Lok Sabha Election News: ਫਿਰੋਜ਼ਪੁਰ `ਚ ਹੋਈ ਪਹਿਲੀ ਨਾਮਜ਼ਦਗੀ; ਆਜ਼ਾਦ ਉਮੀਦਵਾਰ ਅੰਗਰੇਜ਼ ਸਿੰਘ ਨੇ ਪੱਤਰ ਕੀਤੇ ਦਾਖ਼ਲ
Lok Sabha Election News: ਪੰਜਾਬ ਵਿੱਚ ਲੋਕਾ ਸਭਾ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਫਿਰੋਜ਼ਪੁਰ ਲੋਕ ਸਭਾ ਵਿੱਚ ਹਲਕੇ ਵਿੱਚ ਅੱਜ ਆਜ਼ਾਦ ਉਮੀਦਵਾਰ ਨੇ ਨਾਮਜ਼ਦਗੀ ਦਾਖਲ ਕੀਤੀ।
Lok Sabha Election News (ਰਾਜੇਸ਼ ਕਟਾਰੀਆ) : ਪੰਜਾਬ ਵਿੱਚ ਲੋਕਾ ਸਭਾ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਫਿਰੋਜ਼ਪੁਰ ਲੋਕ ਸਭਾ ਵਿੱਚ ਹਲਕੇ ਵਿੱਚ ਅੱਜ ਆਜ਼ਾਦ ਉਮੀਦਵਾਰ ਨੇ ਨਾਮਜ਼ਦਗੀ ਦਾਖਲ ਕੀਤੀ।
ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਫੌਜੀ ਅੰਗਰੇਜ਼ ਸਿੰਘ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਵੱਡੀ ਜਿੱਤ ਦਾ ਦਾਅਵਾ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਜੇਕਰ ਹਲਕੇ ਦੇ ਲੋਕ ਫਤਵਾ ਦੇਣਗੇ ਤਾਂ ਉਹ ਲੋਕਾਂ ਦੀ ਉਮੀਦ ਉਤੇ ਜ਼ਰੂਰ ਖਰ੍ਹਾ ਉਤਰਨਗੇ।
ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਇੱਕ ਪਾਸੇ ਆਜ਼ਾਦ ਉਮੀਦਵਾਰ ਫੌਜੀ ਅੰਗਰੇਜ਼ ਸਿੰਘ ਵੱਲੋਂ ਰਾਏ ਸਿੱਖ ਬਿਰਾਦਰੀ ਨੂੰ ਨਾਲ ਲੈਕੇ ਵੱਡੀ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉਥੇ ਹੀ ਦੂਜੇ ਪਾਸੇ ਰਾਏ ਸਿੱਖ ਫਾਊਂਡੇਸ਼ਨ ਵੱਲੋਂ ਅੰਗਰੇਜ਼ ਸਿੰਘ ਨੂੰ ਇੱਕ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਆਪਣੇ ਸਿਆਸੀ ਸੁਆਰਥ ਲਈ ਰਾਏ ਸਿੱਖ ਫਾਊਂਡੇਸ਼ਨ ਦਾ ਨਾਮ ਨਾ ਵਰਤਣ ਦੀ ਚਿਤਾਵਨੀ ਦਿੱਤੀ ਗਈ ਹੈ।
ਕਾਨੂੰਨੀ ਕਾਰਵਾਈ ਕਰਨ ਦੀ ਵੀ ਗੱਲ ਕਹੀ ਗਈ ਹੈ। ਜਿਸਨੂੰ ਲੈਕੇ ਜਦੋਂ ਅੰਗਰੇਜ਼ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਾਲੇ ਤੱਕ ਉਸਨੂੰ ਨੋਟਿਸ ਦੀ ਕੋਈ ਕਾਪੀ ਨਹੀਂ ਮਿਲੀ ਅਗਰ ਮਿਲੇਗੀ ਤਾਂ ਉਹ ਜਵਾਬ ਦੇ ਦੇਣਗੇ।
