ਭਰਤ ਸ਼ਰਮਾ/ਲੁਧਿਆਣਾ: ਸੰਗਰੂਰ ਲੋਕ ਸਭਾ ਸੀਟ ਤੋਂ ਹਾਲ ਹੀ ਵਿਚ ਮੈਂਬਰ ਪਾਰਲੀਮੈਂਟ ਬਣੇ ਸਿਮਰਨਜੀਤ ਸਿੰਘ ਮਾਨ ਨੇ ਤਿਰੰਗੇ ਦੀ ਬਜਾਇ ਘਰਾਂ 'ਤੇ ਕੇਸਰੀ ਝੰਡਾ ਲਗਾਉਣ ਦਾ ਬਿਆਨ ਦਿੱਤਾ ਸੀ। ਜਿਸਤੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਹਰ ਕਿਸੇ ਦੀ ਨਿੱਜੀ ਸੋਚ ਹੋ ਸਕਦੀ ਹੈ। ਪਰ ਭਾਰਤ ਵਿਚ ਸਭ ਤੋਂ ਉੱਚਾ ਤਿਰੰਗਾ ਹੀ ਹੈ ਜੋ ਸਾਡੀ ਏਕਤਾ ਦਾ ਪ੍ਰਤੀਕ ਹੈ ਅਤੇ ਸਾਨੂੰ ਸਾਰਿਆਂ ਨੂੰ ਤਿਰੰਗੇ ਦਾ ਸਨਮਾਨ ਕਰਨਾ ਚਾਹੀਦਾ ਹੈ।


COMMERCIAL BREAK
SCROLL TO CONTINUE READING

 


ਇਸ ਮੌਕੇ ਜਦੋਂ ਕੈਬਨਿਟ ਮੰਤਰੀ ਫੌਜਾ ਸਿੰਘ ਨੂੰ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਦੀਪ ਸਿੱਧੂ ਨਾਲ ਵਾਇਰਲ ਹੋ ਰਹੀ video ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਸਦੇ ਬਾਰੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਹੀ ਬਿਹਤਰ ਦੱਸ ਸਕਦੇ ਹਨ।


 


ਉਥੇ ਹੀ ਜਦੋਂ ਉਹਨਾਂ ਨੂੰ ਪ੍ਰਾਈਵੇਟ ਬੱਸਾਂ ਵਾਲਿਆਂ ਵੱਲੋਂ ਉਹਨਾਂ ਦੀਆਂ ਬੱਸਾਂ 'ਚ ਮੁਫ਼ਤ ਸਫ਼ਰ ਕਰਵਾਉਣ ਸਬੰਧੀ ਪੁੱਛੇ ਸਵਾਲ ਤੇ ਉਨ੍ਹਾਂ ਕਿਹਾ ਕਿ ਸਰਕਾਰੀ ਬੱਸਾਂ 'ਚ ਮਹਿਲਾਵਾਂ ਨੂੰ ਸਫ਼ਰ ਮੁਫ਼ਤ ਹੈ ਪਰ ਨਿਜੀ ਬੱਸਾਂ 'ਚ ਨਹੀਂ ਹੈ ਓਥੇ ਹੀ ਪੀ. ਏ. ਯੂ. 'ਚ ਧਰਨੇ 'ਤੇ ਬੈਠੇ ਵਿਦਿਆਰਥੀਆਂ ਦੇ ਮਾਮਲੇ 'ਤੇ ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾ ਸਕਦੀ।