Chandigarh Best UT Award: ਚੰਡੀਗੜ੍ਹ ਨੂੰ ਮਿਲਿਆ ਬੈਸਟ ਯੂਟੀ ਐਵਾਰਡ, ਰਾਸ਼ਟਰਪਤੀ ਨੇ ਦਿੱਤਾ ਸਨਮਾਨ
Chandigarh Best UT Award: ਸਰਵੋਤਮ ਕੇਂਦਰ ਸ਼ਾਸਤ ਪ੍ਰਦੇਸ਼ ਹੋਣ ਦੇ ਨਾਲ-ਨਾਲ ਚੰਡੀਗੜ੍ਹ ਨੇ ਪਬਲਿਕ ਬਾਈਕ ਸ਼ੇਅਰਿੰਗ ਪ੍ਰੋਜੈਕਟ ਵਿੱਚ ਵੀ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਨੇ ਈ-ਗਵਰਨੈਂਸ ਸ਼੍ਰੇਣੀ ਵਿੱਚ ਵੀ ਟਾਪ ਕੀਤਾ ਹੈ। ਚੰਡੀਗੜ੍ਹ ਨੂੰ ਸਫ਼ਾਈ ਵਿੱਚ ਕੂੜਾ ਚੁੱਕਣ ਵਿੱਚ ਤੀਜਾ ਸਥਾਨ ਮਿਲਿਆ ਹੈ।
Chandigarh Best UT Award: ਚੰਡੀਗੜ੍ਹ ਨੂੰ ਪੂਰੇ ਦੇਸ਼ ਵਿੱਚ ਸਰਵੋਤਮ ਕੇਂਦਰ ਸ਼ਾਸਤ ਪ੍ਰਦੇਸ਼ ਦਾ ਐਵਾਰਡ ਦਿੱਤਾ ਗਿਆ ਹੈ। ਇਹ ਪੁਰਸਕਾਰ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਇੰਦੌਰ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਦਿੱਤਾ। ਇਸ ਵਿੱਚ ਚੰਡੀਗੜ੍ਹ ਕਈ ਵਰਗਾਂ ਵਿੱਚ ਪਹਿਲੇ ਸਥਾਨ ’ਤੇ ਰਿਹਾ। ਚੰਡੀਗੜ੍ਹ ਦੇ ਮੇਅਰ ਅਨੂਪ ਗੁਪਤਾ ਅਤੇ ਨਿਗਮ ਕਮਿਸ਼ਨਰ ਆਨੰਦਿਤਾ ਮਿਤਰਾ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਇੰਦੌਰ ਗਏ ਹੋਏ ਹਨ। ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ 25 ਅਗਸਤ ਨੂੰ ਸਮਾਰਟ ਸਿਟੀ ਅਵਾਰਡ ਮੁਕਾਬਲੇ 2022 ਦਾ ਐਲਾਨ ਕੀਤਾ ਸੀ।
ਸਰਵੋਤਮ ਕੇਂਦਰ ਸ਼ਾਸਤ ਪ੍ਰਦੇਸ਼ ਹੋਣ ਦੇ ਨਾਲ-ਨਾਲ ਚੰਡੀਗੜ੍ਹ ਨੇ ਪਬਲਿਕ ਬਾਈਕ ਸ਼ੇਅਰਿੰਗ ਪ੍ਰੋਜੈਕਟ ਵਿੱਚ ਵੀ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਨੇ ਈ-ਗਵਰਨੈਂਸ ਸ਼੍ਰੇਣੀ ਵਿੱਚ ਵੀ ਟਾਪ ਕੀਤਾ ਹੈ। ਚੰਡੀਗੜ੍ਹ ਨੂੰ ਸਫ਼ਾਈ ਵਿੱਚ ਕੂੜਾ ਚੁੱਕਣ ਵਿੱਚ ਤੀਜਾ ਸਥਾਨ ਮਿਲਿਆ ਹੈ।
ਇਹ ਵੀ ਪੜ੍ਹੋ: Punjab News: ਫਾਇਨਾਂਸ ਕੰਪਨੀ 'ਚ ਬਾਊਂਸਰ ਦਾ ਕੰਮ ਕਰਦੇ ਪਰਿਵਾਰ ਦੇ ਇਕਲੋਤੇ ਪੁੱਤਰ ਦਾ ਕਤਲ, ਪੁਲਿਸ ਕਰ ਰਹੀ ਜਾਂਚ
ਸਮਾਰਟ ਸਿਟੀ ਅਵਾਰਡ ਮੁਕਾਬਲੇ ਲਈ ਕੱਲ੍ਹ 80 ਸ਼ਹਿਰਾਂ ਤੋਂ 845 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ। ਇਨ੍ਹਾਂ ਸਾਰੀਆਂ ਨਾਮਜ਼ਦਗੀਆਂ ਦਾ ਪੰਜ ਪੜਾਵਾਂ ਵਿੱਚ ਮੁਲਾਂਕਣ ਕੀਤਾ ਗਿਆ ਸੀ। ਪਹਿਲੇ ਪੜਾਅ ਵਿੱਚ ਸਾਰੀਆਂ ਨਾਮਜ਼ਦਗੀਆਂ ਦੀ ਪ੍ਰੀ-ਸਕੈਨਿੰਗ ਕੀਤੀ ਗਈ ਸੀ। ਇਸ ਵਿੱਚ ਪ੍ਰੋਜੈਕਟ ਅਵਾਰਡ ਵਿੱਚ 35 ਨਾਮਜ਼ਦਗੀਆਂ, ਇਨੋਵੇਸ਼ਨ ਅਵਾਰਡ ਵਿੱਚ 6, ਨੈਸ਼ਨਲ ਸਿਟੀ ਅਵਾਰਡ ਵਿੱਚ 13, ਰਾਜ ਅਤੇ ਯੂਟੀ ਅਵਾਰਡ ਵਿੱਚ ਪੰਜ ਅਤੇ ਪਾਰਟਨਰ ਅਵਾਰਡ ਸ਼੍ਰੇਣੀ ਵਿੱਚ 7 ਨਾਮਜ਼ਦਗੀਆਂ ਸ਼ਾਮਲ ਹਨ।
ਕੇਂਦਰ ਸਰਕਾਰ ਵੱਲੋਂ 25 ਜੂਨ 2015 ਨੂੰ ਸਮਾਰਟ ਸਿਟੀ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਦਾ ਉਦੇਸ਼ ਸ਼ਹਿਰਾਂ ਵਿੱਚ ਨਾਗਰਿਕਾਂ ਨੂੰ ਲੋੜੀਂਦੀਆਂ ਬੁਨਿਆਦੀ ਸਹੂਲਤਾਂ, ਸਾਫ਼ ਅਤੇ ਟਿਕਾਊ ਵਾਤਾਵਰਣ ਅਤੇ ਮਿਆਰੀ ਜੀਵਨ ਪ੍ਰਦਾਨ ਕਰਨਾ ਹੈ।
(ਪਵੀਤ ਕੌਰ ਦੀ ਰਿਪੋਰਟ)