Canada Brampton News: ਕੈਨੇਡਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਬਰੈਂਪਟਨ 'ਚ 21 ਸਾਲ ਦੀ ਪੰਜਾਬੀ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਹ ਖ਼ਬਰ ਸੁਣ ਕੁੜੀ ਦੇ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ।


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਮੁਤਾਬਕ ਕੁੜੀ ਦੀ ਪਛਾਣ ਪਵਨਪ੍ਰੀਤ ਕੌਰ ਵਜੋਂ ਹੋਈ ਹੈ। ਕੈਨੇਡਾ ਦੀ ਪੀਲ ਰੀਜਨਲ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਇਹ ਘਟਨਾ ਕ੍ਰੈਡਿਟਵਿਊ ਰੋਡ ਅਤੇ ਬ੍ਰਿਟਾਨੀਆ ਰੋਡ ਵੈਸਟ ਵਿਖੇ ਇੱਕ ਪੈਟਰੋ-ਕੈਨੇਡਾ ਵਿਖੇ ਵਾਪਰੀ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। 


ਪੁਲਿਸ ਦਾ ਕਹਿਣਾ ਹੈ ਕਿ ਪਵਨਪ੍ਰੀਤ ਕੌਰ ਇੱਕ ਗੈਸ ਸਟੇਸ਼ਨ ਕਰਮਚਾਰੀ ਸੀ ਅਤੇ ਉਸ ਦੀ "ਕਈ ਗੋਲੀਆਂ" ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਕੁੜੀ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਪੀੜਤਾ ਨੇ ਦਮ ਤੋੜ ਦਿੱਤਾ। ਇਸ ਦੌਰਾਨ ਪੁਲਿਸ ਵੱਲੋਂ ਸ਼ੱਕੀ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ।


ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਵਿਅਕਤੀ ਨੇ ਕਾਲੇ ਕੱਪੜੇ ਪਾਏ ਹੋਏ ਸਨ ਅਤੇ ਉਹ ਘਟਨਾ ਤੋਂ ਬਾਅਦ ਪੈਦਲ ਹੀ ਨਿਕਲਦਾ ਹੋਇਆ ਦੇਖਿਆ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਇਹ 'ਟਾਰਗੇਟਿਡ' ਘਟਨਾ ਹੈ ਅਤੇ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


ਪੁਲਿਸ ਨੇ ਦੱਸਿਆ ਕਿ ਜਿੱਥੇ ਇਹ ਘਟਨਾ ਵਾਪਰੀ ਸੀ ਉੱਥੇ ਹੁਣ ਤੱਕ ਕੋਈ ਵੀ ਹਥਿਆਰ ਬਰਾਮਦ ਨਹੀਂ ਕੀਤਾ ਗਿਆ ਹੈ। 


ਹੋਰ ਪੜ੍ਹੋ: Sidhu Moosewala Murder Case: "ਹਿਰਾਸਤ 'ਚ ਨਹੀਂ" ਗੋਲਡੀ ਬਰਾੜ, ਯੂਟਿਊਬ 'ਤੇ ਇੱਕ ਇੰਟਰਵਿਊ 'ਚ ਵੱਡਾ ਦਾਅਵਾ


ਦੱਸਣਯੋਗ ਹੈ ਕਿ ਅੱਜ ਦੇ ਸਮੇਂ ਵਿੱਚ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਦੇਸ਼ ਛੱਡ ਕੇ ਵਿਦੇਸ਼ ਵਿੱਚ ਰੋਟੀ ਕਮਾਉਣ ਲਈ ਜਾਂਦੇ ਹਨ ਤਾਂ ਜੋ ਉਹ ਬਾਹਰ ਤੋਂ ਆਪਣੇ ਘਰ ਦੀ ਹਾਲਤ ਨੂੰ ਸੁਧਾਰ ਸਕਣ। ਹਾਲਾਂਕਿ ਕੁਝ ਨੌਜਵਾਨਾਂ ਦਾ ਇਹ ਸੁਪਨਾ ਪੂਰਾ ਹੀ ਨਹੀਂ ਹੋ ਪਾਉਂਦਾ।


ਹੋਰ ਪੜ੍ਹੋ: ਫਿਲੌਰ ਦੇ ਪਿੰਡ ਮਨਸੂਰਪੁਰ 'ਚ ਵਾਪਰੀ ਬੇਅਦਬੀ ਦੀ ਘਟਨਾ, ਸਿਆਸੀ ਆਗੂਆਂ ਨੇ ਕੀਤੀ ਕੜੀ ਨਿੰਦਾ


(For more news from Canada's Brampton, stay tuned to ZEE PHH)