ਵਿਅਕਤੀ ਨੇ ਦੂਜਾ ਵਿਆਹ ਕਰਵਾਉਣ ਲਈ ਪ੍ਰੇਮਿਕਾ ਦਾ ਕੀਤਾ ਕਤਲ! ਲਾਸ਼ ਦੇ ਟੁੱਕੜੇ ਕਰ ਫਰਿੱਜ 'ਚ ਰੱਖੇ
Advertisement

ਵਿਅਕਤੀ ਨੇ ਦੂਜਾ ਵਿਆਹ ਕਰਵਾਉਣ ਲਈ ਪ੍ਰੇਮਿਕਾ ਦਾ ਕੀਤਾ ਕਤਲ! ਲਾਸ਼ ਦੇ ਟੁੱਕੜੇ ਕਰ ਫਰਿੱਜ 'ਚ ਰੱਖੇ

Nikki Yadav Murder Case: ਦਿੱਲੀ ਦੇ ਇੱਕ ਵਿਅਕਤੀ ਨੇ ਆਪਣੀ ਪ੍ਰੇਮਿਕਾ ਦਾ ਕਾਰ ਵਿੱਚ ਕਤਲ ਕਰ ਦਿੱਤਾ। ਉਸ ਦੀ ਲਾਸ਼ ਨੂੰ ਫਰਿੱਜ 'ਚ ਰੱਖ ਦਿੱਤਾ ਅਤੇ ਜਾ ਕੇ ਅਗਲੇ ਹੀ ਦਿਨ ਕਿਸੇ ਹੋਰ ਲੜਕੀ ਨਾਲ ਵਿਆਹ ਕਰਵਾ ਲਿਆ। ਪੁਲਿਸ ਵਲੋਂ  ਮੁਲਜ਼ਮ  ਨੂੰ ਗ੍ਰਿਫਤਾਰ ਕਰ ਲਿਆ ਗਿਆ। 

 

ਵਿਅਕਤੀ ਨੇ ਦੂਜਾ ਵਿਆਹ ਕਰਵਾਉਣ ਲਈ ਪ੍ਰੇਮਿਕਾ ਦਾ ਕੀਤਾ ਕਤਲ! ਲਾਸ਼ ਦੇ ਟੁੱਕੜੇ ਕਰ ਫਰਿੱਜ 'ਚ ਰੱਖੇ

Nikki Yadav Murder Case: ਹਾਲ ਹੀ 'ਚ ਦਿੱਲੀ 'ਚ ਸ਼ਰਧਾ ਵਾਕਰ ਵਰਗਾ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਦੇ ਬਾਬਾ ਹਰੀਦਾਸ ਨਗਰ ਇਲਾਕੇ ਦੇ ਪਿੰਡ ਮਿੱਤਰੌ ਵਿੱਚ ਇੱਕ ਵਿਅਕਤੀ ਨੇ ਆਪਣੀ ਪ੍ਰੇਮਿਕਾ ਦਾ ਕਾਰ ਵਿੱਚ ਬੜੀ (Man Kills Live-In Partner) ਬੇਰਹਿਮੀ ਨਾਲ ਕਤਲ ਕਰ ਦਿੱਤਾ। ਫਿਰ ਉਸ ਦੀ ਲਾਸ਼ ਨੂੰ 40 ਕਿਲੋਮੀਟਰ ਦੂਰ ਇੱਕ ਢਾਬੇ 'ਤੇ ਲਿਜਾ ਕੇ ਫਰਿੱਜ 'ਚ ਰੱਖ ਦਿੱਤਾ। ਇੰਨਾ ਹੀ ਨਹੀਂ ਦੋਸ਼ੀ ਵਿਅਕਤੀ ਨੇ ਅਗਲੇ ਹੀ ਦਿਨ ਇੱਕ ਹੋਰ (Man Kills Live-In Partner)ਲੜਕੀ ਨਾਲ ਵਿਆਹ ਵੀ ਕਰਵਾ ਲਿਆ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।

ਦੱਸ ਦੇਈਏ ਕਿ ਵਿਆਹ ਨੂੰ ਲੈ ਕੇ ਵਿਅਕਤੀ ਦੀ ਲੜਕੀ ਨਾਲ ਲੜਾਈ ਹੋ ਗਈ ਸੀ। ਫਰਿੱਜ 'ਚੋਂ ਜਿਸ ਲੜਕੀ ਦੀ ਲਾਸ਼ ਬਰਾਮਦ ਹੋਈ ਹੈ, ਉਹ ਝੱਜਰ ਦੇ ਖੇੜੀ ਪਿੰਡ ਦੀ ਰਹਿਣ ਵਾਲੀ ਹੈ। ਲੜਕੀ ਕਈ ਸਾਲਾਂ ਤੋਂ ਆਪਣੇ(Man Kills Live-In Partner) ਬੁਆਏਫ੍ਰੈਂਡ ਨਾਲ ਲਿਵ-ਇਨ 'ਚ ਰਹਿ ਰਹੀ ਸੀ।

