'Buhe Bariyan' movie controversy news: ਪੰਜਾਬੀ ਫ਼ਿਲਮ 'ਬੂਹੇ ਬਾਰੀਆਂ' 'ਤੇ ਚੱਲ ਰਿਹਾ ਵਿਵਾਦ ਘਟਦਾ ਨਜ਼ਰ ਨਹੀਂ ਆ ਰਿਹਾ। ਇਸ ਦੌਰਾਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਦੀਆਂ ਮੁਸ਼ਕਲਾਂ ਵੀ ਵੱਧ ਸਕਦੀਆਂ ਹਨ। 


COMMERCIAL BREAK
SCROLL TO CONTINUE READING

ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫਿਲਮ ਨੂੰ ਲੈ ਕੇ ਅਭਿਨੇਤਾ-ਨਿਰਦੇਸ਼ਕ ਅਤੇ ਨਿਰਮਾਤਾ ਦੇ ਖਿਲਾਫ ਦਰਜ ਕੀਤੀ ਗਈ ਐਫਆਈਆਰ ਨੂੰ ਰੱਦ ਨਹੀਂ ਕੀਤਾ ਹੈ।  ਦੱਸਣਯੋਗ ਹੈ ਕਿ ਪੁਲਿਸ ਸਟੇਸ਼ਨ ਵੇਰਕਾ ਵਿਖੇ ਨੀਰੂ ਬਾਜਵਾ, ਉਦੇ ਪ੍ਰਤਾਪ ਸਿੰਘ ਨਿਰਦੇਸ਼ਕ, ਲੇਖਕ ਜਗਦੀਪ ਵੜਿੰਗ ਦੇ ਖਿਲਾਫ ਸ਼ਿਕਾਇਤ ਹੋਈ ਸੀ।  


ਇਹ ਵੀ ਦੱਸ ਦਈਏ ਕਿ ਫਿਲਮ 'ਬੂਹੇ ਬਾਰੀਆਂ' 'ਚ ਡਾਇਲੋਗ ਨੂੰ ਲੈਕੇ ਐੱਸ ਸੀ ਐੱਸ ਟੀ ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ। ਐਫਆਈਆਰ ਹੋਣੇ ਤੋਂ ਬਾਅਦ ਨਿਰਦੇਸ਼ਕ ਉਦੇ ਪ੍ਰਤਾਪ ਨੇ ਕੀਤਾ ਹਾਈ ਕੋਰਟ ਦਾ ਰੁਖ ਕੀਤਾ ਸੀ।  


ਜ਼ਿਕਰਯੋਗ ਹੈ ਕਿ ਫਿਲਮ ਬਾਰੇ ਰਵਿਦਾਸ ਭਾਈਚਾਰੇ ਨੇ ਕਿਹਾ ਸੀ ਕਿ ਇਹ ਉਨ੍ਹਾਂ 'ਤੇ ਸਿੱਧਾ ਹਮਲਾ ਹੈ ਅਤੇ ਗੁਰੂ ਰਵਿਦਾਸ ਟਾਈਗਰ ਫੋਰਸ ਵੱਲੋਂ ਫਿਲਮ ਦੇ ਅਭਿਨੇਤਾ-ਨਿਰਦੇਸ਼ਕ ਅਤੇ ਨਿਰਮਾਤਾ ਦੇ ਖਿਲਾਫ ਐਫਆਈਆਰ ਦਰਜ ਕਾਰਵਾਈ ਗਈ ਸੀ।  


ਇਸਦੇ ਨਾਲ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਤੁਰੰਤ ਪ੍ਰਭਾਵ ਨਾਲ ਫਿਲਮ ਨਾ ਹਟਵਾਈ ਗਈ ਤਾਂ 'ਪੰਜਾਬ ਬੰਦ' ਦਾ ਸੱਦਾ ਵੀ ਦਿੱਤਾ ਜਾਵੇਗਾ। ਜਦੋਂ ਫ਼ਿਲਮ ਰਿਲੀਜ਼ ਹੋਈ ਸੀ ਤਾਂ ਉਦੋਂ ਵੀ ਫਿਲਮ ਨੂੰ ਰੁਕਵਾਉਣ ਲਈ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਿਨੇਮਾਘਰਾਂ ਵਿੱਚ ਪੁੱਜੇ ਸਨ। ਇਨ੍ਹਾਂ ਵਿਚ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੋਸਾਇਟੀ ਦੇ ਪੰਜਾਬ ਪ੍ਰਧਾਨ ਸੰਤ ਕੁਲਵੰਤ ਰਾਮ, ਮਿਸਲ ਸ਼ਹੀਦਾਂ (ਤਰਨਾ ਦਲ) ਦੇ ਮੁਖੀ ਬਾਬਾ ਲਖਬੀਰ ਸਿੰਘ, ਅੰਬੇਡਕਰ ਸੈਨਾ ਦੇ ਪ੍ਰਧਾਨ ਬਲਵਿੰਦਰ ਬੁੱਗਾ ਸਣੇ ਹੋਰ ਲੋਕ ਵੀ ਮੌਜੂਦ ਸਨ।


ਇੰਨਾ ਹੀ ਨਹੀਂ ਬਲਕਿ ਬੇਗਮਪੁਰਾ ਟਾਈਗਰ ਫੋਰਸ ਲੁਧਿਆਣਾ ਵੱਲੋਂ ਵੀ ਡੀਐੱਸਪੀ ਦਾਖਾ ਨੂੰ ਮੰਗ ਪੱਤਰ ਸੌਂਪਿਆ ਗਿਆ ਸੀ ਜਿਸ ਵਿੱਚ ਦਿਲਮ ਦੀ ਅਦਾਕਾਰਾ ਨੀਰੂ ਬਾਜਵਾ ਤੇ ਲੇਖਕ ਜਗਦੀਪ ਵੜਿੰਗ ਵੱਲੋਂ ਐੱਸਸੀ ਸਮਾਜ ਨੂੰ ਨੀਵਾਂ ਦਿਖਾ ਕੇ ਸਤਿਗੁਰੂ ਰਵਿਦਾਸ ਜੀ ਦੇ ਸਰੂਪ ਲਗਾ ਕੇ ਤੌਹੀਨ ਕਰਨ ਦੇ ਦੋਸ਼ ਲਗਾਏ ਸਨ। ਉਨ੍ਹਾਂ ਫਿਲਮ ਦੀ ਅਦਾਕਾਰਾ, ਦਿਲਮ ਦੇ ਨਿਰਦੇਸ਼ਕ ਤੇ ਲੇਖਕ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਵੀ ਕੀਤੀ ਸੀ।  


ਇਹ ਵੀ ਪੜ੍ਹੋ: Neeru Bajwa Latest Video: ਨੀਰੂ ਬਾਜਵਾ ਨੇ ਆਪਣੇ ਪਸੰਦੀਦਾ ਗੀਤ 'ਤੇ ਖੂਬ ਡਾਂਸ ਕੀਤਾ