Chandigarh Sub-Inspector video viral:  ਸ਼ੋਸਲ ਮੀਡਿਆ 'ਤੇ ਆਏ ਦਿਨ ਬਹੁਤ ਸਾਰੇ ਵੀਡਿਓ ਵਾਇਰਲ ਹੁੰਦੇ ਰਹਿੰਦੇ ਹਨ ਜਿਸ ਵਿਚ ਲੋਕ ਆਪਣੇ ਹੁਨਰ ਨੂੰ ਦਿਖਾਉਂਦੇ ਹਨ। ਇਹ ਵੀਡੀਓ ਅਕਸਰ ਲੋਕਾਂ ਦੇ ਚਿਹਰਿਆਂ 'ਤੇ ਮੁਸਕਾਰਟ ਵੀ ਲਿਆਉਂਦੇ ਹਨ। ਇਕ ਅਜਿਹਾ ਹੀ ਵੀਡਿਓ ਸਾਹਮਣੇ ਆਇਆ ਹੈ ਜਿਸ ਦੀ ਚਰਚਾ ਹਰ ਕੋਈ ਵਿਅਕਤੀ ਕਰ ਰਿਹਾ ਹੈ। ਇਸ ਵੀਡਿਓ ਵਿਚ ਇਕ ਚੰਡੀਗੜ੍ਹ ਪੁਲਿਸ ਦਾ ਸਬ-ਇੰਸਪੈਕਟਰ ਗੀਤ ਗਾ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਸਿੱਖਿਆ ਦੇਣ ਲੱਗਿਆ ਹੋਇਆ ਹੈ। 


COMMERCIAL BREAK
SCROLL TO CONTINUE READING

ਦੱਸ ਦੇਈਏ ਕਿ ਚੰਡੀਗੜ੍ਹ ਦੀਆਂ ਸੜਕਾਂ 'ਤੇ ਆਪਣੇ ਅਨੋਖੇ ਅੰਦਾਜ਼ 'ਚ ਗੀਤ ਗਾ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਸਿੱਖਿਆ ਦੇਣ ਵਾਲਾ ਚੰਡੀਗੜ੍ਹ ਪੁਲਿਸ ਦਾ ਸਬ-ਇੰਸਪੈਕਟਰ ਭੁਪਿੰਦਰ ਸਿੰਘ ਦੀ ਲੋਕ ਕਾਫ਼ੀ ਜਿਆਦਾ ਤਾਰੀਫ਼ ਕਰ ਰਿਹਾ ਹੈ। ਇਸ ਦੌਰਾਨ ਸਭ ਤੋਂ ਅਹਿਮ ਖਬਰ ਇਹ ਹੈ ਕਿ ਹੁਣ ਉਸ ਪੁਲਿਸ ਵਾਲੇ ਨੂੰ ਇੰਡੀਅਨ ਆਈਡਲ 'ਤੇ ਮਹਿਮਾਨ ਵਜੋਂ ਬੁਲਾਇਆ ਗਿਆ ਸੀ। ਇਸ ਸ਼ੋਅ ਵਿਚ ਸਬ-ਇੰਸਪੈਕਟਰ ਭੁਪਿੰਦਰ ਸਿੰਘ ਨੇ ਅਨੋਖੇ ਅੰਦਾਜ਼ 'ਚ ਗੀਤ ਗਾਇਆ ਅਤੇ ਆਪਣੇ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕਤਾ ਗੀਤ "ਨੋ ਪਾਰਕਿੰਗ, ਨੋ ਪਾਰਕਿੰਗ, ਨੋ ਪਾਰਕਿੰਗ"...ਗੱਡੀ ਨੂ ਕ੍ਰੇਨ ਲੇ ਗਈ" ਨਾਲ ਸਾਰਿਆਂ ਨੂੰ ਦੀਵਾਨਾ ਕਰ ਦਿੱਤਾ।


ਦੱਸ ਦੇਈਏ ਕਿ ਇੰਡੀਅਨ ਆਈਡਲ ਵਰਗੇ ਸ਼ੋਅ ਨੂੰ ਮਸ਼ਹੂਰ ਗਾਇਕ ਵਿਸ਼ਾਲ ਡਡਲਾਨੀ, ਹਿਮੇਸ਼ ਰੇਸ਼ਮੀਆ ਅਤੇ ਨੇਹਾ ਕੱਕੜ ਜੱਜ ਕਰਦੇ ਹਨ। ਪੰਜਾਬੀ ਢੋਲ 'ਤੇ ਐਸਆਈ ਭੁਪਿੰਦਰ ਦੇ ਗੀਤ 'ਤੇ ਸਾਰਿਆਂ ਨੇ ਨੱਚਿਆ। ਸ਼ੋਅ 'ਚ ਅਭਿਨੇਤਾ ਆਯੁਸ਼ਮਾਨ ਖੁਰਾਨਾ ਵੀ ਮੌਜੂਦ ਸਨ। ਉਸ ਨੇ ਇਸ ਗੀਤ ਦਾ ਵੀ ਖੂਬ ਆਨੰਦ ਲਿਆ। ਇਸ ਦੇ ਨਾਲ ਹੀ ਦਰਸ਼ਕਾਂ ਵੀ ਉਸਦਾ ਗੀਤ ਸੁਣ ਕੇ ਭਾਵੁਕ ਹੋ ਗਏ ਤੇ ਖੂਬ ਤਾਲੀਆਂ ਵਜਾਈਆਂ।




ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਚੰਡੀਗੜ੍ਹ ਦੀਆਂ ਸੜਕਾਂ 'ਤੇ ਲੱਗੇ ਭਾਰੀ ਟ੍ਰੈਫਿਕ ਜਾਮ ਦੌਰਾਨ ਭੁਪਿੰਦਰ ਨੇ  ਗੀਤ ''ਨੋ ਪਾਰਕਿੰਗ, ਨੋ ਪਾਰਕਿੰਗ, ਨੋ ਪਾਰਕਿੰਗ...ਗੱਡੀ ਨੂ ਕਰੇਨ ਲੈ ਗਈ'' ਗਾਇਆ ਸੀ ਜੋ ਕਿ ਬਹੁਤ ਵਾਇਰਲ ਹੋ ਗਿਆ ਸੀ। ਇਸ਼ ਦੌਰਾਨ ਫਿਰ ਐਸਆਈ ਭੁਪਿੰਦਰ ਸਿੰਘ ਰੋਜਾਨਾ ਹੱਥ ਵਿੱਚ ਮਾਈਕ ਫੜ ਕੇ ਗਾਉਂਦੇ ਹੋਏ ਸ਼ਹਿਰ ਦੀਆਂ ਸੜਕਾਂ ’ਤੇ ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਦੱਸ ਰਹੇ ਸੀ। ਇਸ ਤੋਂ ਪਹਿਲਾਂ ਵੀ ਉਹਨਾਂ ਨੇ  ਚਲਾਨ ਕੱਟਣ, ਹੈਲਮੇਟ ਅਤੇ ਸੀਟ ਬੈਲਟ ਨਾ ਪਾਉਣ ਆਦਿ ਲਈ ਸਮਾਰਟ ਕੈਮਰਿਆਂ ਬਾਰੇ ਜਾਗਰੂਕਤਾ ਗੀਤ ਕੱਢ ਚੁੱਕੇ ਸਨ।