Punjab News: ਭਾਰਤ-ਪਾਕਿਸਤਾਨ ਸਰਹੱਦ `ਤੇ BSF ਜਵਾਨਾਂ ਨੂੰ ਮਿਲਿਆ ਹੈਂਡ ਗ੍ਰੇਨੇਡ
ਪੁਲਿਸ ਸਟੇਸ਼ਨ ਭਿੰਡੀ ਸੈਦਾ, ਅੰਮ੍ਰਿਤਸਰ, ਪੰਜਾਬ ਅਧੀਨ ਬੀ.ਐਸ.ਐਫ ਦੀ 183 ਬਟਾਲੀਅਨ ਦੇ ਬੀਓਪੀ ਬੁਰਜ ਨੇੜੇ ਇੱਕ ਹੈਂਡ ਗ੍ਰਨੇਡ ਅਤੇ 9 ਐਮਐਮ ਦੇ 15 ਕਾਰਤੂਸ ਲਾਵਾਰਿਸ ਹਾਲਤ ਵਿੱਚ ਮਿਲੇ ਹਨ। ਹੈਂਡ ਗ੍ਰੇਨੇਡ ਮਿਲਣ ਤੋਂ (BSF recovers hand grenade) ਬਾਅਦ ਇਲਾਕੇ `ਚ ਹਫੜਾ-ਦਫੜੀ ਮਚ ਗਈ। ਬੀਐਸਐਫ ਦੇ ਜਵਾਨਾਂ ਨੇ ਤੁਰੰਤ ਉੱਚ ਅਧਿਕਾ
BSF recovers hand grenade: ਪੁਲਿਸ ਸਟੇਸ਼ਨ ਭਿੰਡੀ ਸੈਦਾ, ਅੰਮ੍ਰਿਤਸਰ, ਪੰਜਾਬ ਅਧੀਨ ਬੀ.ਐਸ.ਐਫ ਦੀ 183 ਬਟਾਲੀਅਨ ਦੇ ਬੀਓਪੀ ਬੁਰਜ ਨੇੜੇ ਇੱਕ ਹੈਂਡ ਗ੍ਰਨੇਡ ਅਤੇ 9 ਐਮਐਮ ਦੇ 15 ਕਾਰਤੂਸ ਲਾਵਾਰਿਸ ਹਾਲਤ ਵਿੱਚ ਮਿਲੇ ਹਨ। ਹੈਂਡ ਗ੍ਰੇਨੇਡ ਮਿਲਣ ਤੋਂ (BSF recovers hand grenade) ਬਾਅਦ ਇਲਾਕੇ 'ਚ ਹਫੜਾ-ਦਫੜੀ ਮਚ ਗਈ। ਬੀਐਸਐਫ ਦੇ ਜਵਾਨਾਂ ਨੇ ਤੁਰੰਤ ਉੱਚ ਅਧਿਕਾਰੀਆਂ ਨੂੰ ਮਾਮਲੇ ਦੀ ਸੂਚਨਾ ਦਿੱਤੀ।
ਬੀਐਸਐਫ ਦੇ ਇੰਸਪੈਕਟਰ ਵਿਜੇ ਕੁਮਾਰ ਆਪਣੀ ਬਟਾਲੀਅਨ ਨਾਲ ਮੰਗਲਵਾਰ ਰਾਤ ਫਤਿਹਪੁਰ ਬੀਓਪੀ ਨੇੜੇ ਗਸ਼ਤ ਕਰ ਰਹੇ ਸਨ। ਇਸ ਦੇ ਨਾਲ ਹੀ ਉਨ੍ਹਾਂ ਕੋਲੋਂ ਪੁਰਾਣੇ ਜੰਗੀਲੇ ਗਰਨੇਡ ਅਤੇ ਲੋਹੇ ਦੇ ਛੋਟੇ ਖੰਗੇ ਹੋਏ ਵਾਲ ਵੀ ਬਰਾਮਦ ਹੋਏ ਹਨ। ਦੂਜੇ ਪਾਸੇ ਪੁਲਿਸ ਨੇ ਵੀ ਘਟਨਾ ਦੀ (BSF recovers hand grenade) ਜਾਣਕਾਰੀ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ। ਅਣਪਛਾਤੇ ਅੱਤਵਾਦੀਆਂ ਦੇ ਖਿਲਾਫ ਵੀ ਮਾਮਲਾ ਦਰਜ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਵਿਅਕਤੀ ਨੇ ਦੂਜਾ ਵਿਆਹ ਕਰਵਾਉਣ ਲਈ ਪ੍ਰੇਮਿਕਾ ਦਾ ਕੀਤਾ ਕਤਲ! ਲਾਸ਼ ਦੇ ਟੁੱਕੜੇ ਕਰ ਫਰਿੱਜ 'ਚ ਰੱਖੇ
ਦੱਸ ਦੇਈਏ ਕਿ ਪੁਲਿਸ ਨੇ ਮੌਕੇ ਦੇ ਆਸ-ਪਾਸ ਪਿੰਡਾਂ ਵਿੱਚ ਰਹਿੰਦੇ ਪੁਰਾਣੇ ਸਮੱਗਲਰਾਂ ਅਤੇ ਦਹਿਸ਼ਤਗਰਦਾਂ ਦੇ ਰਿਕਾਰਡ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਵੱਲੋਂ ਭੇਜੀ ਗਈ ਉਕਤ ਖੇਪ ਭਾਰਤੀ (BSF recovers hand grenade) ਸਮੱਗਲਰਾਂ ਜਾਂ ਦਹਿਸ਼ਤਗਰਦਾਂ ਨੂੰ ਨਾ ਲੱਭ ਸਕੇ ਅਤੇ ਇਹ ਇੱਥੇ ਮਿੱਟੀ ਵਿੱਚ ਹੀ ਦੱਬੀ ਰਹਿ ਗਈ।