Barnala Accident News: ਬਰਨਾਲਾ ਤੋਂ ਡੇਰਾ ਸਿਰਸਾ ਸਤਿਸੰਗ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ ਹੋ ਹਈ। ਇਸ ਹਾਦਸੇ ਵਿੱਚ ਸਵਾਰ 30-35 ਲੋਕ ਜ਼ਖਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਬਰਨਾਲਾ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਬੱਸ ਵਿੱਚ ਸਵਾਰ ਸਾਰੇ ਵਿਅਕਤੀ ਡੇਰਾ ਸਿਰਸਾ ਦੇ ਪ੍ਰੇਮੀ ਸਨ, ਜੋ ਅੱਜ ਡੇਰਾ ਸਿਰਸਾ ਵਿਖੇ ਹੋਣ ਵਾਲੇ ਸਤਿਸੰਗ ਵਿੱਚ ਸ਼ਾਮਲ ਹੋਣ ਲਈ ਸ਼ੇਰਪੁਰ ਤੇ ਬਰਨਾਲਾ ਤੋਂ ਜਾ ਰਹੇ ਸਨ।


COMMERCIAL BREAK
SCROLL TO CONTINUE READING

ਇਸ ਸਬੰਧੀ ਬੱਸ ਵਿੱਚ ਸਵਾਰ ਇੱਕ ਸਵਾਰੀ ਨੇ ਦੱਸਿਆ ਕਿ ਅੱਜ ਉਹ ਸ਼ੇਰਪੁਰ ਤੋਂ ਡੇਰਾ ਸਿਰਸਾ ਸਤਿਸੰਗ ਜਾ ਰਹੇ ਸਨ। ਜਦੋਂ ਉਹ ਬਰਨਾਲਾ ਪਹੁੰਚਿਆ ਤਾਂ ਬਰਨਾਲਾ ਤੋਂ ਆਏ ਬੱਸ ਚਾਲਕ ਨੇ ਬੱਸ ਸਟੈਂਡ ਦੇ ਪਿਛਲੇ ਪਾਸੇ ਦਾਣਾ ਮੰਡੀ ਵਾਲੀ ਸਾਈਡ ਤੋਂ ਬੱਸ ਲੈਣ ਦੀ ਕੋਸ਼ਿਸ਼ ਕੀਤੀ।


ਜਿੱਥੇ ਸੜਕ ਨੂੰ ਰੋਕਦੇ ਹੋਏ ਖੰਭੇ ਲਗਾਏ ਗਏ ਹਨ ਪਰ ਬੱਸ ਡਰਾਈਵਰ ਨੇ ਇਹ ਸਭ ਜਾਣਦੇ ਹੋਏ ਬੱਸ ਖੰਭੇ ਨਾਲ ਟਕਰਾ ਦਿੱਤੀ। ਜਿਸ ਕਾਰਨ ਬੱਸ ਵਿੱਚ ਸਵਾਰ ਵੱਡੀ ਗਿਣਤੀ ਵਿੱਚ ਸਵਾਰੀਆਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਸਿਵਲ ਬਰਨਾਲਾ ਵਿੱਚ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਲਈ ਬੱਸ ਡਰਾਈਵਰ ਸਿੱਧੇ ਤੌਰ ਉਤੇ ਜ਼ਿੰਮੇਵਾਰ ਹੈ।


ਇਸ ਮੌਕੇ ਸਿਵਲ ਹਸਪਤਾਲ ਬਰਨਾਲਾ ਦੇ ਡਾਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਅੱਜ ਬੱਸ ਦੀ ਲਪੇਟ ਵਿੱਚ ਆਉਣ ਕਾਰਨ 30-35 ਵਿਅਕਤੀਆਂ ਨੂੰ ਜ਼ਖ਼ਮੀ ਹਾਲਤ ਵਿੱਚ ਬਰਨਾਲਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਿਨ੍ਹਾਂ ਨੂੰ ਕੁਝ ਸੱਟਾਂ ਲੱਗੀਆਂ ਹਨ। ਇਨ੍ਹਾਂ ਵਿੱਚੋਂ ਕੋਈ ਵੀ ਗੰਭੀਰ ਜ਼ਖ਼ਮੀ ਨਹੀਂ ਹੈ। ਮਰੀਜ਼ਾਂ ਦਾ ਸੀਟੀ ਸਕੈਨ ਤੇ ਐਕਸਰੇ ਆਦਿ ਕਰਵਾਉਣ ਤੋਂ ਬਾਅਦ ਹੀ ਅਗਲੀ ਰਿਪੋਰਟ ਦਿੱਤੀ ਜਾ ਸਕਦੀ ਹੈ।


ਇਹ ਵੀ ਪੜ੍ਹੋ : Anandpur Sahib Loksabha seat: CM ਮਾਨ ਅੱਜ ਰੋਪੜ 'ਚ ਕਰਨਗੇ ਰੋਡ ਸ਼ੋਅ, ਮਾਲਵਿੰਦਰ ਕੰਗ ਦੇ ਹੱਕ 'ਚ ਕਰਨਗੇ ਪ੍ਰਚਾਰ


ਇਸ ਸਬੰਧੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਜਗਰੂਪ ਸਿੰਘ ਨੇ ਦੱਸਿਆ ਕਿ ਬੱਸ ਹਾਦਸੇ ਵਿੱਚ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਹ ਹਾਦਸਾ ਬੱਸ ਡਰਾਈਵਰ ਦੀ ਗਲਤੀ ਕਾਰਨ ਵਾਪਰਿਆ। ਘਟਨਾ ਤੋਂ ਬਾਅਦ ਡਰਾਈਵਰ ਫਰਾਰ ਹੋ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰੇਗੀ।


ਇਹ ਵੀ ਪੜ੍ਹੋ : Congress Candidate List: ਕਾਂਗਰਸ ਨੇ ਪੰਜਾਬ ਲੋਕ ਸਭਾ ਚੋਣਾਂ ਲਈ 4 ਉਮੀਦਵਾਰਾਂ ਦਾ ਕੀਤਾ ਐਲਾਨ