ਇਹ ਵੀ ਪੜ੍ਹੋ:Hardik Natasha Wedding: ਅੱਜ ਉਦੈਪੁਰ 'ਚ ਸੱਤ ਫੇਰੇ ਲੈਣਗੇ ਹਾਰਦਿਕ-ਨਤਾਸ਼ਾ; ਪਹਿਲਾਂ ਹੋਇਆ ਈਸਾਈ ਧਰਮ ਮੁਤਾਬਕ ਵਿਆਹ

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਦੋਵਾਂ ਦੀ ਮੁਲਾਕਾਤ ਦਿੱਲੀ ਵਿੱਚ ਮੈਡੀਕਲ ਦਾਖਲਾ ਪ੍ਰੀਖਿਆ ਦੀ ਤਿਆਰੀ ਦੌਰਾਨ ਹੋਈ ਸੀ। ਇਸ ਮਾਮਲੇ 'ਚ ਦੱਸਿਆ ਜਾ ਰਿਹਾ ਹੈ ਕਿ ਦਿੱਲੀ 'ਚ ਲੜਕੀ ਦੇ ਪ੍ਰੇਮੀ ਵਲੋਂ ਲੜਕੀ(Man Kills Live-In Partner) ਦੀ ਹੱਤਿਆ ਕੀਤੀ ਗਈ ਹੈ। ਕਤਲ ਤੋਂ ਬਾਅਦ ਲਾਸ਼ ਨੂੰ ਫਰਿੱਜ 'ਚ ਰੱਖਿਆ ਗਿਆ ਸੀ। 

ਮ੍ਰਿਤਕ ਲੜਕੀ ਦੇ ਪਰਿਵਾਰ ਨੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਲੜਕੀ ਦਾ ਅੰਤਿਮ ਸੰਸਕਾਰ ਉਸਦੇ ਪਿੰਡ ਵਿੱਚ ਹੀ ਕੀਤਾ ਜਾਵੇਗਾ। ਮ੍ਰਿਤਕ ਦੇਹ ਲੈਣ ਲਈ ਰਿਸ਼ਤੇਦਾਰ ਦਿੱਲੀ (Man Kills Live-In Partner)  ਰਵਾਨਾ ਹੋ ਗਏ ਹਨ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਲੜਕੀ ਦੀ ਲਾਸ਼ ਦੱਖਣੀ-ਪੱਛਮੀ ਦਿੱਲੀ ਦੇ ਨਜਫਗੜ੍ਹ 'ਚ ਇਕ ਢਾਬੇ ਦੇ ਫਰੀਜ਼ਰ 'ਚੋਂ ਮਿਲੀ ਹੈ।

ਪੁਲੀਸ ਨੇ ਦੱਸਿਆ ਕਿ ਲੜਕੀ ਦਾ ਦੋ-ਤਿੰਨ ਦਿਨ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਦੀ ਲਾਸ਼ ਨੂੰ ਢਾਬੇ ਦੇ ਫਰੀਜ਼ਰ ਵਿੱਚ ਰੱਖਿਆ ਗਿਆ ਸੀ। ਢਾਬਾ ਮਾਲਿਕ ਜੋ ਕਿ ਕਤਲ ਦਾ ਅਸਲ ਦੋਸ਼ੀ ਹੈ, ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਵਿਕਰਮ ਸਿੰਘ ਨੇ ਦੱਸਿਆ ਕਿ ਦੋਸ਼ੀ ਅਤੇ ਲੜਕੀ ਵਿਚਕਾਰ ਸਬੰਧ ਸਨ। ਵਿਅਕਤੀ ਨੇ ਕਿਸੇ ਹੋਰ ਔਰਤ ਨਾਲ ਵਿਆਹ ਕਰਵਾਉਣਾ ਸੀ, ਜਦੋਂ ਉਸ ਦੀ ਪ੍ਰੇਮਿਕਾ ਨੂੰ ਇਸ(Man Kills Live-In Partner) ਬਾਰੇ ਪਤਾ ਲੱਗਾ ਤਾਂ ਉਸ ਨੇ ਇਸ ਦਾ ਵਿਰੋਧ ਕੀਤਾ ਅਤੇ ਉਸ ਨੂੰ ਉਸ ਨਾਲ ਵਿਆਹ ਕਰਨ ਲਈ ਕਿਹਾ। ਇਸ ਤੋਂ ਗੁੱਸੇ 'ਚ ਆ ਕੇ ਵਿਅਕਤੀ ਨੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਲਾਸ਼ ਨੂੰ ਆਪਣੇ ਢਾਬੇ ਦੇ ਫਰੀਜ਼ਰ 'ਚ ਲੁਕਾ ਦਿੱਤਾ।

Trending news