ਪ੍ਰਦੀਪ ਸਿੰਘ ਕਤਲ ਮਾਮਲੇ `ਚ ਦੋਸ਼ੀ ਨੌਜਵਾਨਾਂ ਦੇ ਪਿੰਡ ਦੇ ਲੋਕਾਂ ਦਾ ਕਹਿਣਾ, `ਇਨ੍ਹਾਂ ਦਾ ਕੋਈ ਦੋਸ਼ ਨਹੀਂ`
ਦੱਸ ਦਈਏ ਕਿ ਹੋਲਾ ਮਹੱਲਾ 2023 ਦੌਰਾਨ ਇੱਕ ਮੰਦਭਾਗੀ ਘਟਨਾ ਵਾਪਰੀ ਜਿਸ ਵਿੱਚ ਪ੍ਰਦੀਪ ਸਿੰਘ, ਜੋ ਕਿ ਕੈਨੇਡਾ ਦਾ ਪੀ ਆਰ ਸੀ, ਉਸਦਾ ਕਤਲ ਹੋ ਗਿਆ ਸੀ।
Canada PR Pradeep Singh murder case during Punjab's Hola Mohalla 2023 news: ਹੋਲਾ ਮਹੱਲਾ 2023 ਦੇ ਦੌਰਾਨ ਨਿਹੰਗ ਸਿੰਘ ਬਾਣੇ ਦੇ ਵਿੱਚ ਇੱਕ ਐਨ ਆਰ ਆਈ ਪਰਦੀਪ ਸਿੰਘ ਦਾ ਕਤਲ ਹੋ ਗਿਆ ਸੀ ਤੇ ਸ੍ਰੀ ਅਨੰਦਪੁਰ ਸਾਹਿਬ ਪੁਲਿਸ ਵੱਲੋਂ ਨੂਰਪੁਰ ਬੇਦੀ ਦੇ ਪਿੰਡ ਨਲਹੋਟੀ ਦੇ ਰਹਿਣ ਵਾਲੇ ਇੱਕ ਨੌਜਵਾਨ ਸਤਵੀਰ ਸਿੰਘ 'ਤੇ ਮਾਮਲਾ ਦਰਜ ਕੀਤਾ ਗਿਆ ਸੀ। ਇਸਦੇ ਨਾਲ ਹੀ ਪਿੰਡ ਦੇ ਕੁਝ ਹੋਰ ਨੌਜਵਾਨ ਨਾਮਜ਼ਦ ਕੀਤੇ ਗਏ ਹਨ ਜਿਨ੍ਹਾਂ ਨੂੰ ਲੈ ਕੇ ਹੁਣ ਆਰੋਪੀ ਨੌਜਵਾਨ ਦੇ ਪਿੰਡ ਵਾਸੀ ਸਾਹਮਣੇ ਆਏ ਹਨ।
ਉਨ੍ਹਾਂ ਕਿਹਾ ਕਿ ਜਿਸ 'ਤੇ ਆਰੋਪ ਲਗਾਏ ਜਾ ਰਹੇ ਹਨ ਉਹ ਕਾਫੀ ਸ਼ਰੀਫ਼ ਪਰਿਵਾਰ ਤੋਂ ਆਉਂਦਾ ਹੈ ਤੇ ਫਿਲਹਾਲ ਪੀਜੀਆਈ 'ਚ ਦਾਖ਼ਲ ਹੈ। ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਨਾਮਜ਼ਦ ਕੀਤੇ ਗਏ ਲਾਡੀ ਦੀ ਪਤਨੀ ਨੇ ਲਾਈਵ ਆ ਕੇ ਕਿਹਾ ਕਿ ਇਸਦੇ ਹੱਥ 'ਤੇ ਸੱਟਾਂ ਆਈਆਂ ਤਾਂ ਇਹ ਕਿਵੇਂ ਕਤਲ ਕਰ ਸਕਦਾ ਹੈ। ਓਧਰ ਪਿੰਡ ਵਿੱਚ ਸਹਿਮ ਦਾ ਮਾਹੌਲ ਹੈ ਤੇ ਜੋ ਹੋਰ ਨੌਜਵਾਨ ਵੀ ਪੁਲਿਸ ਵੱਲੋਂ ਨਾਮਜ਼ਦ ਕੀਤੇ ਗਏ ਹਨ, ਪਿੰਡ ਦੇ ਹੀ ਹਨ ਅਤੇ ਇਹ ਸਾਰੇ ਰਿਸ਼ਤੇਦਾਰ ਹੀ ਹਨ।
