸਮਝਾਇਆ। ਕਾਲੋਨੀ ਵਿੱਚ ਰਹਿ ਰਹੇ ਲੋਕਾਂ ਨੇ ਦੋਸ਼ ਲਗਾਇਆ ਕਿ ਜਾਣਬੁੱਝ ਕੇ ਸਿਆਸੀ ਮਦਦ ਲੈ ਕੇ ਉਨ੍ਹਾਂ ਨਾਲ ਧੱਕਾ ਕੀਤਾ ਦਾ ਰਿਹਾ ਹੈ। ਜੋ ਕਾਰਵਾਈ ਕੀਤੀ ਜਾ ਰਹੀ ਹੈ ਉਹ ਬਿਲਕੁਲ ਗਲਤ ਹੈ।
ਇਹ ਵੀ ਪੜ੍ਹੋ : Gurjeet Singh Aujla: ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ
ਇਸ ਮੌਕੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਵੀ ਪੁੱਜੇ। ਉਨ੍ਹਾਂ ਨੇ ਕਿਹਾ ਕਿ ਇਹ ਤਾਂ ਕੋਈ ਬੱਚਾ ਵੀ ਸਮਝ ਸਕਦਾ ਹੈ ਕਿ ਇਹ ਕਾਰਵਾਈ ਕਿਉਂ ਹੋ ਰਹੀ ਹੈ ਜੋ ਬਿਲਕੁਲ ਗਲਤ ਹੋ ਰਿਹਾ ਹੈ।
ਇਹ ਵੀ ਪੜ੍ਹੋ : Gurjeet Singh Aujla: ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