Brocarde trending viral news: ਸੋਸ਼ਲ ਮੀਡੀਆ 'ਤੇ ਆਏ ਦਿਨ ਅਜੀਬੋ-ਗਰੀਬ ਖ਼ਬਰਾਂ ਵਾਇਰਲ ਹੁੰਦੀਆਂ ਹਨ ਪਰ ਕੀ ਤੁਸੀਂ ਕਦੇ ਕਿਸੇ ਮਨੁੱਖ ਦੇ ਭੂਤ ਨਾਲ ਵਿਆਹ ਕਰਨ ਬਾਰੇ ਸੁਣਿਆ ਹੈ? ਨਹੀਂ? ਤਾਂ ਆਓ ਤੁਹਾਨੂੰ ਅੱਜ ਸੁਣਾਉਂਦੇ ਹਾਂ ਯਾਨੀ ਪੜ੍ਹਾਉਂਦੇ ਹਾਂ।  


COMMERCIAL BREAK
SCROLL TO CONTINUE READING

ਬਰਤਾਨੀਆ ਦੀ ਇੱਕ ਗਾਇਕਾ ਬ੍ਰੋਕਾਰਡੇ ਨੇ ਪਿਛਲੇ ਮਹੀਨੇ ਹੈਲੋਵੀਨ ਦੇ ਮੌਕੇ ਇੱਕ 'ਭੂਤ' ਨਾਲ ਵਿਆਹ ਕਰਵਾਇਆ ਸੀ ਅਤੇ ਉਸ ਤੋਂ ਬਾਅਦ ਉਸ ਨੇ ਸੋਸ਼ਲ ਮੀਡੀਆ 'ਤੇ ਕਾਫ਼ੀ ਸੁਰਖੀਆਂ ਬਟੋਰੀਆਂ ਸਨ। ਹਾਲਾਂਕਿ ਬ੍ਰੋਕਾਰਡੇ ਵੱਲੋਂ ਹੁਣ ਦਾਅਵਾ ਕੀਤਾ ਗਿਆ ਹੈ ਕਿ ਉਸ ਦੇ 'ਭੂਤ ਪਤੀ' ਨੇ ਉਸ ਦਾ ਹਨੀਮੂਨ ਬਰਬਾਦ ਕਰ ਦਿੱਤਾ।


ਆਕਸਫੋਰਡਸ਼ਾਇਰ ਦੀ 38 ਸਾਲ ਦੀ ਗਾਇਕਾ ਬ੍ਰੋਕਾਰਡੇ ਦੇ ਦਾਅਵੇ ਮੁਤਾਬਕ ਉਸ ਨੇ ਜਿਸ 'ਭੂਤ' ਨਾਲ ਕਥਿਤ ਤੌਰ 'ਤੇ ਵਿਆਹ ਕਰਵਾਇਆ ਸੀ ਉਹ ਵਿਕਟੋਰੀਅਨ ਯੁੱਗ ਦਾ ਇੱਕ ਸਿਪਾਹੀ ਸੀ। ਬ੍ਰੋਕਾਰਡੇ ਨੇ ਇਸ ਭੂਤ ਪਤੀ ਦਾ ਨਾਮ ਐਡੁਆਰਡੋ ਦੱਸਿਆ ਸੀ ਅਤੇ ਉਸ ਦਾ ਕਹਿਣਾ ਸੀ ਕਿ ਉਹ ਐਡੁਆਰਡੋ ਨੂੰ ਉੱਦੋ ਮਿਲੀ ਸੀ ਜਦੋਂ ਉਹ ਪਿਛਲੇ ਸਾਲ ਅਚਾਨਕ ਉਸਦੇ ਬੈੱਡਰੂਮ ਵਿੱਚ ਪ੍ਰਗਟ ਹੋਇਆ ਸੀ। 


ਇਸ ਤੋਂ ਬਾਅਦ ਬ੍ਰੋਕਾਰਡੇ ਨੇ ਦੱਸਿਆ ਕਿ ਐਡੁਆਰਡੋ ਹਰ ਰੋਜ਼ ਉਸਦੇ ਬੈੱਡਰੂਮ ਵਿੱਚ ਨਜ਼ਰ ਆਉਣ ਲੱਗਿਆ ਸੀ ਤੇ ਬਾਅਦ ਵਿੱਚ ਬਰੋਕਾਰਡੇ ਨੂੰ ਉਸ ਦੇ ਨਾਲ ਪਿਆਰ ਹੋ ਗਿਆ ਸੀ।  


