ਚੰਡੀਗੜ੍ਹ: ਸਿਆਸਤ ਦੀ ਜੰਗ ’ਚ ਕੁਝ ਵੀ ਜਾਇਜ਼ ਹੈ, ਅਜਿਹਾ ਹੀ ਕੁਝ ਵੇਖਣ ਨੂੰ ਮਿਲ ਰਿਹਾ ਹੈ ਪਟਿਆਲਾ ਦੇ ਸ਼ਾਹੀ ਪਰਿਵਾਰ (Royal Family) ’ਚ। ਜਿੱਥੇ ਇੱਕ ਪਾਸੇ ਸਾਬਕਾ CM ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਦੇ ਬਾਕੀ ਮੈਂਬਰ ਰਣਇੰਦਰ ਸਿੰਘ ਤੇ ਉਨ੍ਹਾਂ ਦੀ ਧੀ ਜੈਇੰਦਰ ਕੌਰ ਭਾਜਪਾ ’ਚ ਸ਼ਾਮਲ ਹੋਣਗੇ, ਉੱਥੇ ਹੀ ਪਟਿਆਲਾ ਤੋਂ MP ਪਰਨੀਤ ਕੌਰ ਦਾ ਅਲੱਗ ਹੀ ਬਿਆਨ ਸਾਹਮਣੇ ਆਇਆ ਹੈ।


COMMERCIAL BREAK
SCROLL TO CONTINUE READING


ਸ਼੍ਰੀਮਦ ਭਗਵਤ ਮਹਾਪੁਰਾਣ ਕਥਾ ’ਚ ਕੀਤੀ ਸ਼ਿਰਕਤ
ਪਟਿਆਲਾ ਤੋਂ MP ਪਰਨੀਤ ਕੌਰ ਦਾ ਕਹਿਣਾ ਹੈ ਭਾਵੇਂ ਉਨ੍ਹਾਂ ਦਾ ਪਰਿਵਾਰ ਭਾਜਪਾ ’ਚ ਸ਼ਾਮਲ ਹੋ ਰਿਹਾ ਹੈ, ਪਰ ਉਨ੍ਹਾਂ ਦਾ ਹਾਲ ਦੀ ਘੜੀ ਅਜਿਹਾ ਕੋਈ ਵਿਚਾਰ ਨਹੀਂ ਹੈ।  ਉਹ ਅੱਜ ਸਥਾਨਕ ਅਗਰਵਾਲ ਗਊਸ਼ਾਲਾ ’ਚ ਵਿਸ਼ਵ ਦੀ ਭਲਾਈ ਲਈ ਕਰਵਾਏ ਜਾ ਰਹੇ ਸ਼੍ਰੀਮਦ ਭਗਵਤ ਮਹਾਪੁਰਾਣ ਕਥਾ ਦੇ ਆਖ਼ਰੀ ਦਿਨ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ। 


 



ਕਾਂਗਰਸ ’ਚ ਰਹਾਂਗੀ, ਪਾਰਟੀ ਟਿਕਟ ਦੇਵੇ ਜਾਂ ਨਾ: ਪਰਨੀਤ ਕੌਰ
ਸਮਾਗਮ ਤੋਂ ਬਾਅਦ ਮੈਂਬਰ ਪਾਰਲੀਮੈਂਟ ਪਰਨੀਤ ਕੌਰ (MP Parneet Kaur) ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆ ਕਿਹਾ ਕਿ ਉਹ ਕਾਂਗਰਸ ’ਚ ਹਨ ਅਤੇ ਭਵਿੱਖ ’ਚ ਵੀ ਕਾਂਗਰਸ ’ਚ ਹੀ ਰਹਿਣਗੇ, ਭਾਵੇਂ ਪਾਰਟੀ ਉਨ੍ਹਾਂ ਅਗਲੀ ਵਾਰ ਟਿਕਟ ਦੇਵੇ ਜਾਂ ਨਾ ਦੇਵੇ। 



ਇੱਥੇ ਦੱਸਣਾ ਬਣਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ (Captain Amarinder Singh) ਆਪਣੇ ਰਾਜਨੀਤਿਕ ਕੈਰੀਅਰ ’ਚ 7ਵੀਂ ਬਾਰ ਪਾਲ਼ਾ ਬਦਲਣਗੇ। ਕੈਪਟਨ ਅਮਰਿੰਦਰ ਸਿੰਘ ਨੇ ਪਹਿਲੀ ਵਾਰ ਸਾਲ 1970 ’ਚ ਡਕਾਲਾ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਬਾਅਦ ’ਚ ਉਹ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਗਏ ਅਤੇ ਕੁਝ ਦੇਰ ਮਗਰੋਂ  ਸ਼੍ਰੋਮਣੀ ਅਕਾਲੀ ਦਲ (Shiromani Akali Dal) ’ਚ ਚਲੇ ਗਏ।
ਸਾਲ 1997 ਦੌਰਾਨ ਅਕਾਲੀ ਦਲ ਦੁਆਰਾ ਉਨ੍ਹਾਂ ਨੂੰ ਟਿਕਟ ਨਾ ਦਿੱਤੇ ਜਾਣ ਤੋਂ ਨਰਾਜ਼ ਹੋ ਉਹ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਗਏ।