Abohar News: ਅਬੋਹਰ ਦੇ ਬਹਾਵਲ ਬੱਸੀ ਵਿੱਚ ਮੰਦਿਰ ਦੀ ਜਗ੍ਹਾ ਨੂੰ ਲੈ ਕੇ ਹੋਏ ਵਿਵਾਦ ਵਿੱਚ ਦੋ ਧਿਰਾਂ ਵਿਚਾਲੇ ਝੜਪ ਹੋਈ। 10 ਫੁੱਟ ਦੇ ਕਬਜ਼ੇ ਵਿੱਚ ਲੈ ਕੇ ਹੋਏ ਵਿਵਾਦ ਵਿੱਚ ਜਮ ਕੇ ਇੱਟਾਂ ਪੱਥਰ ਚੱਲੇ, ਜਿਸ ਵਿਚੋਂ ਦੋ ਧਿਰਾਂ ਦੇ 9 ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਤੇ ਮਾਮਲੇ ਦੀ ਸੂਚਨਾ ਮਿਲਣ ਉਤੇ ਪੁਲਿਸ ਘਟਨਾ ਸਥਾਨ ਉਤੇ ਪੁੱਜ ਗਈ ਹੈ।


COMMERCIAL BREAK
SCROLL TO CONTINUE READING

ਜਾਣਕਾਰੀ ਦਿੰਦੇ ਹੋਏ ਹਸਪਤਾਲ ਵਿੱਚ ਦਾਖ਼ਲ ਇੱਕ ਧਿਰ ਦੇ ਜ਼ਖ਼ਮੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਲਾਲ ਚੰਦ ਨੇ ਮੰਦਿਰ ਸਥਾਪਤ ਕੀਤਾ ਸੀ, ਜਿਸ ਦੀ ਦੇਖਭਾਲ ਉਹ ਕਰ ਰਹੇ ਹਨ। ਇਸ ਤੋਂ ਇਲਾਵਾ ਇਸ ਦੇ ਨਾਲ ਹੀ 10 ਫੁੱਟ ਖਾਲੀ ਜਗ੍ਹਾ ਪਈ ਹੈ, ਜਿਸ ਨੂੰ ਮੰਦਿਰ ਵਿੱਚ ਹੀ ਦੇਣ ਦੀ ਗੱਲ ਲਾਲ ਚੰਦ ਨੇ ਕਹੀ ਸੀ, ਜਿਸ ਨੂੰ ਲੈ ਕੇ ਐਤਵਾਰ ਨੂੰ ਪੰਚਾਇਤ ਹੋ ਰਹੀ ਸੀ। ਇਸ ਦੌਰਾਨ ਪੱਪੂ ਪੁੱਤਰ ਲਾਲ ਚੰਦ ਤੇ ਓਮ ਪ੍ਰਕਾਸ਼ ਪੁੱਤਰ ਲਾਲ ਚੰਦਤੇ ਹੋਰ ਲੋਕਾਂ ਦੇ ਨਾਲ ਉਨ੍ਹਾਂ ਉਤੇ ਇੱਟਾਂ ਤੇ ਪੱਥਰਾਂ ਨਾਲ ਹਮਲਾ ਬੋਲ ਦਿੱਤਾ ਹੈ। ਇਸ ਹਮਲੇ ਵਿੱਚ ਉਨ੍ਹਾਂ ਦੇ ਸਿਰ ਤੇ ਹੋਰ ਸੱਟਾਂ ਲੱਗੀਆਂ ਹਨ।


ਜਦਕਿ ਦੂਜੀ ਪਾਸੇ ਰਾਧਾ ਰਾਣੀ, ਪੱਪੂ, ਓਮ ਪ੍ਰਕਾਸ਼, ਕ੍ਰਿਸ਼ਨ ਰਾਣੀ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਹੋਏ ਹਨ। ਇਸ ਧਿਰ ਦੇ ਬ੍ਰਿਜ ਮੋਹਨ ਨੇ ਦੱਸਿਆ ਕਿ ਉਸ ਦੇ ਦਾਦਾ ਲਾਲਚੰਦ ਨੇ ਇਹ ਮੰਦਿਰ ਤੇ ਜਗ੍ਹਾ ਉਨ੍ਹਾਂ ਨੂੰ ਦਿੱਤੀ ਸੀ ਤੇ ਉਸ ਦੇ ਪਿਤਾ ਪੱਪੂ ਰਾਮ 35 ਸਾਲਾਂ ਤੋਂ ਇਹ ਮੰਦਿਰ ਸੰਭਾਲ ਰਹੇ ਹਨ।


ਇਹ ਵੀ ਪੜ੍ਹੋ : Agriculture News: ਝੋਨੇ ਦੀ ਸਰਕਾਰੀ ਖਰੀਦ ਅੱਜ ਤੋਂ ਸ਼ੁਰੂ, ਆੜਤੀਆਂ ਤੇ ਕਿਸਾਨਾਂ ਨੇ ਸਰਕਾਰ ਪ੍ਰਤੀ ਜਾਹਿਰ ਕੀਤੀ ਖੁਸ਼ੀ


ਉਨ੍ਹਾਂ ਨੇ ਦੱਸਿਆ ਕਿ ਦੂਜੀ ਧਿਰ ਦੇ ਲੋਕ ਨਾਲ ਲੱਗਦੀ 10 ਫੁੱਟ ਜਗ੍ਹਾ ਉਤੇ ਕਬਜ਼ਾ ਕਰਨਾ ਚਾਹੁੰਦੇ ਹਨ, ਜਿਸ ਨੂੰ ਲੈ ਕੇ ਅੱਜ ਪੰਚਾਇਤ ਬੁਲਾਈ ਗਈ ਸੀ ਤੇ ਇਸ ਦੌਰਾਨ ਇਨ੍ਹਾਂ ਲੋਕਾਂ ਨੇ ਉਨ੍ਹਾਂ ਉਪਰ ਹਮਲਾ ਬੋਲ ਕੇ ਜ਼ਖ਼ਮੀ ਕਰ ਦਿੱਤਾ। ਕੁੱਟਮਾਰ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਮਾਮਲੇ ਦੀ ਸੂਚਨਾ ਸਦਰ ਥਾਣਾ ਪੁਲਿਸ ਨੂੰ ਦਿੱਤੀ ਗਈ ਹੈ।


ਇਹ ਵੀ ਪੜ੍ਹੋ : Punjab News: ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਸਰਕਾਰ ਨੇ ਚੁੱਕਿਆ ਵੱਡਾ ਕਦਮ, ਵੇਖੋ ਕੀ ਹੈ ਖਾਸ