Sarpanch Murder: ਦਿਨ-ਦਿਹਾੜੇ ਬੀਐਸਪੀ ਆਗੂ ਤੇ ਸਰਪੰਚ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ
Sarpanch Murder: ਹੁਸ਼ਿਆਰਪੁਰ ਦੇ ਪਿੰਡ ਡਡਿਆਣਾ ਵਿੱਚ ਮੋਟਰਸਾਈਕਲ ਸਵਾਰਾਂ ਵੱਲੋਂ ਸਰਪੰਚ ਦੀ ਗੋਲਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।
Hoshiarpur Sarpanch Murder(Raman Khosla): ਹੁਸ਼ਿਆਰਪੁਰ ਦੇ ਪਿੰਡ ਡਡਿਆਣਾ ਵਿੱਚ ਅੱਜ ਸਵੇਰੇ ਚੱਲੀ ਗੋਲੀ ਵਿੱਚ ਇੱਕ ਬੀਐਸਪੀ ਦਾ ਆਗੂ ਤੇ ਮੌਜੂਦਾ ਸਰਪੰਚ ਦੀ ਹੱਤਿਆ ਕਰ ਦਿੱਤੀ ਗਈ ਹੈ।ਸਰਪੰਚ ਸੀ ਪਿੰਡ ਦੇ ਬਾਹਰ ਸੜਕਾਂ ਦੇ ਨਜ਼ਦੀਕ ਆਪਣੇ ਡੰਪ ਉਤੇ ਖੜ੍ਹਾ ਸੀ ਕਿ ਅਚਾਨਕ ਇੱਕ ਮੋਟਰਸਾਈਕਲ ਉਤੇ ਸਵਾਰ ਹੋ ਕੇ ਤਿੰਨ ਨੌਜਵਾਨ ਆਏ।
ਪਹਿਲਾ ਉਨ੍ਹਾਂ ਨੇ ਸਰਪੰਚ ਨਾਲ ਹੱਥ ਮਿਲਾਇਆ ਉਸ ਤੋਂ ਬਾਅਦ ਉਸ ਉਤੇ ਫਾਇਰਿੰਗ ਕਰ ਦਿੱਤੀ। ਜਿਨ੍ਹਾਂ ਵਿੱਚੋਂ ਇੱਕ ਫਾਇਰ ਸੰਦੀਪ ਦੇ ਸੱਜੇ ਪਾਸੇ ਲੱਗਿਆ ਤੇ ਉਸ ਨੂੰ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਵੱਲੋਂ ਸਰਪੰਚ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ।
ਵੀਰਵਾਰ ਸਵੇਰੇ ਪਿੰਡ ਡਡਿਆਣਾ ਦੇ ਸਾਬਕਾ ਸਰਪੰਚ ਸੰਦੀਪ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਹੁਸ਼ਿਆਰਪੁਰ-ਟਾਂਡਾ ਰੋਡ 'ਤੇ ਅੱਡਾ ਦੁਸਾੜਕਾ ਵਿਖੇ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਕਾਜਲ ਅਰਥ ਮੂਵਰ ਦੇ ਮਾਲਕ ਸਾਬਕਾ ਸਰਪੰਚ ਸੰਦੀਪ ਸਿੰਘ ਕਾਜਲ ਨੂੰ ਗੋਲੀ ਮਾਰ ਦਿੱਤੀ।
ਸੰਦੀਪ ਸਿੰਘ ਕਾਜਲ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੰਦੀਪ ਸਿੰਘ ਬਹੁਜਨ ਸਮਾਜ ਪਾਰਟੀ ਦੇ ਆਗੂ ਸਨ।
ਇਹ ਵੀ ਪੜ੍ਹੋ : Punjab Weather News: ਅੱਤ ਦੀ ਠੰਢ ਤੇ ਸੰਘਣੀ ਧੁੰਦ ਕਾਰਨ ਰੇਲਗੱਡੀਆਂ ਪ੍ਰਭਾਵਿਤ; ਦੇਖੋ ਦੇਰੀ ਨਾਲ ਚੱਲ ਰਹੀਆਂ ਟ੍ਰੇਨਾਂ ਦੀ ਸੂਚੀ
ਉਸ ਦੇ ਕਤਲ ਦੀ ਖਬਰ ਤੋਂ ਬਾਅਦ ਗੁੱਸੇ 'ਚ ਆਏ ਬਸਪਾ ਵਰਕਰਾਂ ਨੇ ਸ਼ਹਿਰ 'ਚ ਦੁਕਾਨਾਂ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ। ਇਸ ਨਾਲ ਮਾਹੌਲ ਤਣਾਅਪੂਰਨ ਬਣ ਗਿਆ ਹੈ। ਪੁਲਿਸ ਨੇ ਮੌਕੇ ਉਤੇ ਪੁੱਜ ਕੇ ਜਾਂਚ ਸ਼ੁਰ ਕਰ ਦਿੱਤੀ ਹੈ ਤੇ ਬਾਰੀਕੀ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Jalandhar News: ਆਟੋ ਚਾਲਕ ਨੇ ਦਿੱਤਾ ਡੀਐਸਪੀ ਦੀ ਕਤਲ ਦੀ ਵਾਰਦਾਤ ਨੂੰ ਅੰਜਾਮ, ਇਸ ਤਰ੍ਹਾਂ ਖੁੱਲ੍ਹਿਆ ਸਾਰਾ ਰਾਜ਼