International Yoga Day 2024/ਪਰਮਬੀਰ ਸਿੰਘ​ ਔਲਖ:  ਅੱਜ ਇੰਟਰਨੈਸ਼ਨਲ ਯੋਗਾ ਡੇ ਮਨਾਇਆ ਜਾ ਰਿਹਾ ਹੈ। ਬੀਐਸਐਫ ਵੱਲੋਂ ਵੀ ਅਟਾਰੀ ਵਾਗਾ ਸਰਹੱਦ ਦੇ ਉੱਤੇ ਯੋਗ ਡੇ ਮਨਾਇਆ ਗਿਆ ਹੈ ਜਿਸ ਵਿੱਚ ਬ੍ਰਿਗੇਡੀਅਰ ਪਵਨ ਬਜਾਜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਬੀਐਸਐਫ ਦੇ ਉੱਚ ਅਧਿਕਾਰੀਆਂ ਨੂੰ ਯੋਗਾ ਕਰਵਾਇਆ।  ਬ੍ਰਗੇਡੀਅਰ ਨੇ ਕਿਹਾ ਕਿ ਦੇਸ਼ ਨੂੰ ਤੰਦਰੁਸਤ ਹੋਣ ਦੀ ਲੋੜ ਹੈ ਦੇਸ਼ ਦਾ ਹਰ ਇੱਕ ਬੱਚਾ ਨੌਜਵਾਨ ਤੰਦਰੁਸਤ ਹੋਣਾ ਚਾਹੀਦਾ ਹੈ ਤੇ ਸਾਨੂੰ ਯੋਗਾ ਕਰਨਾ ਚਾਹੀਦਾ ਹੈ।


COMMERCIAL BREAK
SCROLL TO CONTINUE READING

ਯੋਗ ਟਰੇਨਰ ਨੇ ਇੱਕ ਘੰਟਾ ਬੀਐਸਐਫ ਦੇ ਮੁਲਾਜ਼ਮਾਂ ਅਤੇ ਉੱਚ ਅਧਿਕਾਰੀਆਂ ਨੂੰ ਯੋਗਾ ਕਰਵਾਇਆ। ਇਸ ਦੇ ਨਾਲ ਨਾਲ ਯੋਗਾ ਦੇ ਫਾਇਦੇ ਵੀ ਦੱਸੇ ਗਏ ਕਿ ਕਿਵੇਂ ਯੋਗਾ ਸਾਰੇ ਸਰੀਰ ਨੂੰ ਫਿਟ ਰੱਖਦਾ। ਬ੍ਰਿਗੇਡੀਅਰ ਪਵਨ ਬਜਾਜ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜ਼ਿੰਦਗੀ ਦੇ 15 ਮਿੰਟ ਕੱਢ ਕੇ ਯੋਗਾ ਜਰੂਰ ਕਰਿਆ ਕਰਨ ਤਾਂ ਜੋ ਉਹ ਤੰਦਰੁਸਤ ਰਹਿਣ।


BSF Jawan To Celebrate International Yoga Day 2024 At Attari-Wagah Amritsar



ਇਹ ਵੀ ਪੜ੍ਹੋ: International Yoga Day 2024: PM ਮੋਦੀ ਦਾ ਯੋਗਾ ਪ੍ਰੋਗਰਾਮ ਸ਼ੁਰੂ, ਬਾਰਿਸ਼ ਕਾਰਨ ਡਲ ਝੀਲ ਦੀ ਬਜਾਏ ਹਾਲ ਵਿੱਚ ਯੋਗ


- ITBP ਦੇ ਜਵਾਨਾਂ ਨੇ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ 'ਤੇ, ਉੱਤਰੀ ਸਿੱਕਮ ਦੇ ਮੁਗੁਥਾਂਗ ਸਬ ਸੈਕਟਰ ਵਿੱਚ 15,000 ਫੁੱਟ ਤੋਂ ਵੱਧ ਦੀ ਉਚਾਈ 'ਤੇ ਯੋਗਾ ਕੀਤਾ ਅਤੇ ਇਸ ਦੇ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਅੱਜ ਦੇਸ਼ ਵਿਦੇਸ਼ ਤੋਂ ਯੋਗ ਕਰਦਿਆਂ ਦੀ ਵੀਡੀਓ ਸਾਹਮਣੇ ਆ ਰਹੀਆਂ ਹਨ।


- ਅੱਜ ਹਰ ਪਾਸੇ ਅੰਤਰਰਾਸ਼ਟਰੀ ਯੋਗ ਦਿਵਸ 2024 ਮਨਾਇਆ ਜਾ ਰਿਹਾ ਹੈ। ਹਾਲ ਹੀ 'ਚ ਭਾਰਤੀ ਫੌਜ ਦੇ ਜਵਾਨਾਂ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ 'ਚ ਉਹ #InternationalYogaDay2024 'ਤੇ ਉੱਤਰੀ ਸਰਹੱਦ ਦੀਆਂ ਬਰਫੀਲੀਆਂ ਉਚਾਈਆਂ 'ਤੇ ਯੋਗਾ ਕਰਦੇ ਨਜ਼ਰ ਆ ਰਹੇ ਹਨ। ਇਹ ਦਿਨ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਵੀਡੀਓ ਦੇਖੋ...


ਯੋਗਾ ਦੇ ਮਾਮਲੇ ਵਿੱਚ ਭਾਰਤ ਵਿਸ਼ਵ ਵਿੱਚ ਮੋਹਰੀ ਹੈ। ਭਾਰਤ ਨੇ ਯੋਗਾ ਨੂੰ ਅੰਤਰਰਾਸ਼ਟਰੀ ਮਾਨਤਾ ਦਿੱਤੀ ਅਤੇ ਯੋਗ ਰਾਹੀਂ ਸੱਭਿਆਚਾਰਕ ਏਕਤਾ ਨੂੰ ਅੱਗੇ ਵਧਾਇਆ। ਯੋਗਾ ਸਰੀਰਕ ਅਤੇ ਮਾਨਸਿਕ ਸਿਹਤ ਲਈ ਲਾਭਦਾਇਕ ਹੈ। ਇਹ ਸਰੀਰ ਨੂੰ ਰੋਗਾਂ ਤੋਂ ਮੁਕਤ ਰੱਖਦਾ ਹੈ ਅਤੇ ਮਨ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ। ਭਾਰਤੀ ਸੰਸਕ੍ਰਿਤੀ ਨਾਲ ਜੁੜੀ ਇਹ ਗਤੀਵਿਧੀ ਹੁਣ ਵਿਦੇਸ਼ਾਂ ਵਿੱਚ ਵੀ ਫੈਲ ਚੁੱਕੀ ਹੈ। ਅੰਤਰਰਾਸ਼ਟਰੀ ਯੋਗ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ ਅਤੇ ਇਸ ਦੌਰਾਨ ਦੁਨੀਆ ਭਰ ਦੇ ਲੋਕ ਸਮੂਹਿਕ ਤੌਰ 'ਤੇ ਯੋਗਾ ਕਰਦੇ ਹਨ।


ਇਹ ਵੀ ਪੜ੍ਹੋ: International Yoga Day 2024:  ITBP ਦੇ ਜਵਾਨਾਂ ਨੇ 15,000 ਫੁੱਟ ਤੋਂ ਵੱਧ ਦੀ ਉਚਾਈ 'ਤੇ ਕੀਤਾ ਯੋਗਾ, ਵੇਖੋ ਵੀਡੀਓ