Nangal News: ਰੋਡ ਜਾਮ ਕਰਨ ਵਾਲੇ ਧਰਨਾਕਾਰੀਆਂ `ਤੇ ਮਾਮਲਾ ਦਰਜ; ਥਾਣੇ ਦਾ ਘਿਰਾਓ ਕਰਨ ਦਾ ਕੀਤਾ ਐਲਾਨ
Nangal News: ਅਗਸਤ ਮਹੀਨੇ ਨੰਗਲ ਦੇ ਦਿਆਪੁਰ ਦੇ ਨੌਜਵਾਨ ਦੀ ਟਿੱਪਰ ਹੇਠ ਆਉਣ ਕਰਕੇ ਹੋਈ ਦਰਦਨਾਕ ਮੌਤ ਕਰਕੇ ਪਰਿਵਾਰ ਤੇ ਇਲਾਕਾ ਵਾਸੀਆਂ ਵੱਲੋਂ ਰੋਡ ਜਾਮ ਕਰਕੇ ਧਰਨਾ ਲਗਾਇਆ ਗਿਆ ਸੀ।
Nangal News: ਅਗਸਤ ਮਹੀਨੇ ਨੰਗਲ ਦੇ ਦਿਆਪੁਰ ਦੇ ਨੌਜਵਾਨ ਦੀ ਟਿੱਪਰ ਹੇਠ ਆਉਣ ਕਰਕੇ ਹੋਈ ਦਰਦਨਾਕ ਮੌਤ ਕਰਕੇ ਪਰਿਵਾਰ ਤੇ ਇਲਾਕਾ ਵਾਸੀਆਂ ਵੱਲੋਂ ਰੋਡ ਜਾਮ ਕਰਕੇ ਧਰਨਾ ਲਗਾਇਆ ਗਿਆ ਸੀ। ਲੋਕਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਸੀ। ਇਸ ਉਤੇ ਕਾਰਵਾਈ ਕਰਦੇ ਹੋਏ ਨੰਗਲ ਪੁਲਿਸ ਨੇ 12 ਬਾਈਨੇਮ ਤੇ 250 ਅਣਪਛਾਤੇ ਵਿਅਕਤੀਆਂ ਉੱਪਰ ਪਰਚੇ ਦਰਜ ਕਰ ਦਿੱਤੇ ਹਨ ਜਿਸ ਵਿੱਚ ਮ੍ਰਿਤਕ ਦਾ ਪਰਿਵਾਰ ਉੱਪਰ ਵੀ ਪਰਚਾ ਦਰਜ ਕੀਤਾ ਗਿਆ।
ਹੁਣ ਪਰਿਵਾਰ ਉਤੇ ਜਥੇਬੰਦੀਆਂ ਵੱਲੋਂ 12 ਅਕਤੂਬਰ ਨੂੰ ਨੰਗਲ ਪੁਲਿਸ ਸਟੇਸ਼ਨ ਦਾ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ ਤੇ ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ 12 ਅਕਤੂਬਰ ਨੂੰ ਪੁਲਿਸ ਸਟੇਸ਼ਨ ਦੇ ਬਾਹਰ ਧਰਨਾ ਦੇ ਕੇ ਆਪਣੀ ਗ੍ਰਿਫ਼ਤਾਰੀਆਂ ਦੇਣਗੇ। ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਇਹ ਪਰਚੇ ਰੱਦ ਨਹੀਂ ਕੀਤੇ ਜਾਂਦੇ।
ਸਬ-ਡਵੀਜ਼ਨ ਨੰਗਲ ਦੇ ਪਿੰਡ ਦਇਆਪੁਰ ਦੇ ਰਹਿਣ ਵਾਲੇ 45 ਸਾਲਾ ਸਤੀਸ਼ ਕੁਮਾਰ ਦੀ ਮੌਤ ਇੱਕ ਤੇਜ਼ ਰਫ਼ਤਾਰ ਟਿੱਪਰ ਨੇ ਟੱਕਰ ਨਾਲ ਹੋ ਗਈ ਸੀ। ਇਸ ਕਾਰਨ ਗੁੱਸੇ ਵਿੱਚ ਆਏ ਸੈਂਕੜੇ ਲੋਕਾਂ ਨੇ ਸੰਤੋਸ਼ਗੜ੍ਹ-ਭਲਾਣ ਮੁੱਖ ਮਾਰਗ ਉਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਬਣਦਾ ਮੁਆਵਜ਼ਾ ਦੇਣ ਦੀ ਮੰਗ ਨੂੰ ਲੈ ਕੇ ਜਾਮ ਲਗਾ ਦਿੱਤਾ ਸੀ।
ਇਹ ਵੀ ਪੜ੍ਹੋ : Punjab News: CM ਭਗਵੰਤ ਮਾਨ ਨੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਭੇਜਿਆ 50,000 ਕਰੋੜ ਰੁਪਏ ਦੇ ਕਰਜੇ ਦਾ ਵੇਰਵਾ
ਨੰਗਲ ਪੁਲਿਸ ਨੇ ਪੀੜਤ ਪਰਿਵਾਰ ਦੇ ਮੈਂਬਰਾਂ ਤੇ ਕੁਝ ਵਿਅਕਤੀਆਂ ਸਮੇਤ 200 ਤੋਂ 250 ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 183 ਅਤੇ 188 ਤਹਿਤ ਕੇਸ ਦਰਜ ਕੀਤਾ ਗਿਆ ਹੈ, ਜਿਸ ਕਾਰਨ ਗੁੱਸੇ ਵਿੱਚ ਆਏ ਕਿਸਾਨ ਜਥੇਬੰਦੀਆਂ ਨੇ 12 ਅਕਤੂਬਰ ਨੂੰ ਨੰਗਲ ਥਾਣੇ ਦਾ ਘਿਰਾਓ ਕਰਨ ਦਾ ਫ਼ੈਸਲਾ ਕੀਤਾ ਹੈ ਤੇ ਉਕਤ ਸਾਰੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕੀਤਾ ਜਾਵੇਗਾ ਤੇ ਜਦੋਂ ਤੱਕ ਕੇਸ ਵਾਪਸ ਨਹੀਂ ਲਿਆ ਜਾਂਦਾ ਉਦੋਂ ਤੱਕ ਨੰਗਲ ਥਾਣੇ ਦਾ ਘਿਰਾਓ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Rahul Gandhi in Amritsar: ਅੱਜ ਮੁੜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਰਾਹੁਲ ਗਾਂਧੀ, ਲੰਗਰ ਹਾਲ 'ਚ ਕੀਤੀ ਸੇਵਾ
ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