ਚੰਡੀਗੜ੍ਹ: ਮੋਹਾਲੀ ਦੀ ਨਿੱਜੀ ਯੂਨੀਵਰਸਿਟੀ ’ਚ ਵਿਦਿਆਰਥਣਾਂ ਦੀ ਵੀਡਿਓ ਲੀਕ ਕਾਂਡ ਦਾ ਅਸਲ ਸੱਚ ਸਾਹਮਣੇ ਆਉਣ ਲੱਗ ਪਿਆ ਹੈ। ਇੱਕ ਤੋਂ ਬਾਅਦ ਇੱਕ ਕੜੀ ਸਾਹਮਣੇ ਆਉਣ ਨਾਲ ਖੁੱਲ੍ਹਦੀਆਂ ਗਈਆਂ ਪਰਤਾਂ। ਤੁਸੀਂ ਵੀ ਜਾਣੋ, ਅਸਲ ਸੱਚ


COMMERCIAL BREAK
SCROLL TO CONTINUE READING


ਦਰਅਸਲ ਲੜਕੀ ਨੇ ਸ਼ੱਕ ਪੈ ਜਾਣ ਤੋਂ ਬਾਅਦ ਸਾਰੀਆਂ ਅਸ਼ਲੀਲ ਫ਼ੋਟੋਆਂ, ਵੀਡੀਓਜ਼ ਅਤੇ ਚੈੱਟ ਨੂੰ ਡੀਲਿਟ (Delete) ਕਰ ਦਿੱਤਾ ਸੀ। ਪਰ ਹੋਸਲਟ ਪ੍ਰਬੰਧਕਾਂ ਅਤੇ ਮੌਕੇ ’ਤੇ ਮੌਜੂਦ ਹੋਰਨਾਂ ਲੜਕੀਆਂ ਨੇ ਸ਼ਿਮਲਾ ’ਚ ਬੈਠੇ ਲੜਕੇ ਨੂੰ ਮੈਸੇਜ ਭੇਜਿਆ ਤਾਂ ਉਸ ਲੜਕੇ ਨੇ ਅਸ਼ਲੀਲ ਵੀਡੀਓ ਦਾ ਸਕਰੀਨ ਸ਼ਾਟ (Scree Shot) ਵਾਪਸ ਦੋਸ਼ੀ ਲੜਕੀ ਦੇ ਫ਼ੋਨ ’ਤੇ ਭੇਜਿਆ। 


 



ਸ਼ਿਕਾਇਤ ’ਚ ਕੀ ਦੱਸਿਆ ਹਾਸਟਲ ਦੇ ਪ੍ਰਬੰਧਕਾਂ ਨੇ? 
ਮਾਮਲੇ ’ਚ ਦਰਜ ਹੋਈ ਫ਼ਸਟ ਇੰਨਫ਼ੋਰਮੈਸ਼ਨ ਰਿਪੋਰਟ (FIR) ਰਾਹੀਂ ਸਾਹਮਣੇ ਆਇਆ ਕਿ ਸ਼ਨੀਵਾਰ ਦੀ ਰਾਤ ਤਕਰੀਬਨ ਰਾਤ ਦੇ 2 ਵਜੇ ਕੁਝ ਲੜਕੀਆਂ ਹੋਸਟਲ ਦੀ ਵਾਰਡਨ ਰਾਜਵਿੰਦਰ ਕੌਲ ਕੋਲ ਸ਼ਿਕਾਇਤ ਲੈਕੇ ਪਹੁੰਚੀਆਂ। ਉਨ੍ਹਾਂ ਨੇ ਸ਼ੱਕ ਜਤਾਇਆ ਕਿ ਇੱਕ ਵਿਦਿਆਰਥਣ ਨਹਾਉਣ ਵਾਲੇ ਕਮਰੇ (Wash Room) ’ਚ 6 ਨਹਾ ਰਹੀਆਂ ਲੜਕੀਆਂ ਦੀ ਵੀਡੀਓ ਬਣਾ ਰਹੀ ਸੀ। ਇਸ ਤੋਂ ਬਾਅਦ ਸਾਰਾ ਮਾਮਲਾ ਗਰਲਜ਼ ਹੋਸਟਲ (Girl's Hostel) ਦੀ ਪ੍ਰਬੰਧਕ ਰੀਤੂ ਦੇ ਧਿਆਨ ’ਚ ਲਿਆਂਦਾ ਗਿਆ। 



