Punjab Stubble Burning: ਪਰਾਲੀ ਦੇ ਨਿਪਟਾਰੇ ਲਈ ਸਬਸਿਡੀ `ਤੇ ਦਿੱਤੀ ਜਾਣ ਵਾਲੀ ਮਸ਼ੀਨਰੀ ਦੇ ਨਿਰੀਖਣ ਲਈ ਪੁੱਜੀ ਕੇਂਦਰੀ ਟੀਮ
Punjab Stubble Burning: ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਪਰਾਲੀ ਦੇ ਨਿਪਟਾਰੇ ਲਈ ਇਸ ਸਾਲ ਜੋ ਮਸ਼ੀਨਾਂ ਖ਼ਰੀਦਣ ਲਈ ਸਬਸਿਡੀ ਦਿੱਤੀ ਜਾਣੀ ਹੈ, ਉਸ ਮਸ਼ੀਨਰੀ ਦੀ ਚੈਕਿੰਗ ਲਈ ਕੇਂਦਰ ਦੀਆਂ ਟੀਮਾਂ ਪੁੱਜੀਆਂ ਹੋਈਆਂ ਹਨ।
Punjab Stubble Burning: ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਪਰਾਲੀ ਦੇ ਨਿਪਟਾਰੇ ਲਈ ਇਸ ਸਾਲ ਜੋ ਮਸ਼ੀਨਾਂ ਖ਼ਰੀਦਣ ਲਈ ਸਬਸਿਡੀ ਦਿੱਤੀ ਜਾਣੀ ਹੈ, ਉਸ ਮਸ਼ੀਨਰੀ ਦੀ ਚੈਕਿੰਗ ਲਈ ਕੇਂਦਰ ਦੀਆਂ ਟੀਮਾਂ ਪੁੱਜੀਆਂ ਹੋਈਆਂ ਹਨ। 350 ਕਰੋੜ ਰੁਪਏ ਦੀ ਲਾਗਤ ਨਾਲ ਮਸ਼ੀਨਰੀ ਖ਼ਰੀਦਣ ਦੀ ਯੋਜਨਾ ਬਣਾਈ ਗਈ ਹੈ।
ਅਜਿਹੀ ਮਸ਼ੀਨਰੀ ਨੂੰ ਲੈ ਕੇ ਇਹ ਟੀਮ ਪਿੰਡ-ਪਿੰਡ ਵਿੱਚ ਜਾ ਕੇ ਫਿਜੀਕਿਲੀ ਚੈਕਿੰਗ ਕਰ ਰਹੀ ਹੈ, ਇਸ ਤੋਂ ਬਾਅਦ ਕੇਂਦਰ ਵੱਲੋਂ ਇਹ ਰਾਸ਼ੀ ਰਿਲੀਜ਼ ਕੀਤੀ ਜਾਵੇਗੀ। ਕੇਂਦਰ ਸਰਕਾਰ ਦੀਆਂ ਕਰੀਬ 16 ਟੀਮਾਂ ਇਸ ਕੰਮ ਵਿੱਚ ਜੁਟੀਆਂ ਹੋਈਆਂ ਹਨ। ਤਕਰੀਬਨ 90 ਫ਼ੀਸਦੀ ਮਸ਼ੀਨਾਂ ਦੇ ਫਿਜੀਕਿਲੀ ਵੈਰੀਫਿਕੇਸ਼ਨ ਦਾ ਕੰਮ ਪੂਰਾ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : Gurmeet Ram Rahim News: ਰਾਮ ਰਹੀਮ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ 'ਚ FIR ਰੱਦ