ਦੱਸ ਦਈਏ ਕਿ ਉਥੇ ਹੀ ਅੱਜ ਕਾਂਗਰਸ ਵੱਲੋਂ ਵੀ ਸ਼ੇਰ ਸਿੰਘ ਘੁਬਾਇਆ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਜਿਸਨੂੰ ਲੈਕੇ ਜਦੋਂ ਅੰਗਰੇਜ਼ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ਼ੇਰ ਸਿੰਘ ਘੁਬਾਇਆ ਇੱਕ ਚੱਲਿਆ ਹੋਇਆ ਕਾਰਤੂਸ ਹੈ। ਜੋ ਲੋਕਾਂ ਦੀਆਂ ਉਮੀਦਾਂ ਉਤੇ ਖਰ੍ਹਾ ਨਹੀਂ ਉਤਰੇ ਅਤੇ ਹੁਣ ਲੋਕ ਉਸਨੂੰ ਮੂੰਹ ਨਹੀਂ ਲਗਾਉਣਗੇ।
ਇਹ ਵੀ ਪੜ੍ਹੋ : Lok Sabha Election Voting Live: 11 ਸੂਬਿਆਂ ਦੀਆਂ 93 ਸੀਟਾਂ 'ਤੇ ਵੋਟਿੰਗ ਜਾਰੀ, ਤੀਜੇ ਪੜਾਅ 'ਚ ਸ਼ਾਮ 5 ਵਜੇ ਤੱਕ 60.2 ਫੀਸਦੀ ਵੋਟਿੰਗ ਹੋਈ
ਲੋਕ ਸਭਾ ਚੋਣਾਂ ਨੂੰ ਲੈਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਰਜੇਸ਼ ਧੀਮਾਨ ਨੇ ਕਿ ਕਿਹਾ ਅੱਜ ਨਾਮਜ਼ਦਗੀਆਂ ਦਾ ਪਹਿਲਾ ਦਿਨ ਸੀ। ਅੱਜ ਦੋ ਨਾਮਜ਼ਦਗੀਆਂ ਦਾਖਲ ਹੋਈਆਂ ਹਨ। ਨਾਮਜ਼ਦਗੀ ਪੱਤਰ ਵਾਪਸੀ ਲੈਣ ਦੀ ਆਖਰੀ ਮਿਤੀ 17 ਮਈ ਹੈ।
ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕਰਨ ਦੇ ਪਹਿਲੇ ਦਿਨ ਮੰਗਲਵਾਰ ਨੂੰ ਫਰੀਦਕੋਟ ਲੋਕ ਸਭਾ ਹਲਕੇ ਲਈ ਆਜ਼ਾਦ ਉਮੀਦਵਾਰ ਬਹਾਦਰ ਸਿੰਘ ਧਰਮਕੋਟ ਨੇ ਨਾਮਜ਼ਦਗੀ ਦਾਖ਼ਲ ਕੀਤੀ। ਅਤੇ ਉਸੇ ਪਾਸੇ ਤੋਂ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਇਹ ਵੀ ਲਿਖਿਆ ਗਿਆ ਹੈ ਕਿ ਉਮੀਦਵਾਰ ਦੇ ਨਾਲ ਸਿਰਫ਼ ਪੰਜ ਵਿਅਕਤੀ ਹੀ ਆ ਸਕਦੇ ਹਨ, ਪੁਲਿਸ ਵਾਲੇ ਪਾਸੇ ਤੋਂ ਬੈਰੀਕੇਡ ਲਗਾ ਕੇ ਸੁਰੱਖਿਆ ਵਧਾ ਦਿੱਤੀ ਗਈ ਹੈ।
ਡੀਐਸਪੀ ਇਕਬਾਲ ਸਿੰਘ ਨੇ ਦੱਸਿਆ ਕਿ ਅੱਜ ਮੋਗਾ ਦੇ ਰਹਿਣ ਵਾਲੇ ਉਮੀਦਵਾਰ ਕੈਪਟਨ ਬਹਾਦਰ ਸਿੰਘ ਨੇ ਬੈਂਕੀ ਵਾਲੇ ਪਾਸੇ ਤੋਂ ਨਾਮਜ਼ਦਗੀ ਦਾਖ਼ਲ ਕੀਤੀ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਦੋ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਇਹ ਵੀ ਪੜ੍ਹੋ : Gurdaspur Lok Sabha Seat History: ਬਾਲੀਵੁੱਡ ਸਟਾਰ ਨੂੰ ਰਾਸ ਆਉਂਦੀ ਰਹੀ ਗੁਰਦਾਸਪੁਰ ਲੋਕ ਸਭਾ ਸੀਟ; ਜਾਣੋ ਸਰਹੱਦੀ ਇਲਾਕੇ ਦਾ ਸਿਆਸੀ ਇਤਿਹਾਸ