Aman Arora News: ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੀ ਬਰਸੀ ਦੇ ਮੌਕੇ ਤੇ ਸੁਨਾਮ ਸ਼ਹਿਰ ਵਿਖੇ ਪਹਿਲ ਮੰਡੀ ਦਾ ਰਸਮੀ ਉਦਘਾਟਨ ਕਰਨਗੇ। ਜ਼ਿਕਰਯੋਗ ਹੈ ਕਿ ਸੰਗਰੂਰ ਅਤੇ ਧੂਰੀ ਵਿੱਚ ਸਫਲਤਾ ਤੋਂ ਬਾਅਦ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਦੀ ਅਗਵਾਈ ਵਿੱਚ ਹੁਣ ਸੁਨਾਮ ਊਧਮ ਸਿੰਘ ਵਾਲਾ ਵਿੱਚ ਵੀ ਲੋਕਾਂ ਨੂੰ ਸ਼ੁੱਧ ਅਤੇ ਆਰਗੈਨਿਕ ਉਤਪਾਦ ਮੁਹੱਈਆ ਕਰਵਾਉਣ ਦੇ ਮਕਸਦ ਨਾਲ 'ਪਹਿਲ ਮੰਡੀ' ਸ਼ੁਰੂ ਕੀਤੀ ਜਾ ਰਹੀ ਹੈ।


COMMERCIAL BREAK
SCROLL TO CONTINUE READING

'ਪਹਿਲ ਮੰਡੀ' ਜਿਥੇ ਸ਼ਹਿਰ ਵਾਸੀਆਂ ਨੂੰ ਸ਼ੁੱਧ ਖਾਧ ਪਦਾਰਥ ਮੁਹੱਈਆ ਕਰਵਾਏਗੀ, ਉੱਥੇ ਹੀ ਕਿਸਾਨਾਂ ਤੇ ਗਰੁੱਪ ਮੈਂਬਰਾਂ ਦੀ ਆਰਥਿਕਤਾ ਵਿੱਚ ਵਾਧਾ ਕਰਨ ਵਿੱਚ ਵੀ ਸਹਾਈ ਹੋਵੇਗੀ। ਅਜਿਹੀਆਂ ਮੰਡੀਆਂ ਨਾਲ ਪੇਂਡੂ ਖੇਤਰਾਂ ਵਿੱਚ ਕੰਮ ਕਰਦੇ ਉੱਦਮੀ ਲੋਕਾਂ ਨੂੰ ਆਰਥਿਕ ਮਜ਼ਬੂਤੀ ਮਿਲਦੀ ਹੈ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੁੰਦੇ ਹਨ।


ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਜਾ ਰਹੀ ਇਸ ਪਹਿਲ ਮੰਡੀ ਦੇ ਪ੍ਰਬੰਧਕ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਏਐੱਸ ਮਾਨ ਅਤੇ ਸੁਨਾਮ ਦੇ ਪ੍ਰਬੰਧਕ ਜਤਿੰਦਰ ਜੈਨ ਅਤੇ ਰਜਿੰਦਰ ਸ਼ਰਮਾ ਨੇ ਦੱਸਿਆ ਕਿ ਪਹਿਲ ਮੰਡੀ ਦੀਆਂ ਗਤੀਵਿਧੀਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸੰਗਰੂਰ ਤੇ ਧੂਰੀ ਦੀ ਪਹਿਲ ਮੰਡੀ ਦੀ ਸਫਲਤਾ ਤੋਂ ਬਾਅਦ ਹੁਣ 31 ਜੁਲਾਈ ਤੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਮੁਕੇਸ਼ ਜੁਨੇਜਾ ਦੀ ਦੇਖਰੇਖ ਵਿੱਚ ਰੇਹੜੀ ਫੜ੍ਹੀ ਮਾਰਕੀਟ ਵਿੱਚ ਵੀ ਪਹਿਲ ਮੰਡੀ ਸ਼ੁਰੂ ਕੀਤੀ ਜਾ ਰਹੀ ਹੈ।


ਇਹ ਮੰਡੀ ਹਰ ਮੰਗਲਵਾਰ ਨੂੰ ਲੱਗੇਗੀ। ਡਾ. ਮਾਨ ਅਤੇ ਜਤਿੰਦਰ ਜੈਨ ਨੇ ਆਸ ਪ੍ਰਗਟਾਈ ਕਿ ਇਹ ਹਫਤਾਵਾਰੀ ਮੰਡੀ ਵੀ ਸੰਗਰੂਰ ਪਹਿਲ ਮੰਡੀ ਦੀ ਤਰ੍ਹਾਂ ਹੀ ਕਾਮਯਾਬ ਹੋਵੇਗੀ।


ਇਹ ਵੀ ਪੜ੍ਹੋ : Bikram Majithia Peshi: ਅੱਜ ਵੀ SIT ਅੱਗੇ ਪੇਸ਼ ਨਹੀਂ ਹੋਣਗੇ ਬਿਕਰਮ ਸਿੰਘ ਮਜੀਠਿਆ, ਚਿੱਠੀ ਲਿਖ ਦਿੱਤੀ ਜਾਣਕਾਰੀ


ਉਨ੍ਹਾਂ ਨੇ ਦੱਸਿਆ ਕਿ ਇਸ ਮੰਡੀ ਵਿਚ ਆਰਗੈਨਿਕ ਆਟਾ, ਆਰਗੈਨਿਕ ਮਸਾਲੇ, ਆਰਗੈਨਿਕ ਦਾਲਾਂ, ਸਬਜ਼ੀਆਂ, ਆਚਾਰ, ਮੁਰੱਬੇ ,ਖੋਏ ਦੀ ਤਾਜ਼ਾ ਬਰਫੀ, ਚਾਟੀ ਦੀ ਲੱਸੀ, ਗੋਲਗੱਪੇ, ਪੀਨੱਟ ਬਟਰ, ਚੂਰਨ, ਆਲੂ-ਟਿੱਕੀ, ਗੁੜ-ਸ਼ੱਕਰ, ਲੱਕੜ ਘਾਣੀ ਰਾਹੀਂ ਕਢਿਆ ਵੱਖ-ਵੱਖ ਕਿਸਮ ਦੇ ਤੇਲ, ਮਿਕਸਰ ਆਟਾ, ਲੀਵਰ ਡਿਟੈਕਸ ਜੂਸ, ਘੋਟਾ ਸ਼ਰਦਾਈ, ਸ਼ਹਿਦ, ਰਸੋਈ ਦਾ ਸਾਰਾ ਸਮਾਨ ਅਤੇ ਹੱਥੀਂ ਤਿਆਰ ਕੀਤਾ ਸਰਫ ਤੋਂ ਇਲਾਵਾ ਖਾਣ ਲਈ ਰਵਾਇਤੀ ਚੀਜ਼ਾਂ ਉਪਲਬਧ ਹੋਣਗੀਆਂ।


ਇਹ ਵੀ ਪੜ੍ਹੋ : Jharkhand Train Mishap: ਝਾਰਖੰਡ 'ਚ ਵੱਡਾ ਰੇਲ ਹਾਦਸਾ; ਹਾਵੜਾ ਤੋਂ ਮੁੰਬਈ ਜਾ ਰਹੀ ਐਕਸਪ੍ਰੈਸ ਟਰੇਨ ਪਟੜੀ ਤੋਂ ਉਤਰੀ