BSNL ਦਾ ਤਹਿਲਕਾ: 31 ਮਾਰਚ ਤੱਕ ਨਵੇਂ ਕੁਨੈਕਸ਼ਨ ’ਤੇ ਕੋਈ Installation Charge ਨਹੀਂ!
ਪਹਿਲਾਂ ਉਪਭੋਗਤਾਵਾਂ ਨੂੰ ਨਵਾਂ ਕੁਨੈਕਸ਼ਨ ਲੈਣ ਮੌਕੇ ਕਾਪਰ ਕੁਨੈਕਸ਼ਨ ਲਈ 250 ਰੁਪਏ ਅਤੇ ਫ਼ਾਈਬਰ ਕੁਨੈਕਸ਼ਨ ਲਈ 500 ਰੁਪਏ ਅਦਾ ਕਰਨੇ ਪੈਂਦੇ ਸਨ, ਜੋਕਿ ਹੁਣ ਹਟਾ ਦਿੱਤੇ ਗਏ ਹਨ।
BSNL New Offer: ਭਾਰਤੀ ਸੰਚਾਰ ਨਿਗਮ ਲਿਮਟਿਡ (BSNL) ਨੇ ਨਵੇਂ ਸਾਲ ਮੌਕੇ ਆਪਣੇ ਗਾਹਕਾਂ ਲਈ ਖ਼ਾਸ ਆਫ਼ਰ ਪੇਸ਼ ਕੀਤਾ ਹੈ, ਜਿਸਦ ਤਹਿਤ ਹੁਣ ਉਪਭੋਗਤਾਵਾਂ ਨੂੰ ਇੰਸਟਾਲੇਸ਼ਨ ਚਾਰਜ (Installation Charge) ਦਾ ਭੁਗਤਾਨ 31 ਮਾਰਚ, 2023 ਤੱਕ ਨਹੀਂ ਕਰਨਾ ਹੋਵੇਗਾ।
ਦੱਸ ਦੇਈਏ ਕਿ ਪਹਿਲਾਂ ਉਪਭੋਗਤਾਵਾਂ ਨੂੰ ਨਵਾਂ ਕੁਨੈਕਸ਼ਨ (New Connection) ਲੈਣ ਮੌਕੇ ਕਾਪਰ ਕੁਨੈਕਸ਼ਨ ਲਈ 250 ਰੁਪਏ ਅਤੇ ਫ਼ਾਈਬਰ ਕੁਨੈਕਸ਼ਨ ਲਈ 500 ਰੁਪਏ ਅਦਾ ਕਰਨੇ ਪੈਂਦੇ ਸਨ, ਜੋਕਿ ਹੁਣ ਬਿਲਕੁਲ ਮੁਫ਼ਤ ਕਰ ਦਿੱਤਾ ਗਿਆ ਹੈ।
1 ਜਨਵਰੀ, 2023 ਤੋਂ ਬੀ. ਐੱਸ. ਐੱਨ. ਐੱਲ. ਦੁਆਰਾ 275 ਰੁਪਏ ਦੀ ਐਂਟਰੀ ਲੈਵਲ (Entry Level) ਪਲਾਨ ਨੂੰ ਹਟਾ ਦਿੱਤਾ ਗਿਆ ਹੈ। ਜੇਕਰ ਹੁਣ ਸਭ ਤੋਂ ਸਸਤੇ ਫਾਈਬਰ ਬ੍ਰਾਡਬੈਂਡ ਪਲਾਨ ਦੀ ਗੱਲ ਕਰੀਏ ਤਾਂ ਇਸਦੀ ਕੀਮਤ 329 ਰੁਪਏ ਹੈ। ਇਸ ਪਲਾਨ ਤਹਿਤ ਬ੍ਰਾਡਬੈਂਡ ਯੂਜ਼ਰਸ (Broadband Users) ਨੂੰ 1000 TB ਡਾਟਾ ਮਿਲਦਾ ਹੈ, ਇਸ ’ਚ ਇੰਟਰਨੈਟ ਦੀ ਸਪੀਡ 30 Mbps ਰਹਿੰਦੀ ਹੈ। ਕੰਪਨੀ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਪਲਾਨ ਇੱਕ ਯੂਜ਼ਰ (Individual User) ਲਈ ਹੈ ਭਾਵ ਮਲਟੀ-ਯੂਜ਼ਰਸ ’ਤੇ ਲਾਗੂ ਨਹੀਂ ਹੋਵੇਗਾ।
ਨਵੇਂ ਆਫ਼ਰ ਮੁਤਾਬਕ ਬੀ. ਐੱਸ. ਐੱਨ. ਐੱਲ. ਦੁਆਰਾ ਨਵੇਂ ਉਪਭੋਗਤਾਵਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਇਹ ਪਲਾਨ ਲਾਂਚ ਕੀਤਾ ਗਿਆ ਹੈ।
ਦੱਸ ਦੇਈਏ ਕਿ ਭਾਰਤ ਫਾਈਬਰ ਨੇ ਗਾਹਕਾਂ ਲਈ ਇੰਸਟਾਲੇਸ਼ਨ ਚਾਰਜ ਮੁਆਫ ਕਰ ਦਿੱਤਾ ਹੈ। DSL ਜਾਂ ਕਾਪਰ ਕਨੈਕਸ਼ਨ ਅਤੇ ਫਾਈਬਰ ਇੰਟਰਨੈਟ ਕਨੈਕਸ਼ਨ ਲੈਣ ਵਾਲੇ ਉਪਭੋਗਤਾਵਾਂ ਲਈ ਇੰਸਟਾਲੇਸ਼ਨ ਖਰਚੇ (Installation Charges) ਮੁਆਫ ਕਰ ਦਿੱਤੇ ਗਏ ਹਨ।
ਨਵੇਂ ਪਲਾਨ ਦੀ ਖ਼ਾਸ ਗੱਲ ਇਹ ਹੈ ਕਿ ਇਸ ਆਫ਼ਰ ਦਾ ਫ਼ਾਇਦਾ ਪੇਂਡੂ ਖੇਤਰ ਦੇ ਉਪਭੋਗਤਾ ਵੀ ਲੈ ਸਕਦੇ ਹਨ, ਇਸ ਤਰ੍ਹਾਂ BSNL ਕੰਪਨੀ ਦੂਜੀਆਂ ਟੈਲੀਕਾਮ ਕੰਪਨੀਆਂ ਦੇ ਮੁਕਾਬਲੇ ਬਹੁਤ ਅੱਗੇ ਨਿਕਲ ਗਈ ਹੈ। ਭਾਵ BSNL ਇੰਟਰਨੈਟ ਸੇਵਾਵਾਂ ਦੇਣ ਵਾਲੀਆਂ ਹੋਰਨਾਂ ਕੰਪਨੀਆਂ ਨੂੰ ਸਖ਼ਤ ਟੱਕਰ ਦੇਵੇਗਾ।
ਇਹ ਵੀ ਪੜ੍ਹੋ: ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ, ਹਾਈ ਕੋਰਟ ਦੇ ਫ਼ੈਸਲੇ ਤੋਂ ਬਾਅਦ ਮਿਲੇਗਾ 119 ਫ਼ੀਸਦ ਮਹਿੰਗਾਈ ਭੱਤਾ