ਦੱਸ ਦਈਏ ਕਿ ਹੋਲਾ ਮਹੱਲਾ 2023 ਦੌਰਾਨ ਇੱਕ ਮੰਦਭਾਗੀ ਘਟਨਾ ਵਾਪਰੀ ਜਿਸ ਵਿੱਚ ਪ੍ਰਦੀਪ ਸਿੰਘ, ਜੋ ਕਿ ਕੈਨੇਡਾ ਦਾ ਪੀ ਆਰ ਸੀ, ਉਸਦਾ ਕਤਲ ਹੋ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਕਤਲ ਦਾ ਕਾਰਨ ਆਪਸੀ ਤਕਰਾਰ ਬਾਜੀ ਸੀ । ਕੁਝ ਨੌਜਵਾਨ ਆਪਣੀ ਜੀਪ ਵਿੱਚ ਉੱਚੀ ਗਾਣੇ ਲਾ ਕੇ ਜਾ ਰਹੇ ਸਨ ਤੇ ਪਰਦੀਪ ਸਿੰਘ ਵੱਲੋਂ ਉਨ੍ਹਾਂ ਨੂੰ ਰੋਕਿਆ ਗਿਆ ਤੇ ਆਪਸੀ ਤਕਰਾਰ ਬਾਜੀ ਖੂਨੀ ਝੜਪ ਵਿੱਚ ਬਦਲ ਗਈ ਤੇ ਪਰਦੀਪ ਸਿੰਘ ਦਾ ਕਤਲ ਹੋ ਗਿਆ।
ਇਹ ਵੀ ਪੜ੍ਹੋ: ਖੁਸ਼ਖਬਰੀ! ਚੀਜ਼ਾਂ ਖਰੀਦਣ ਤੋਂ ਪਹਿਲਾਂ ਪੜ੍ਹੋ ਸਰਕਾਰ ਦੀ ਨਵੀਂ ਪਾਲਿਸੀ, ਬਣੋ ਮਾਲਾਮਾਲ
ਇਸ ਘਟਨਾ ਤੋਂ ਬਾਅਦ ਜੋ ਇਸ ਕਤਲ ਵਿੱਚ ਨਾਮਜ਼ਦ ਕੀਤੇ ਗਏ ਹਨ ਉਹ ਰੋਪੜ ਜਿਲੇ ਦੇ ਨੂਰਪੁਰ ਬੇਦੀ ਦੇ ਪਿੰਡ ਦੇ ਰਹਿਣ ਵਾਲੇ ਹਨ ਤੇ ਹੁਣ ਨਾਮਜ਼ਦ ਕੀਤੇ ਗਏ ਨੌਜਵਾਨਾਂ ਦੇ ਪਿੰਡ ਵਾਸੀ ਵੀ ਸਾਹਮਣੇ ਆਏ ਹਨ ਜਿਨ੍ਹਾਂ ਨੇ ਆਪਣੇ ਪਿੰਡ ਦੇ ਨੌਜਵਾਨਾਂ ਦਾ ਪੱਖ ਰੱਖਦੇ ਹੋਏ ਕਿਹਾ ਹੈ ਕਿ ਇਹ ਨੌਜਵਾਨ ਬਹੁਤ ਸ਼ਰੀਫ ਹਨ ਇਹਨਾਂ ਦਾ ਕੋਈ ਦੋਸ਼ ਨਹੀ, ਇਹਨਾਂ ਨੂੰ ਫਸਾਇਆ ਜਾ ਰਿਹਾ ਹੈ।
ਦੂਜੇ ਪਾਸੇ ਨਾਮਜ਼ਦ ਕੀਤੇ ਗਏ ਨੌਜਵਾਨ ਦੀ ਪਤਨੀ ਨੇ ਵੀ ਲਾਈਵ ਆ ਕੇ ਆਪਣੇ ਪਤੀ ਦੇ ਹਾਲਾਤ ਦਿਖਾਏ। ਉਸਨੇ ਕਿਹਾ ਕਿ ਉਹ ਗੰਭੀਰ ਰੂਪ ਤੋਂ ਜ਼ਖ਼ਮੀ ਹੈ ਅਤੇ ਪੀ ਜੀ ਆਈ 'ਚ ਜੇਰੇ ਇਲਾਜ ਹੈ। ਪਤਨੀ ਦਾ ਇਹ ਵੀ ਕਹਿਣਾ ਹੈ ਕਿ ਉਸਦੇ ਪਤੀ ਦੇ ਦੋਵੇਂ ਹੱਥਾਂ 'ਚ ਫ੍ਰੈਕਚਰ ਹੋ ਗਿਆ ਹੈ ਤੇ ਉਹ ਕਿਵੇਂ ਕਤਲ ਕਰ ਸਕਦਾ ਹੈ। ਉਸਨੇ ਕਿਹਾ ਕਿ ਉਸ ਦੇ ਪਤੀ ਨੂੰ ਫਸਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਸ਼ਰਮਨਾਕ ਵੀਡੀਓ! ਜਪਾਨ ਤੋਂ ਭਾਰਤ ਘੁੰਮਣ ਆਈ ਮਹਿਲਾ ਨਾਲ ਦਿੱਲੀ ਦੇ ਸਿਰਫਿਰੇ ਮੁੰਡਿਆਂ ਨੇ ਕੀਤਾ ਇਹ ਵਤੀਰਾ
(For more news apart from Canada PR Pradeep Singh murder case during Punjab's Hola Mohalla 2023, stay tuned to Zee PHH)