ਜਲਦ ਹੀ ਸਾਰੀ ਰਿਪੋਰਟ ਕੇਂਦਰ ਸਰਕਾਰ ਦੇ ਐਗਰੀਕਲਚਰ ਐਂਡ ਫਾਰਮਰ ਵੈਲਫੇਅਰ ਡਿਪਾਰਟਮੈਂਟ ਨੂੰ ਸੌਂਪ ਦਿੱਤੀ ਜਾਵੇਗੀ। ਇਸ ਤੋਂ ਬਾਅਦ ਸਬਸਿਡੀ ਦੀ ਰਾਸ਼ੀ ਜਾਰੀ ਕੀਤੀ ਜਾਵੇਗੀ। ਇਹ ਟੀਮਾਂ ਪੰਜਾਬ ਵਿੱਚ ਇਸ ਲਈ ਭੇਜੀਆਂ ਗਈਆਂ ਹਨ ਕਿਉਂਕਿ ਪਹਿਲਾਂ ਪਰਾਲੀ ਸਾੜਨ ਨਾਲ ਕਿਸਾਨਾਂ ਨੂੰ ਰੋਕਣ ਲਈ ਜੋ ਮਸ਼ੀਨਰੀ ਦਿੱਤੀ ਗਈ ਸੀ, ਉਸ ਵਿੱਚ ਕਾਫੀ ਵੱਡਾ ਘਪਲਾ ਹੋਇਆ ਸੀ। ਇਸ ਲਈ ਹੁਣ ਫਿਜੀਕਿਲੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਪੰਜਾਬ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੇ ਨਾਮ ਨਸ਼ਰ ਕੀਤੇ ਗਏ ਹਨ। ਬਠਿੰਡਾ ਪਰਾਲੀ ਸਾੜਨ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹੈ। ਸਭ ਤੋਂ ਵੱਧ 272 ਖੇਤਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਬਠਿੰਡਾ ਵਿੱਚ ਦਰਜ ਹੋਈਆਂ। ਜਦਕਿ ਦੂਜੇ ਨੰਬਰ 'ਤੇ ਸੰਗਰੂਰ ਹੈ, ਜਿੱਥੇ 216 ਮਾਮਲੇ ਸਾਹਮਣੇ ਆਏ ਹਨ। ਇਸੇ ਤਰ੍ਹਾਂ ਮੁਕਤਸਰ ਵਿੱਚ 191, ਫਾਜੀਕਾ ਵਿੱਚ 171, ਮੋਗਾ ਵਿੱਚ 164, ਬਰਨਾਲਾ ਵਿੱਚ 132, ਫਰੀਦਕੋਟ ਵਿੱਚ 129, ਮਾਨਸਾ ਵਿੱਚ 110, ਫ਼ਿਰੋਜ਼ਪੁਰ ਵਿੱਚ 98, ਪਟਿਆਲਾ ਵਿੱਚ 41, ਲੁਧਿਆਣਾ ਵਿੱਚ 36, ਮਲੇਰਕੋਟਲਾ ਵਿੱਚ 25, ਅੰਮ੍ਰਿਤਸਰ ਸਾਹਿਬ ਵਿੱਚ 12, ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ 9, ਹੁਸ਼ਿਆਰਪੁਰ ਅਤੇ ਤਰਨਤਾਰਨ ਵਿੱਚ ਦੋ-ਦੋ ਮਾਮਲੇ ਸਾਹਮਣੇ ਆਏ ਹਨ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਰਾਜ ਦੀਆਂ ਏਜੰਸੀਆਂ ਨੂੰ ਚੌਕਸ ਰਹਿਣ ਲਈ ਕਿਹਾ ਹੈ।
ਇਹ ਵੀ ਪੜ੍ਹੋ : Ludhiana Clash News: ਕੇਂਦਰੀ ਜੇਲ੍ਹ 'ਚ ਹਵਾਲਾਤੀ ਦੇ ਨਾਲ ਕੁੱਟਮਾਰ, ਪਰਿਵਾਰ ਨੇ ਹਸਪਤਾਲ ਦੇ ਬਾਹਰ ਕੀਤਾ ਹੰਗਾਮਾ