CBI Operation Wheat: ਭਾਰਤੀ ਖ਼ੁਰਾਕ ਨਿਗਮ (FCI) ’ਚ ਕਰੋੜਾਂ ਦੇ ਘੁਟਾਲੇ ਅਤੇ ਰਿਸ਼ਵਤਖੋਰੀ ਮਾਮਲੇ ’ਚ ਬੀਤੇ ਸ਼ੁੱਕਰਵਾਰ ਚੰਡੀਗੜ੍ਹ ’ਚ ਸਥਿਤ ਪੰਜਾਬ ਦੀ FCI ਸ਼ਾਖਾ ਦੇ ਮੈਨੇਜਰ ਸਤੀਸ਼ ਵਰਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ। 


COMMERCIAL BREAK
SCROLL TO CONTINUE READING


ਦੱਸ ਦੇਈਏ ਕਿ ਹੁਣ ਤੱਖ ਸੀ. ਬੀ. ਆਈ. (CBI) ਵਲੋਂ 3 ਦਿਨ ਚਲੀ ਛਾਪੇਮਾਰੀ ਦੌਰਾਨ 1.03 ਕਰੋੜ ਰੁਪਏ ਬਰਾਮਦ ਕੀਤੇ ਜਾ ਚੁੱਕੇ ਹਨ। ਐੱਫ. ਸੀ. ਆਈ. ਦੀ ਲੈਬ ਸ਼ਾਖਾ ਦੇ ਮੈਨੇਜਰ ਸਤੀਸ਼ ਵਰਮਾ ਤੋਂ ਵੀ 20 ਲੱਖ ਰੁਪਏ ਬਰਾਮਦ ਹੋਏ ਹਨ, ਉਸਨੂੰ ਮੋਹਾਲੀ ਅਦਾਲਤ (Mohali Court) ’ਚ ਪੇਸ਼ ਕਰਨ ਉਪਰੰਤ 16 ਜਨਵਰੀ ਤੱਕ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। 



ਸੀਬੀਆਈ ਇਸ ਮਾਮਲੇ ਵਿਚ ਐੱਫਸੀਆਈ ਪੰਜਾਬ ਜ਼ੋਨ ਦੇ ਡਿਪਟੀ ਜਨਰਲ ਮੈਨੇਜਰ ਰਾਜੀਵ ਕੁਮਾਰ ਮਿਸ਼ਰਾ ਤੇ ਕੰਪਨੀ ਦੇ ਮਾਲਕ ਰਵਿੰਦਰ ਸਿੰਘ ਖੇੜਾ ਨੂੰ ਹਿਰਾਸਤ ਵਿਚ ਲਿਆ ਹੈ, ਜਿਨ੍ਹਾਂ ਨੂੰ ਪਹਿਲਾਂ ਹੀ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਚੁੱਕਾ ਹੈ।  



ਸੀ. ਬੀ. ਆਈ. ਵਲੋਂ ਸ਼ੁਰੂ ਕੀਤੇ ਗਏ ਆਪ੍ਰੇਸ਼ਨ ਕਣਕ (Operation Wheat)  ’ਚ ਇਹ ਖੁਲਾਸਾ ਹੋਇਆ ਕਿ FCI ਦੀਆਂ ਪੰਜਾਬ ਅਤੇ ਦਿੱਲੀ ’ਚ ਸਥਿਤ ਕਈ ਸ਼ਾਖਾਵਾਂ (Branches)  ’ਚ ਕਰੋੜਾਂ ਰੁਪਏ ਦੀ ਰਿਸ਼ਵਤਖੋਰੀ ਦੀ ਖੇਡ ਚੱਲ ਰਹੀ ਸੀ। ਘਟੀਆ ਮਿਆਰ (Low Quaility) ਦਾ ਅਨਾਜ ਲੈਕੇ ਜਾਣ ਵਾਲੇ ਹਰ ਟਰੱਕ ’ਤੇ ਅਫ਼ਸਰ ਦੇ ਅਹੁਦੇ ਅਨੁਸਾਰ ਰਿਸ਼ਵਤ ਤੈਅ ਹੁੰਦੀ ਸੀ। ਇੱਕਲੇ ਸੁਨਾਮ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਇੱਕ ਸੀਜ਼ਨ ਦੌਰਾਨ 14 ਹਜ਼ਾਰ ਟੱਰਕ ਆਉਂਦੇ ਸਨ ਤਾਂ 1600 ਰੁਪਏ ਪ੍ਰਤੀ ਟਰੱਕ ਰਿਸ਼ਵਤ ਤੈਅ ਸੀ। ਇਸ ਰਿਸ਼ਵਤ ਦੀ ਰਕਮ ਦਾ 30 ਫ਼ੀਸਦ ਡਿੱਪੂ ਮੈਨੇਜਰ ਰੱਖਦਾ ਸੀ ਅਤੇ ਬਾਕੀ ਦਾ 70 ਫ਼ੀਸਦ ਸਟਾਫ਼ ’ਚ ਵੰਡ ਦਿੱਤਾ ਜਾਂਦਾ। 



