Bathinda AIIMS: ਏਮਜ਼ ਬਠਿੰਡਾ ਦੇ ਰੇਡੀਏਸ਼ਨ ਓਨਕੋਲੋਜੀ ਵਿਭਾਗ ਵਿਖੇ ਐਡਵਾਂਸ ਸਟੀਰੀਓਟੈਕਟਿਕ ਰੇਡੀਓ ਸਰਜਰੀ ਸ਼ੁਰੂ ਕਰ ਦਿੱਤੀ ਗਈ ਹੈ। ਰੇਡੀਓਥੈਰੇਪੀ ਦੀ ਇਸ ਤਕਨੀਕ ਨਾਲ ਮਰੀਜ਼ਾਂ ਨੂੰ ਸੁੰਨ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਅਤੇ ਨਾ ਹੀ ਕਿਸੇ ਕਿਸਮ ਦੀ ਸਰਜਰੀ ਕਰਨ ਦੀ ਲੋੜ ਨਹੀਂ ਪੈਂਦੀ।


COMMERCIAL BREAK
SCROLL TO CONTINUE READING

ਇਸ ਸੰਬੰਧ ਵਿੱਚ ਰੱਖੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਓਨਕੋਲੋਜੀ ਵਿਭਾਗ ਦੀ ਡਾਕਟਰ ਸਪਨਾ ਭੱਟੀ ਨੇ ਕਿਹਾ ਕਿ ਇਹ ਇੱਕ ਬਹੁਤ ਐਡਵਾਂਸ ਤਕਨੀਕ ਹੈ ਜੋ ਏਮਜ਼ ਬਠਿੰਡਾ ਵਿਖੇ ਸ਼ੁਰੂ ਕੀਤੀ ਗਈ ਹੈ।


ਡਾਕਟਰ ਸਪਨਾ ਨੇ ਦੱਸਿਆ ਕਿ ਰੇਡੀਓਥਰੇਪੀ ਦੀ ਇਸ ਤਕਨੀਕ ਨਾਲ ਮਰੀਜ਼ਾਂ ਨੂੰ ਸੁੰਨ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਅਤੇ ਨਾ ਹੀ ਕਿਸੇ ਕਿਸਮ ਦੀ ਸਰਜਰੀ ਕਰਨ ਦੀ ਲੋੜ ਨਹੀਂ ਪੈਂਦੀ। ਉਹਨਾਂ ਦੱਸਿਆ ਕਿ ਇਸ ਤਕਨੀਕ ਵਿੱਚ ਵਿਸ਼ੇਸ਼ ਕਿਰਨਾਂ ਦੇ ਮਾਧਿਅਮ ਰਾਹੀਂ ਇਲਾਜ ਕੀਤਾ ਜਾਂਦਾ ਹੈ। ਡਾਕਟਰ ਨੇ ਦੱਸਿਆ ਕਿ ਦਿਮਾਗ ਦੀ ਰਸੌਲੀ, ਗੰਢਾਂ ਅਤੇ ਕਈ ਤਰਾਂ ਦੇ ਕੈਂਸਰ ਰੋਗਾਂ ਦੇ ਇਲਾਜ ਲਈ ਇਹ ਤਕਨੀਕ ਵਰਤੀ ਜਾ ਸਕਦੀ ਹੈ। ਉਹਨਾਂ ਦੱਸਿਆ ਕਿ ਏਮਜ਼ ਬਠਿੰਡਾ ਵਿੱਚ ਸ਼ੁਰੂ ਹੁੰਦਿਆਂ ਹੀ ਦੋ ਮਰੀਜ਼ਾਂ ਦਾ ਸਫ਼ਲ ਇਲਾਜ ਇਸ ਤਕਨੀਕ ਰਾਹੀਂ ਕੀਤਾ ਗਿਆ ਹੈ ਅਤੇ ਕੁੱਝ ਹੋਰ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।


ਇਹ ਵੀ ਪੜ੍ਹੋ: Sanjay Singh Update: 'ਆਪ' ਸਾਂਸਦ ਸੰਜੇ ਸਿੰਘ ਦੇ ਵੱਡੇ ਇਲਜ਼ਾਮ- 'ਕੇਜਰੀਵਾਲ ਦੀ ਗ੍ਰਿਫਤਾਰੀ ਸਾਜਿਸ਼ ਤਹਿਤ, ਸ਼ਰਾਬ ਘੁਟਾਲੇ 'ਚ ਭਾਜਪਾ ਦਾ ਹੱਥ'


ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏਮਜ਼ ਬਠਿੰਡਾ ਦੇ ਡਾਇਰੈਕਟਰ ਡਾਕਟਰ ਡੀ.ਕੇ ਸਿੰਘ ਨੇ ਕਿਹਾ ਕਿ ਇਸ ਤਕਨੀਕ ਲਈ ਵਰਤੀ ਜਾ ਰਹੀ ਮਸ਼ੀਨ ਦੀ ਕੀਮਤ ਕਰੀਬ 24 ਕਰੋੜ ਰੁਪਏ ਹੈ। ਉਨ੍ਹਾਂ ਕਿਹਾ ਕਿ ਆਯੂਸ਼ਮਾਨ ਭਾਰਤ ਕਾਰਡ ਅਧੀਨ ਇਸ ਰਾਹੀਂ ਇਲਾਜ ਏਮਜ਼ ਵਿੱਚ ਮੁਫ਼ਤ ਕੀਤਾ ਜਾ ਰਿਹਾ ਹੈ ਜਦੋਂ ਕਿ ਬਿਨਾਂ ਕਾਰਡ ਵਾਲੇ ਮਰੀਜ਼ਾਂ ਦਾ ਇਲਾਜ ਨਾ-ਮਾਤਰ ਖ਼ਰਚੇ ਉੱਪਰ ਕੀਤਾ ਜਾ ਰਿਹਾ ਹੈ।


ਇਹ ਵੀ ਪੜ੍ਹੋ: Delhi News: ਚੋਣ ਕਮਿਸ਼ਨ ਨੇ ਆਤਿਸ਼ੀ ਨੂੰ ਭੇਜਿਆ ਨੋਟਿਸ, 8 ਅਪ੍ਰੈਲ ਤੱਕ ਜਵਾਬ ਮੰਗਿਆ