ਲੁਧਿਆਣਾ (ਭਰਤ ਸ਼ਰਮਾ): ਪੰਜਾਬੀ ਗਾਇਕ ਗੁਰਮਨ ਮਾਨ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਗਾਇਕ ਉਤੇ ਥਾਣਾ ਦਰੇਸੀ ਦੀ ਪੁਲਿਸ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਧਾਰਾ-295ਏ ਤਹਿਤ ਐਫਆਈਆਰ ਦਰਜ ਕੀਤੀ ਹੈ।


COMMERCIAL BREAK
SCROLL TO CONTINUE READING

ਵਿਵਾਦ ਗੁਰਮਨ ਦੀ ਐਲਬਮ ਚੱਕਦੋ-ਰੱਖਲੋ ਵਿੱਚ ਗੀਤ ਕੋਨਵੋ ਵਿੱਚ ਭਗਵਾਨ ਸ਼ਨੀ ਦੇਵ ਉਤੇ ਟਿੱਪਣੀ ਕਰਨ ਨਾਲ ਜੁੜਿਆ ਹੋਇਆ ਹੈ। ਮੁਲਜ਼ਮ ਗਾਇਕ ਦੀ ਗ੍ਰਿਫਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਉਨ੍ਹਾਂ ਖਿਲਾਫ਼ ਕੁਝ ਸਮੇਂ ਤੋਂ ਹਿੰਦੂ ਸੰਗਠਨ ਪ੍ਰਦਰਸ਼ਨ ਕਰਕੇ ਮੋਰਚੇ ਖੋਲ੍ਹ ਰਹੇ ਹਨ।


ਜਾਣਕਾਰੀ ਮੁਤਾਬਕ ਨੂਰਵਾਲਾ ਰੋਡ ਵਾਸੀ ਪੰਡਿਤ ਦੀਪਕ ਸ਼ਰਮਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਸ੍ਰੀ ਸ਼ਨੀ ਮੰਦਿਰ 70 ਫੁੱਟਾ ਰੋਡ ਸੁੰਦਰ ਨਗਰ ਬਸਤੀ ਜੋਧੇਵਾਲ ਵਿੱਚ ਬਤੌਰ ਪੁਜਾਰੀ ਸੇਵਾ ਨਿਭਾਅ ਰਹੇ ਹਨ। 30 ਦਸੰਬਰ ਨੂੰ ਸ਼ਾਮ 6.30 ਵਜੇ ਉਹ ਆਪਣੇ ਮੋਬਾਈਲ ਉਤੇ ਯੂ-ਟਿਊਬ ਤੋਂ ਭਜਨ ਸੁਣ ਰਹੇ ਸਨ। ਅਚਾਨਕ ਚੱਕਲੋ-ਰੱਖਲੋ ਐਲਬਮ ਦਾ ਗੀਤ ਕੋਨਵੋ ਚੱਲ ਪਿਆ।


ਗੀਤ ਦੇ ਬੋਲ ਕਿਥੋ ਕੁੰਡਲੀ ਚੋ ਮਿਲੂ ਤੈਨੂ ਸੋਹਣੀਆ ਮੈਂ ਸ਼ਨੀ ਪੱਕਾ ਡਬ ਵਿੱਚ ਰੱਖ ਗਾਇਆ ਗਿਆ। ਸ਼੍ਰੀ ਸ਼ਨੀ ਦੇਵ ਜੀ ਹਿੰਦੂ ਧਰਮ ਦੇ ਦੇਵਤਾ ਹੈ। ਉਨ੍ਹਾਂ ਦੀ ਸ਼ਾਨ ਖਿਲਾਫ਼ ਸਿੰਗਰ ਇਹ ਬੋਲ ਗਾਏ ਹਨ। ਇਸ ਗੀਤ ਨੂੰ ਗਾਇਕ ਗੁਰਮਨ ਮਾਨ ਵੱਲੋਂ ਗਾਇਆ ਗਿਆ ਹੈ।


ਇਹ ਵੀ ਪੜ੍ਹੋ : AAP Meeting: ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ 'ਆਪ' ਦੀ ਕੌਮੀ ਕੌਂਸਲ ਦੀ ਅੱਜ ਮੀਟਿੰਗ, ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਚਰਚਾ


ਸ਼ਨੀ ਮਹਾਰਾਜ ਉਤੇ ਗਲਤ ਟਿੱਪਣੀ ਕਰਕੇ ਗਾਇਕ ਨੇ ਧਾਰਮਿਕ ਭਾਵਨਾਵਾਂ ਨੂੰ ਠੋਸ ਪਹੁੰਚਾਈ ਹੈ। ਦੀਪਕ ਸ਼ਰਮਾ ਅਨੁਸਾਰ ਗਾਇਕ ਗੁਰਮਨ ਮਾਨ ਖਿਲਾਫ਼ ਥਾਣਾ ਦਰੇਸੀ ਦੀ ਪੁਲਿਸ ਨੇ ਐਕਸ਼ਨ ਲੈਂਦੇ ਹੋਏ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਦੀ ਜਾਂਚ ਸਬ ਇੰਸਪੈਕਟਰ ਹਰਪਾਲ ਸਿੰਘ ਕਰ ਰਹੇ ਹਨ। ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ।


ਇਹ ਵੀ ਪੜ੍ਹੋ : New Year 2024: ਨਵੇਂ ਸਾਲ 'ਤੇ ਪੁਲਿਸ ਪੂਰੀ ਤਰ੍ਹਾਂ ਅਲਰਟ! ਸੁਰੱਖਿਆ ਪ੍ਰਬੰਧ ਪੁਖ਼ਤਾ, ਵਾਹਨਾਂ ਦੀ ਹੋ ਰਹੀ ਚੈਕਿੰਗ