Jalandhar News:  ਕੇਂਦਰੀ ਜਾਂਚ ਬਿਊਰੋ ਨੇ ਪਾਸਪੋਰਟ ਜਾਰੀ ਕਰਨ ਨਾਲ ਸਬੰਧਤ ਰਿਸ਼ਵਤ ਦੇ ਇੱਕ ਮਾਮਲੇ ਵਿੱਚ ਰਿਜ਼ਨਲ ਪਾਸਪੋਰਟ ਦਫ਼ਤਰ, ਜਲੰਧਰ ਦੇ ਇੱਕ ਰਿਜ਼ਲਨ ਪਾਸਪੋਰਟ ਅਫ਼ਸਰ ਅਤੇ ਦੋ ਸਹਾਇਕ ਪਾਸਪੋਰਟ ਅਫ਼ਸਰਾਂ  ਸਮੇਤ ਤਿੰਨ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਟੀਮ ਵੱਲੋਂ ਮੁਲਜ਼ਮਾਂ ਦੇ ਘਰਾਂ ਅਤੇ ਦਫ਼ਤਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਹੁਣ ਤੱਕ ਇਨ੍ਹਾਂ ਕੋਲੋ 20 ਲੱਖ ਦੀ ਨਕਦੀ ਅਤੇ ਅਪਰਾਧਕ ਦਸਤਾਵੇਜ਼ ਜ਼ਬਤ ਕੀਤੇ ਜਾ ਚੁੱਕੇ ਹਨ। ਸਾਰਿਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਸੀਬੀਆਈ ਦੀ ਟੀਮ ਚੰਡੀਗੜ੍ਹ ਲਈ ਰਵਾਨਾ ਹੋ ਗਈ ਹੈ


COMMERCIAL BREAK
SCROLL TO CONTINUE READING

ਦੱਸ ਦੇਈਏ ਕਿ ਸੀਬੀਆਈ ਦੀ ਇੱਕ ਟੀਮ ਸਵੇਰੇ ਹੀ ਚੰਡੀਗੜ੍ਹ ਤੋਂ ਜਲੰਧਰ ਪਹੁੰਚੀ ਸੀ। ਜਿਸ ਵੱਲੋਂ ਜਲੰਧਰ ਦੇ ਰਿਜ਼ਨਲ ਪਾਸਪੋਰਟ ਦਫ਼ਤਰ ਦੀ ਤਲਾਸੀ ਲਈ ਜਾ ਰਹੀ ਸੀ। ਸੀਬੀਆਈ ਦੇ 3 ਅਧਿਕਾਰੀ ਦਫ਼ਤਰ ਵਿੱਚ ਤਲਾਸ਼ੀ ਲੈ ਰਹੇ ਹਨ। ਹਾਲਾਂਕਿ ਇਸ ਤਲਾਸੀ ਸਬੰਧੀ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਪਰ ਦੱਸਿਆ ਜਾ ਰਿਹਾ ਹੈ ਕਿ ਇਹ ਤਲਾਸੀ ਪਾਸਪੋਰਟ ਦੀ ਜਾਂਚ ਨਾਲ ਜੁੜੀ ਹੋਈ ਹੈ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਜਲੰਧਰ ਵਿੱਚ ਪਾਸਪੋਰਟ ਬਣਾਉਣ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਹ ਸੂਚਨਾ ਸੀਬੀਆਈ ਨੂੰ ਚੰਡੀਗੜ੍ਹ ਪਾਸਪੋਰਟ ਦਫ਼ਤਰ ਨੇ ਦਿੱਤੀ ਸੀ। ਇਨ੍ਹਾਂ ਤੱਥਾਂ ਦੀ ਪੁਸ਼ਟੀ ਲਈ ਹੀ ਜਲੰਧਰ ਦੇ ਪਾਸਪੋਰਟ ਦਫਤਰ ਵਿੱਚ ਖੋਜ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ Congress Protest: ਪੰਜਾਬ ਕਾਂਗਰਸ ਨੇ ਘੇਰਿਆ ਬੀਜੇਪੀ ਦਫ਼ਤਰ, ਕੇਂਦਰ ਅਤੇ ਹਰਿਆਣਾ ਕਿਸਾਨਾਂ 'ਤੇ ਤਸ਼ੱਦਤ ਬੰਦ ਕਰੇ- ਵੜਿੰਗ


ਜਾਣਕਾਰੀ ਇਹ ਵੀ ,ਸਹਾਮਣੇ ਆਈ ਹੈ ਕਿ ਜਲੰਧਰ ਤੋਂ ਹੁਣ ਤੱਕ ਵੱਡੀ ਮਾਤਰਾ ਵਿੱਚ ਦਸਤਾਵੇਜ਼ ਜ਼ਬਤ ਕੀਤੇ ਜਾ ਚੁੱਕੇ ਹਨ। ਜਿਸ ਦੇ ਆਧਾਰ 'ਤੇ ਅਗਲੇਰੀ ਜਾਂਚ ਕੀਤੀ ਜਾਵੇਗੀ। ਫਿਲਹਾਲ ਟੀਮਾਂ ਤਲਾਸ਼ ਕਰ ਰਹੀਆਂ ਹਨ। ਹਾਲਾਂਕਿ ਇਸ ਸਬੰਧੀ ਜਲੰਧਰ ਦੇ ਕਿਸੇ ਵੀ ਪਾਸਪੋਰਟ ਅਧਿਕਾਰੀ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। 


ਇਹ ਵੀ ਪੜ੍ਹੋ: Bjp Leader Left Party: ਕਿਸਾਨਾਂ ਦੇ ਸਮਰਥਨ 'ਚ ਬੀਜੇਪੀ ਆਗੂ ਨੇ ਛੱਡੀ ਪਾਰਟੀ, ਪ੍ਰਧਾਨ ਸੁਨੀਲ ਜਾਖੜ ਨੂੰ ਭੇਜਿਆ ਅਸਤੀਫ਼ਾ