Punjab News: ਸਕੂਲ ਆਫ ਐਮੀਨੈਂਸ ਦੀਆਂ ਬੱਸਾਂ ਨੂੰ ਸਪੀਕਰ ਸੰਧਵਾਂ ਨੇ ਝੰਡੀ ਦੇ ਕੇ ਕੀਤਾ ਰਵਾਨਾ
Punjab News: ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਦੀ ਹਾਜ਼ਰੀ ਵਿੱਚ ਸਕੂਲ ਆਫ ਐਮੀਨੈਂਸ ਤਹਿਤ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
Punjab News: ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਦੀ ਹਾਜ਼ਰੀ ਵਿੱਚ ਸਕੂਲ ਆਫ ਐਮੀਨੈਂਸ ਤਹਿਤ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਬੱਚਿਆਂ ਤੇ ਅਧਿਆਪਕਾਂ ਨੂੰ ਸੰਬੋਧਿਤ ਹੁੰਦਿਆਂ ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਚੰਦਰਮਾ ਦਾ ਟੀਚਾ ਲੈ ਕੇ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੀਦਾ ਹੈ ਤਾਂ ਜੋ ਚੰਦਰਮਾ ਉਤੇ ਨਿਸ਼ਾਨਾ ਨਾ ਵੀ ਲੱਗੇ ਤਾਂ ਕਿਸੇ ਚਮਕਦੇ ਸਿਤਾਰੇ ਉਤੇ ਤਾਂ ਲੱਗ ਹੀ ਜਾਵੇਗਾ।
ਬੱਚਿਆਂ ਨੂੰ ਆਈਏਐਸ ਤੇ ਆਈਪੀਐਸ ਜਿਹੇ ਇਮਤਿਹਾਨਾਂ ਵਿੱਚ ਜੀਅ ਜਾਨ ਨਾਲ ਅਤੇ ਪੂਰੀ ਸ਼ਿੱਦਤ ਨਾਲ ਕਿਸਮਤ ਅਜਮਾਉਣ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਮੌਕੇ ਤੇ ਹਾਜ਼ਰ ਡੀਸੀ ਵਿਨੀਤ ਕੁਮਾਰ ਅਤੇ ਐਸਐਸਪੀ ਹਰਜੀਤ ਸਿੰਘ ਨੂੰ ਬੱਚਿਆਂ ਦੇ ਸਨਮੁੱਖ ਕਰਦਿਆਂ ਦੋਨਾਂ ਜ਼ਿਲ੍ਹੇ ਦੇ ਅਫਸਰਾਂ ਤੋਂ ਪ੍ਰੇਰਨਾ ਲੈਣ ਲਈ ਕਿਹਾ।
ਸਪੀਕਰ ਸੰਧਵਾਂ ਨੇ ਡੀਸੀ ਤੇ ਐਸਐਸਪੀ ਦੇ ਮੱਧ ਵਰਗੀ ਪਰਿਵਾਰਾਂ ਦੇ ਪਿਛੋਕੜ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇ ਇਹ ਦੋ ਬੰਦੇ ਆਪਣੀ ਸਿੱਦਕ ਤੇ ਲਗਨ ਨਾਲ ਇਸ ਮੁਕਾਮ ਉਤੇ ਪਹੁੰਚ ਸਕਦੇ ਹਨ ਤਾਂ ਤੁਸੀਂ (ਬੱਚੇ) ਵੀ ਇਹ ਟੀਚਾ ਹਾਸਲ ਕਰਨ ਦੀ ਸਮਰੱਥਾ ਰੱਖਦੇ ਹੋ।
ਸਪੀਕਰ ਸੰਧਵਾਂ ਨੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਕੁਝ ਸਮੇਂ ਪਹਿਲਾਂ ਪੰਜਾਬ ਵਿਧਾਨ ਸਭਾ ਦਾ ਦੌਰਾ ਯਾਦ ਕਰਵਾਉਂਦਿਆਂ ਪੁੱਛਿਆ ਕਿ ਸਮਾਗਮ ਵਿੱਚ ਹਾਜ਼ਰ ਕਿੰਨੇ ਬੱਚਿਆਂ ਨੇ ਚੰਡੀਗੜ੍ਹ ਜਾ ਕੇ ਸਭਾ ਦੀ ਕਾਰਗੁਜ਼ਾਰੀ ਸਬੰਧੀ ਜਾਣਕਾਰੀ ਲਈ। ਇਸ ਉਪਰੰਤ ਮੌਕੇ ਉਤੇ ਹੀ ਉਨ੍ਹਾਂ 1000-1000 ਰੁਪਏ ਦੇ ਦੋ ਸਵਾਲ ਪੁੱਛੇ ਅਤੇ ਕਿਹਾ ਕਿ ਜੋ ਸਹੀ ਜਵਾਬ ਦੇਵੇਗਾ ਉਸ ਨੂੰ ਇਨਾਮ ਮਿਲੇਗਾ।
ਇਹ ਵੀ ਪੜ੍ਹੋ : Punjab Diwas 2023: ਆਖ਼ਰ ਪੰਜਾਬ ਦਾ ਇਤਿਹਾਸ ਕੀ ਹੈ? 1 ਨਵੰਬਰ, ਅੱਜ ਦੇ ਦਿਨ ਭਾਰਤ ਵਿੱਚ ਕੀ ਹੋਏ ਇਤਿਹਾਸਕ ਬਦਲਾਅ
ਸਪੀਕਰ ਸੰਧਵਾਂ ਨੇ ਪੁੱਛਿਆ ਕਿ ਇਹ ਦੱਸਿਆ ਜਾਵੇ ਵਿਧਾਨ ਸਭਾ ਵਿੱਚ ਸਪੀਕਰ ਦਾ ਕੀ ਕੰਮ ਹੁੰਦਾ ਹੈ। ਇਸ ਸਵਾਲ ਦੇ ਜਵਾਬ ਵਜੋਂ 2 ਬੱਚੀਆਂ ਸੁਨੇਹਾ ਤੇ ਡੌਲੀ ਨੇ ਵਿਸਥਾਰ ਪੂਰਵਕ ਸਪੀਕਰ ਵੱਲੋਂ ਕੀਤੇ ਜਾਂਦੇ ਕੰਮਾਂ ਜਿਵੇ ਕਿ ਸੈਸ਼ਨ ਦੌਰਾਨ ਮੋਡਰੇਟਰ ਦੀ ਭੂਮਿਕਾ ਅਤੇ ਵਿਧਾਨ ਸਭਾ ਦੀ ਕਾਰਵਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਸਬੰਧੀ ਦੱਸਿਆ ਤਾਂ ਸਪੀਕਰ ਸੰਧਵਾਂ ਨੇ ਤੁਰੰਤ ਬੱਚੀਆਂ ਨੂੰ ਨਕਦ ਇਨਾਮ ਰਾਸ਼ੀ ਦੇ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ।
ਇਹ ਵੀ ਪੜ੍ਹੋ : Ferozepur News: ਫ਼ਿਰੋਜ਼ਪੁਰ 'ਚ ਸ਼ਰੇਅਮ ਸੂਟਰ ਲਾਡੀ ਸ਼ੇਰ ਖਾਂ ਦਾ ਗੋਲੀਆਂ ਮਾਰ ਕੇ ਕਤਲ