Chandigarh News: ਖੇਡ ਮੰਤਰਾਲੇ ਵੱਲੋਂ ਕੁਸ਼ਤੀ ਸੰਘ ਨੂੰ ਮੁਅੱਤਲ ਕਰਨ ਦੇ ਫੈਸਲੇ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਜਨਤਕ ਦੇ ਦਬਾਅ ਹੇਠ ਲਿਆ ਗਿਆ ਫੈਸਲਾ ਦੱਸਿਆ ਹੈ।


COMMERCIAL BREAK
SCROLL TO CONTINUE READING

ਉਨ੍ਹਾਂਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਬ੍ਰਿਜ ਭੂਸ਼ਣ ਸਿੰਘ ਖ਼ਿਲਾਫ ਖਿਡਾਰੀਆਂ ਨਾਲ ਜ਼ਬਰ-ਜਨਾਹ ਅਤੇ ਛੇੜਛਾੜ ਦੇ ਗੰਭੀਰ ਦੋਸ਼ਾਂ ਨੂੰ ਤਰਕਸੰਗਤ ਢੰਗ ਨਾਲ ਸਿੱਟੇ ਤੱਕ ਪਹੁੰਚਾਇਆ ਜਾਵੇ।  ਸੰਧਵਾਂ ਨੇ ਕਿਹਾ ਕਿ ਨਵੀਂ ਸੰਸਥਾ ਨੂੰ ਤੁਰੰਤ ਪ੍ਰਭਾਵ ਨਾਲ ਖ਼ਤਮ ਕੀਤਾ ਜਾਣਾ ਚਾਹੀਦਾ ਹੈ


ਅਤੇ ਪਾਰਦਰਸ਼ੀ ਢੰਗ ਨਾਲ ਨਵੀਆਂ ਚੋਣਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਸੰਧਵਾਂ ਨੇ ਕਿਹਾ ਕਿ “ਉਨ੍ਹਾਂ ਨੇ ਨਵੀਂ ਡਬਲਯੂ.ਐਫ.ਆਈ. ਨੂੰ ਖਤਮ ਕਰਨ ਤੋਂ ਕਿਉਂ ਰੋਕਿਆ, ਜੋ ਕਿ ਸਾਬਕਾ ਮੁਖੀ ਦਾ ਹੀ ਰੂਪ (ਪ੍ਰੌਕਸੀ) ਸੀ, ਜਿਸ ਉੱਤੇ ਉਨ੍ਹਾਂ ਖਿਡਾਰੀਆਂ ਵਲੋਂ ਗੰਭੀਰ ਅਪਰਾਧਿਕ ਦੋਸ਼ ਲਗਾਏ ਗਏ ਸਨ,


ਜਿਨ੍ਹਾਂ ਦੀ ਉਹ ਨੁਮਾਇੰਦਗੀ ਅਤੇ ਸੁਰੱਖਿਆ ਦਾ ਜ਼ਿੰਮੇਵਾਰ ਸੀ।  ਉਨ੍ਹਾਂ ਸਪੱਸ਼ਟ ਤੌਰ ’ਤੇ ਕਿਹਾ ਕਿ ਕੋਈ ਵੀ ਦੇਸ਼ ਉਦੋਂ ਤੱਕ ਤਰੱਕੀ ਨਹੀਂ ਕਰ ਸਕਦਾ, ਜਦੋਂ ਤੱਕ ਉਸ ਦੀਆਂ ਅਥਲੀਟ ਤੇ ਧੀਆਂ ਦੀ ਰੱਖਿਆ ਨਹੀਂ ਕੀਤੀ ਜਾਂਦੀ।


ਸਾਕਸ਼ੀ ਅਤੇ ਬਜਰੰਗ ਨੇ ਜਿਸ ਤਰ੍ਹਾਂ ਬੇਇਨਸਾਫ਼ੀ ਅਤੇ ਅਪਮਾਨ ਦੇ ਖਿਲਾਫ ਇਸ ਲੜਾਈ ਦੀ ਝੰਡਾ-ਬਰਦਰਾਰੀ ਕੀਤੀ ਹੈ, ਉਹ ਮਿਸਾਲੀ ਤੇ ਜੁਅਰਤਮੰਦੀ ਦੀ ਗੱਲ ਹੈ ਅਤੇ ਇਹ ਉਨ੍ਹਾਂ ਵੱਲੋਂ ਚੁਣੌਤੀਆਂ ਦੇ ਸਖ਼ਤ ਦੌਰ ’ਚ ਵੀ ਡੱਟੇ ਰਹਿਣ ਦਾ ਨਤੀਜਾ ਹੈ।


ਕੁਲਤਾਰ ਸੰਧਵਾਂ ਨੇ ਅੱਗੇ ਕਿਹਾ ਕਿ ਕਿਸੇ ਕੌਮ ਲਈ ਆਪਣੇ ਓਲੰਪੀਅਨਾਂ ਦੀ ਬੇਹੁਰਮਤੀ ਤੇ ਅਪਮਾਨ ਹੁੰਦਾ ਦੇਖਣਾ ਬੜਾ ਦੁਖਦਾਈ ਅਤੇ ਸ਼ਰਮਨਾਕ ਹੈ। ਇਸ ਸਾਰੀ ਪ੍ਰਕਿਰਿਆ ਨੂੰ ਫਾਹਸ਼ ਤੇ ਕੋਝਾ ਮਜ਼ਾਕ ਦੱਸਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਾਣਦੀ ਸੀ ਕਿ ਦੇਸ਼ ਦੀ ਜਨਤਾ ਦਾ ਭਰੋਸਾ ਅਤੇ ਹਮਦਰਦੀ ਉਨ੍ਹਾਂ ਅਥਲੀਟਾਂ ਦੇ ਨਾਲ ਹੈ


ਜਿਨ੍ਹਾਂ ਨੂੰ ਗਲਤ ਸਾਬਤ ਕੀਤਾ ਜਾ ਰਿਹਾ ਸੀ, ਉਨ੍ਹਾਂ ਨੇ ਕਿਹਾ ਕਿ ਸਾਡੇ ਅਥਲੀਟਾਂ ਦੇ ਹੰਝੂਆਂ ਨੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਕਿਉਂਕਿ  ਸਾਡੇ ਸਟਾਰ ਅਥਲੀਟਾਂ ਨੂੰ ਤਗਮੇ ਵਾਪਸ ਕਰਦੇ ਦੇਖਣਾ ਬਹੁਤ ਦੁਖਦਾਈ ਸੀ।


ਇਹ ਵੀ ਪੜ੍ਹੋ: Ferozpur Jail News: ਫ਼ਿਰੋਜ਼ਪੁਰ ਜੇਲ੍ਹ ਮਾਮਲੇ 'ਚ ਏਆਈਜੀ ਨੂੰ ਮੁਅੱਤਲ ਕਰਨ ਦੀ ਸਿਫ਼ਾਰਿਸ਼, ਗ੍ਰਹਿ ਵਿਭਾਗ ਨੂੰ ਲਿਖਿਆ ਪੱਤਰ