ਬ੍ਰੋਕਾਰਡੇ ਨੇ ਇਹ ਵੀ ਦੱਸਿਆ ਕਿ ਉਹ ਐਡੁਆਰਡੋ ਨੂੰ ਮਿਲਣ ਤੋਂ ਪਹਿਲਾਂ ਭੂਤ-ਪ੍ਰੇਤਾਂ 'ਤੇ ਵਿਸ਼ਵਾਸ ਨਹੀਂ ਕਰਦੀ ਸੀ। ਹਾਲਾਂਕਿ ਐਡੁਆਰਡੋ ਦੇ ਆਉਣ ਤੋਂ ਬਾਅਦ ਉਸ ਦੀ ਜ਼ਿੰਦਗੀ ਬਦਲ ਗਈ।


ਇਸ ਦੌਰਾਨ ਬ੍ਰੋਕਾਰਡੇ ਦਾ ਕਹਿਣਾ ਹੈ ਕਿ ਉਸ ਦੇ 'ਭੂਤ ਪਤੀ' ਨੇ ਉਸ ਦਾ ਹਨੀਮੂਨ ਬਰਬਾਦ ਕਰ ਦਿੱਤਾ ਹੈ।  ਗਾਇਕਾ ਨੇ ਖੁਲਾਸਾ ਕੀਤਾ ਕਿ ਉਸ ਦੇ ਭੂਤ ਪਤੀ ਐਡੁਆਰਡੋ ਨੇ ਕਥਿਤ ਤੌਰ 'ਤੇ ਉਨ੍ਹਾਂ ਦੇ ਹਨੀਮੂਨ ਦੌਰਾਨ ਬਹੁਤ ਜ਼ਿਆਦਾ ਸ਼ਰਾਬ ਪੀਤੀ।  


ਬ੍ਰੋਕਾਰਡੇ  ਨੇ ਕਿਹਾ ਕਿ ਐਡੁਆਰਡੋ ਨੇ ਉਸ ਦੇ ਹੌਟ ਲੁਕ 'ਤੇ ਇੱਕ ਅਣਉਚਿਤ ਟਿੱਪਣੀ ਕੀਤੀ ਜਿਸ ਤੋਂ ਬਾਅਦ ਉਹ ਹੈਰਾਨ ਰਹਿ ਗਈ।  ਉਸ ਨੇ ਕਿਹਾ ਕਿ ਇਸ ਟਿੱਪਣੀ ਨੇ ਉਸਦੀ ਸ਼ਾਮ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ। 


ਹੋਰ ਪੜ੍ਹੋ: Big Breaking News: ਪੰਜਾਬ ਵਜਾਰਤ ਦੀ ਅਹਿਮ ਬੈਠਕ ਅੱਜ, ਇਨ੍ਹਾਂ ਦੋ ਮੰਤਰੀਆਂ ਦੀ ਹੋ ਸਕਦੀ ਛੁੱਟੀ!


ਦੱਸ ਦਈਏ ਕਿ ਬ੍ਰੋਕਾਰਡੇ ਨੇ ਪਿਛਲੇ ਮਹੀਨੇ ਲੰਡਨ ਦੇ 'ਦਿ ਅਸਾਇਲਮ ਚੈਪਲ' 'ਚ ਹੇਲੋਵੀਨ ਦੇ ਮੌਕੇ ਭੂਤ ਪ੍ਰੇਮੀ ਐਡੁਆਰਡੋ ਨਾਲ ਵਿਆਹ ਕਰਵਾਇਆ ਸੀ। ਉਸ ਨੇ ਦੱਸਿਆ ਕਿ ਉਸ ਸਮੇਂ ਉਨ੍ਹਾਂ ਲਈ ਸਭ ਤੋਂ ਵੱਡੀ ਚੁਣੌਤੀ ਸੀ ਕਿ ਉਹ ਇੱਕ ਅਜਿਹਾ ਚਰਚ ਲੱਭਣ ਜਿੱਥੇ ਉਨ੍ਹਾਂ ਦੇ ਵਿਆਹ ਹੋ ਸਕੇ ਕਿਉਂਕਿ ਕੋਈ ਵੀ ਉਨ੍ਹਾਂ ਦੀਆਂ ਗੱਲਾਂ 'ਤੇ ਵਿਸ਼ਵਾਸ ਨਹੀਂ ਕਰ ਰਿਹਾ ਸੀ।


Brocarde ਦੀ ਇਹ news ਬਹੁਤ ਤੇਜ਼ੀ viral ਹੋਈ ਸੀ ਅਤੇ ਕੁਝ ਹੀ ਸਮੇਂ ਵਿੱਚ ਇਹ ਖ਼ਬਰ trending 'ਚ ਆ ਗਈ ਸੀ।   


ਹੋਰ ਪੜ੍ਹੋ: 'ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਐ!' ਸਿੱਧੂ ਮੂਸੇਵਾਲਾ ਦੀ 'ਮੂਸਟੇਪ' ਐਲਬਮ ਨੇ ਰਚਿਆ ਇਤਿਹਾਸ