ਚੰਡੀਗੜ੍ਹ:  ਲੁਧਿਆਣਾ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਓ. ਐੱਸ. ਡੀ. (OSD) ਰਹੇ ਕੈਪਟਨ ਸੰਦੀਪ ਸੰਧੂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਵਿਜੀਲੈਂਸ ਦੀ ਟੀਮ ਵਲੋਂ ਸੰਦੀਪ ਸੰਧੂ ਦੀ ਮੋਹਾਲੀ ਵਿਖੇ ਰਿਹਾਇਸ਼ ’ਤੇ ਛਾਪਾ ਮਾਰਿਆ ਗਿਆ।


COMMERCIAL BREAK
SCROLL TO CONTINUE READING

 



ਲੁਧਿਆਣਾ ਤੋਂ ਬਾਅਦ ਮੋਹਾਲੀ ਰਿਹਾਇਸ਼ ’ਤੇ ਛਾਪਾ
ਇਸ ਦੌਰਾਨ ਵਿਜੀਲੈਂਸ ਦੀ ਟੀਮ ਦੇ ਕੁਝ ਅਹਿਮ ਦਸਤਾਵੇਜ਼ ਹੱਥ ਲੱਗੇ ਹਨ, ਜੋ ਗ੍ਰਿਫ਼ਤਾਰੀ ਦਾ ਅਧਾਰ ਬਣਨਗੇ। ਮੋਹਾਲੀ ਤੋਂ ਪਹਿਲਾਂ ਕੈਪਟਨ ਸੰਧੂ ਦੇ ਮੁੱਲਾਂਪੁਰ ਵਿਖੇ ਸਥਿਤ ਦਫ਼ਤਰ ’ਚ ਵੀ ਛਾਪੇਮਾਰੀ ਕੀਤੀ ਗਈ ਸੀ। 
ਦੱਸ ਦੇਈਏ ਕਿ ਵਿਜੀਲੈਂਸ ਬਿਓਰੋ ਵਲੋਂ ਇਸ ਘਪਲੇ ’ਚ ਸਤਵਿੰਦਰ ਸਿੰਘ ਕੰਗ (BDPO) ਸਿਧਵਾਂ ਬੇਟ ਬਲਾਕ,  ਬਲਾਕ ਸਮਿਤੀ ਦੇ ਚੇਅਰਮੈਨ ਲਖਵਿੰਦਰ ਸਿੰਘ (VDO) ਪਿੰਡ ਡਿਵਲਪਮੈਂਟ ਅਫ਼ਸਰ ਅਤੇ ਤੇਜਾ ਸਿੰਘ ਸਿਧਵਾਂ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਜਾਂਚ ਕੀਤੀ ਗਈ ਤਾਂ ਹਰਪ੍ਰੀਤ ਸਿੰਘ ਦਾ ਨਾਮ ਸਾਹਮਣੇ ਆਇਆ। 



ਸਿਆਸੀ ਰਸੂਖ਼ ਦੇ ਚੱਲਦਿਆਂ ਪੈਸਿਆਂ ਦੇ ਲੈਣ-ਦੇਣ ’ਚ ਕੀਤੀ ਹੇਰਫ਼ੇਰ
ਕੈਪਟਨ ਸੰਧੂ ’ਤੇ ਆਰੋਪ ਹਨ ਕਿ ਉਨ੍ਹਾਂ ਨੇ ਚੈੱਕ ਪਾਸ ਕਰਵਾਉਣ ਲਈ ਸਿਆਸੀ ਅਸਰ ਰਸੂਖ਼ ਦਾ ਦਬਾਓ ਬਣਾਇਆ ਅਤੇ ਪੈਸਿਆਂ ਦੇ ਲੈਣ-ਦੇਣ ’ਚ ਹੇਰਫ਼ੇਰ ਕੀਤੀ। ਇਸ ਕਾਰਨ ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਕੈਪਟਨ ਸੰਦੀਪ ਸੰਧੂ ਨੇ OSD ਰਹਿੰਦਿਆਂ ਕਿੱਥੇ-ਕਿੱਥੇ ਪ੍ਰਾਪਰਟੀ ਬਣਾਈ ਅਤੇ ਕਾਰੋਬਾਰ ’ਚ ਪੈਸਾ ਲਗਾਇਆ। 


 



26 ਪਿੰਡਾਂ ’ਚ ਨਹੀਂ ਲੱਗੀਆਂ ਹੀ ਨਹੀਂ ਸੋਲਰ ਲਾਈਟਾਂ 
ਉੱਧਰ ਜਿਸ ਸੋਲਰ ਲਾਈਟ ਕੰਪਨੀ ਦੇ ਮਾਲਕ ਗੌਰਵ ਸ਼ਰਮਾ ਨਾਲ ਸੌਦਾ ਹੋਇਆ ਸੀ। ਉਸਨੂੰ ਤੈਅ ਕੀਤੀ ਕੀਮਤ ਦਾ ਅਦਾ ਤਾਂ ਕੀਤੀ ਗਈ ਪਰ ਉਸਨੇ ਲਾਈਟਾਂ ਨਹੀਂ ਭੇਜੀਆਂ।  ਮੈਸਰਜ ਅਮਰ ਇਲੈਕਟ੍ਰੀਕਲ ਇੰਟਰਪ੍ਰਾਈਜ਼ ਤੋਂ 3,325 ਰੁਪਏ ਦੀ ਬਜਾਏ 7,288 ਪ੍ਰਤੀ ਲਾਈਟ ਦੀ ਦਰ ਨਾਲ ਖਰੀਦੀਆਂ। ਹੋਰ ਤਾਂ ਹੋਰ 26 ਪਿੰਡਾਂ ’ਚ ਲਾਈਟਾਂ ਦੀ ਸਪਲਾਈ ਹੀ ਨਹੀਂ ਕੀਤੀ ਗਈ। ਗੌਰਵ ਸ਼ਰਮਾ ਇਸ ਮਾਮਲੇ ’ਚ ਅਹਿਮ ਕੜੀ ਹੈ, ਉਸਨੂੰ ਗ੍ਰਿਫ਼ਤਾਰ ਕਰਨ ਲਈ ਵੀ ਵਿਜੀਲੈਂਸ ਦੀ ਟੀਮ ਜੁੱਟੀ ਹੋਈ ਹੈ।