ਪ੍ਰਾਈਵੇਟ ਸ਼ੈਲਰ ਮਾਲਕ ਅਤੇ ਆੜ੍ਹਤੀ FCI ਦੇ ਅਧਿਕਾਰੀਆਂ (FCI officials) ਦੀ ਮਿਲੀਭੁਗਤ ਨਾਲ ਦੇਸ਼ ਦੇ ਹੋਰਨਾਂ ਸੂਬਿਆਂ ’ਚ ਘਟੀਆ ਮਿਆਰ ਦਾ ਅਨਾਜ ਭੇਜਦੇ ਸਨ। ਫੜੇ ਜਾਣ ਅਤੇ ਬਲੈਕ ਲਿਸਟ (Black list) ਹੋਣ ਤੋਂ ਬੱਚਣ ਲਈ ਰਿਸ਼ਵਤ ਦਿੰਦੇ ਸਨ। 



ਜਾਣਕਾਰੀ ਅਨੁਸਾਰ ਚੰਡੀਗੜ੍ਹ ਡਿਵੀਜ਼ਨ ਵਿੱਚ ਰਿਸ਼ਵਤ ਦੀ ਰਕਮ ਇਕੱਠੀ ਕਰਨ ਅਤੇ ਵੰਡਣ ਦੀ ਜ਼ਿੰਮੇਵਾਰੀ ਇੱਕ ਤਕਨੀਕੀ ਸਹਾਇਕ ਨਿਸ਼ਾਂਤ ਬਾਰੀਆ ਨੂੰ ਦਿੱਤੀ ਗਈ ਸੀ। ਇਸ ਖੇਡ ਖ਼ੁਲਾਸਾ ਦਿੱਲੀ ਸਥਿਤ ਦਫ਼ਤਰ ਦੇ ਕਾਰਜਕਾਰੀ ਸੁਦੀਪ ਸਿੰਘ ਨੇ ਕੀਤਾ।  



CBI ਨੇ ਪੰਜਾਬ ਦੇ ਰੂਪਨਗਰ, ਸੰਗਰੂਰ, ਮੋਰਿੰਡਾ, ਬੱਸੀ ਪਠਾਣਾਂ, ਫਤਿਹਗੜ੍ਹ ਸਾਹਿਬ, ਮੋਹਾਲੀ, ਗੁਰਦਾਸਪੁਰ, ਬਰਨਾਲਾ, ਬਠਿੰਡਾ, ਮਾਨਸਾ, ਬੁਢਲਾਡਾ, ਹਰਿਆਣਾ ’ਚ ਅੰਬਾਲਾ ਅਤੇ ਗੁਰੂਗ੍ਰਾਮ, ਕਰਨਾਟਕ ਦੇ ਕੋਲਾਰ ਅਤੇ ਚਿੱਕਾਬਲਾਪੁਰ, ਤਾਮਿਲਨਾਡੂ ’ਚ ਚੈਨਈ ਅਤੇ ਨਵੀਂ ਦਿੱਲੀ ਤੋਂ ਇਲਾਵਾ ਚੰਡੀਗੜ੍ਹ ’ਚ ਛਾਪੇਮਾਰੀ ਕੀਤੀ। 


ਇਹ ਵੀ ਪੜ੍ਹੋ: ਅੱਠਵੀ ਫੇਲ੍ਹ ਬੰਦੇ ਦਾ ਕਾਰਨਾਮਾ ਵੇਖ ਪੁਲਿਸ ਵਾਲੇ ਵੀ ਹੈਰਾਨ, ਘਰ ’ਚ ਹੀ ਛਾਪੇ ਨਕਲੀ ਨੋਟ!