Trending Photos
Fake Currency News: ਸੋਸ਼ਲ ਮੀਡੀਆ ਅੱਜ ਦੇ ਯੁੱਗ ’ਚ ਜ਼ਿਆਦਾਤਰ ਲੋਕਾਂ ਲਈ ਫ਼ਾਇਦੇਮੰਦ ਸਾਬਤ ਹੁੰਦਾ ਹੈ, ਪਰ ਕਈ ਵਾਰ ਕੁਝ ਲੋਕ ਇਸਦਾ ਗਲਤ ਇਸਤੇਮਾਲ ਵੀ ਕਰਦੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਗੁਰਦਾਸਪੁਰ ਤੋਂ ਜਿੱਥੇ ਬਲਦੇਵ ਸਿੰਘ ਨਾਮ ਦੇ ਨੌਜਵਾਨ ਨੇ ਸੋਸ਼ਲ ਮੀਡੀਆ ’ਤੇ ਨਕਲੀ ਨੋਟ ਛਾਪਣ ਦੀ ਤਰੀਕਾ ਹਾਸਲ ਕਰ, 2 ਲੱਖ ਰੁਪਏ ਦੀ ਜਾਅਲੀ ਕਰੰਸੀ ਛਾਪ ਦਿੱਤੀ।
ਇਸ ਗੱਲ ਦਾ ਖ਼ੁਲਾਸਾ ਉਸ ਸਮੇਂ ਹੋਇਆ ਜਦੋਂ ਸੀਆਈ ਏ ਸਟਾਫ਼ ਗੁਰਦਾਸਪੁਰ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਧਾਰੀਵਾਲ ਪਸਨਾ ਵਿਚ ਨਾਕੇਬੰਦੀ ਦੌਰਾਨ ਬਲਦੇਵ ਸਿੰਘ ਉਰਫ ਦੇਬਾ ਨੂੰ ਨਾਕੇ 'ਤੇ ਰੋਕ ਉਸਦੀ ਤਲਾਸ਼ੀ ਲਈ ਗਈ। ਪੁਲਿਸ ਨੇ ਤਲਾਸ਼ੀ ਦੌਰਾਨ ਉਸਦੀ ਜੇਬ ਵਿੱਚੋਂ ਕਰੀਬ 2 ਲੱਖ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਅਤੇ ਨੋਟ ਛਾਪਣ ਦਾ ਸਮਾਨ ਬਰਾਮਦ ਕੀਤਾ ਗਿਆ।
ਮੁਲਜ਼ਮ ਨੂੰ ਗ੍ਰਿਫ਼ਤਾਰ ਕਰਦਿਆਂ ਪੁਲਿਸ ਨੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਜਦੋਂ ਮੁਲਜ਼ਮ ਦੇ ਘਰ ਦੀ ਤਲਾਸ਼ੀ ਕੀਤੀ ਤਾਂ 1ਲੱਖ 94 ਹਜ਼ਾਰ 300 ਰੁਪਏ ਜਾਅਲੀ ਭਾਰਤੀ ਕਰੰਸੀ, ਇੱਕ ਪ੍ਰਿੰਟਰ, 04 ਸਿਆਹੀ ਦੀਆਂ ਸ਼ੀਸ਼ੀਆਂ, ਇੱਕ ਟੇਪ, ਚਿੱਟੇ ਰੰਗ ਦੇ ਕੱਟੇ ਕਾਗਜ, ਇੱਕ ਕੈਂਚੀ, ਇੱਕ ਫੁੱਟਾ ਤੇ ਇੱਕ ਕਟਰ ਬਰਾਮਦ ਕੀਤਾ।
ਇਸ ਦੌਰਾਨ ਜਾਣਕਾਰੀ ਦਿੰਦਿਆ ਡੀ. ਐੱਸ. ਪੀ. ਸੁਖਪਾਲ ਸਿੰਘ ਨੇ ਦੱਸਿਆ ਕਿ 100/100 ਦੇ 298 ਨੋਟ ਕੁੱਲ 29,800 ਜਾਅਲੀ ਭਾਰਤੀ ਕਰੰਸੀ ਬਰਾਮਦ ਹੋਈ। ਇਸ ਤੋਂ ਇਲਾਵਾ ਮੁਲਜ਼ਮ ਦੇ ਘਰੋਂ 500/500 ਦੇ 37 ਨੋਟ ਰਕਮ 18,500 ਰੁਪਏ, 2000/2000 ਦੇ 73 ਨੋਟ ਰਕਮ 1,46,000 ਰੁਪਏ ਜਾਅਲੀ ਨੋਟ ਬਰਾਮਦ ਹੋਏ ਹਨ।
ਇਹ ਵੀ ਪੜ੍ਹੋ: BSNL ਦਾ ਤਹਿਲਕਾ: 31 ਮਾਰਚ ਤੱਕ ਨਵੇਂ ਕੁਨੈਕਸ਼ਨ ’ਤੇ ਕੋਈ Installation Charge ਨਹੀਂ!