Ludhiana News: ਬੁੱਢਾ ਨਾਲੇ ਦੇ ਪ੍ਰੋਜੈਕਟ ਦੀ ਨਿਗਰਾਨ ਵਿਧਾਨ ਸਭਾ ਕਮੇਟੀ ਨਿਰੀਖਣ ਲਈ ਪੁੱਜੀ; ਡੇਅਰੀਆਂ ਨੂੰ 8 ਮਹੀਨੇ ਦਾ ਸਮਾਂ ਦਿੱਤਾ
Ludhiana News: ਲੁਧਿਆਣਾ ਦੇ ਬੁੱਢੇ ਨਾਲੇ ਦੇ ਪ੍ਰੋਜੈਕਟ ਉਤੇ ਨਿਗਰਾਨ ਵਿਧਾਨ ਸਭਾ ਕਮੇਟੀ ਅੱਜ ਲੁਧਿਆਣਾ ਪਹੁੰਚੀ ਜਿੱਥੇ ਪਹਿਲਾ ਜਮਾਲਪੁਰ ਵਿੱਚ 225 ਐਮਐਲਡੀ ਪਲਾਂਟ ਵਿੱਚ ਅਹਿਮ ਮੀਟਿੰਗ ਹੋਈ ਜਿੱਥੇ ਡੇਅਰੀ ਸੰਚਾਲਕ ਵੀ ਮੌਜੂਦ ਸਨ।
Ludhiana News: ਲੁਧਿਆਣਾ ਦੇ ਬੁੱਢੇ ਨਾਲੇ ਦੇ ਪ੍ਰੋਜੈਕਟ ਉਤੇ ਨਿਗਰਾਨ ਵਿਧਾਨ ਸਭਾ ਕਮੇਟੀ ਅੱਜ ਲੁਧਿਆਣਾ ਪਹੁੰਚੀ ਜਿੱਥੇ ਪਹਿਲਾ ਜਮਾਲਪੁਰ ਵਿੱਚ 225 ਐਮਐਲਡੀ ਪਲਾਂਟ ਵਿਖੇ ਅਹਿਮ ਮੀਟਿੰਗ ਹੋਈ ਜਿੱਥੇ ਡੇਅਰੀ ਸੰਚਾਲਕ ਵੀ ਮੌਜੂਦ ਸਨ। ਇਸ ਸਬੰਧੀ ਵਿਧਾਨ ਸਭਾ ਦੇ ਸਪੀਕਰ ਨੇ ਗੱਲਬਾਤ ਦੌਰਾਨ ਕਿਹਾ ਕਿ ਬੁੱਢੇ ਨਾਲੇ ਦੀ ਸਫਾਈ ਲਈ ਉਸ ਵਿੱਚ ਸੁੱਟੇ ਜਾਣ ਵਾਲੇ ਡੇਅਰੀਆਂ ਦੇ ਰਹਿੰਦ-ਖੂੰਹਦ ਦਾ ਮਸਲਾ ਹੱਲ ਕਰ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਬੁੱਢੇ ਨਾਲੇ ਦੀ ਹੁਣ ਹਾਲਾਤ ਠੀਕ ਹੋ ਜਾਣਗੇ।
ਵਾਤਾਵਰਣ ਪ੍ਰੇਮੀ ਅਤੇ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਅੱਠ ਮਹੀਨੇ ਦਾ ਸਮਾਂ ਡੇਅਰੀਆਂ ਨੂੰ ਦਿੱਤਾ ਗਿਆ ਹੈ ਜਿਸ ਤਹਿਤ ਡੇਅਰੀਆਂ ਵਿੱਚ 300 ਟਨ ਦਾ ਬਾਇਓ ਗੈਸ ਪਲਾਂਟ ਲਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਪਲਾਂਟ ਨਹੀਂ ਲੱਗਦਾ ਉਦੋਂ ਤੱਕ ਇਸ ਦੇ ਹੱਲ ਲਈ ਲਗਾਤਾਰ ਉਹ ਗੱਲਬਾਤ ਕਰ ਰਹੇ ਹਨ ਅਤੇ ਸਾਰੀਆਂ ਹੀ ਡੇਅਰੀਆਂ ਨੂੰ ਆਪਣੇ ਹੀ ਫਾਰਮ ਵਿੱਚ ਛੋਟੇ ਛੋਟੇ ਪਲਾਂਟ ਲਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ। ਉਨ੍ਹਾਂ ਨੇ ਡੇਅਰੀ ਸੰਚਾਲਕਾਂ ਨੂੰ 8 ਮਹੀਨੇ ਦਾ ਸਮਾਂ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਉਹ ਇਹ ਮਸਲਾ ਹੱਲ ਕਰ ਦੇਣਗੇ ਕਿਉਂਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਉਤੇ ਕਾਫੀ ਗੰਭੀਰ ਹੈ। ਸੀਚੇਵਾਲ ਨੇ ਫਿਰ ਕਿਹਾ ਕਿ ਫੈਕਟਰੀਆਂ ਅਤੇ ਡੇਅਰੀਆਂ ਦਾ ਵੇਸਟ ਜਦੋਂ ਤੱਕ ਬੁੱਢੇ ਨਾਲੇ ਵਿੱਚ ਪਾਉਣ ਤੋਂ ਨਹੀਂ ਬੰਦ ਕੀਤਾ ਜਾਂਦਾ ਉਦੋਂ ਤੱਕ ਹਾਲਾਤ ਨਹੀਂ ਬਦਲਣਗੇ।
ਇਹ ਵੀ ਪੜ੍ਹੋ : Majitha Double Murder News: ਕਲਯੁੱਗੀ ਸ਼ਰਾਬੀ ਪੁੱਤਰ ਨੇ ਮਾਂ-ਪਿਓ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ
ਉਨ੍ਹਾਂ ਨੂੰ ਬਦਲਣ ਲਈ ਹੀ ਉਹ ਲਗਾਤਾਰ ਯਤਨ ਕਰ ਰਹੇ ਹਨ। ਉਧਰ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਵੀ ਕਿਹਾ ਕਿ ਬੁੱਢੇ ਨਾਲੇ ਦੀ ਸਫਾਈ ਲਈ ਸਾਰੇ ਹੀ ਇਕੱਠੇ ਹੋ ਕੇ ਯਤਨ ਕਰ ਰਹੇ ਹਨ। ਇਸ ਲਈ ਵੱਡੇ ਪੱਧਰ ਉਪਰ ਉਪਰਾਲੇ ਦੀ ਜ਼ਰੂਰਤ ਹੈ ਤਾਂ ਕਿ ਬੁੱਢੇ ਨਾਲ ਦੀ ਸਮੱਸਿਆ ਨੂੰ ਖ਼ਤਮ ਕੀਤਾ ਜਾ ਸਕੇ।
ਇਹ ਵੀ ਪੜ੍ਹੋ : Delhi Pollution News: ਦਿੱਲੀ ਦੀ ਆਬੋ-ਹਵਾ ਅਜੇ ਵੀ ਪਲੀਤ; ਜ਼ਹਿਰੀਲੇ ਧੂੰਏਂ ਦੀ ਪਰਤ 'ਚ ਸਾਹ ਲੈਣਾ ਔਖਾ
ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