ਵਾਰਡਨ ਨੇ ਦੋਸ਼ੀ ਵਿਦਿਆਰਥਣ ਤੋਂ ਪੁਛਗਿੱਛ ਕੀਤੀ ਦਾਂ ਉਸਨੇ ਕੋਈ ਫ਼ੋਟੋ ਜਾਂ ਵੀਡੀਓ ਬਣਾਉਣ ਤੋਂ ਇਨਕਾਰ ਕਰ ਦਿੱਤਾ। ਮੈਨੇਜਰ ਨੇ ਜਦੋਂ ਦੋਸ਼ੀ ਵਿਦਿਆਰਥਣ ਦਾ ਮੋਬਾਈਲ ਚੈੱਕ ਕੀਤਾ ਤਾਂ ਉਸ ’ਚੋਂ ਡੀਲੀਟ ਕੀਤੀਆਂ ਫ਼ੋਟੋਆਂ ਅਤੇ ਵੀਡੀਓਜ਼ ਮਿਲੀਆਂ। 


 



ਵਿਦਿਆਰਥਣ ਦੇ ਮੋਬਾਈਲ ’ਤੇ ਭੇਜੇ ਸਕਰੀਨ ਸ਼ਾਟ ਨਾਲ ਹੋਈ ਪੁਸ਼ਟੀ 
ਦੋਸ਼ੀ ਵਿਦਿਆਰਥਣ ਦੇ ਮੋਬਾਈਲ ’ਤੇ ਲਗਾਤਾਰ ਕਾਲ ਅਤੇ ਮੈਸੇਜ ਆ ਰਹੇ ਸਨ। ਮੈਨੇਜਰ ਨੇ ਵਿਦਿਆਰਥਣ ਨੂੰ ਸਪੀਕਰ ਫ਼ੋਨ ’ਤੇ ਗੱਲ ਕਰਨ ਅਤੇ ਡੀਲੀਟ ਕੀਤੀਆਂ ਵੀਡੀਓਜ਼ ਦੁਬਾਰਾ ਮੰਗਵਾਉਣ ਲਈ ਕਿਹਾ, ਜਿਸ ਤੋਂ ਬਾਅਦ ਦੂਜੇ ਪਾਸੇ ਬੈਠੇ ਲੜਕੇ ਨੇ ਅਸ਼ਲੀਲ ਵੀਡੀਓ ਦਾ ਸਕਰੀਨ ਸ਼ਾਟ ਭੇਜ ਦਿੱਤਾ। ਦੋਸ਼ੀ ਵਿਦਿਆਰਥਣ ਦਾ ਝੂਠ ਸਾਹਮਣੇ ਆ ਗਿਆ, ਜਦੋਂ ਉਸ ਨਾਲ ਸਖ਼ਤੀ ਕੀਤੀ ਗਈ ਤਾਂ ਸਾਰੀ ਗੱਲ ਕਬੂਲ ਲਈ। 



ਪੁਸ਼ਟੀ ਹੋਣ ਤੋਂ ਬਾਅਦ ਮੈਨੇਜਰ ਨੇ ਇਸ ਦੀ ਸ਼ਿਕਾਇਤ ਸਬੰਧਤ ਇਲਾਕੇ ਦੀ ਪੁਲਿਸ ਨੂੰ ਕੀਤੀ। 



ਪੁਲਿਸ ਦੀ ਕਾਰਗੁਜ਼ਾਰੀ ’ਤੇ ਉੱਠ ਰਹੇ ਸਵਾਲ
ਨਿੱਜੀ ਯੂਨੀਵਰਸਿਟੀ ਕਾਂਡ ’ਚ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ’ਤੇ ਲਗਾਤਾਰ ਸਵਾਲ ਉੱਠ ਰਹੇ ਹਨ। ਇਕ ਪਾਸੇ ਹੋਸਟਲ ਪ੍ਰਬੰਧਕ ਕਹਿ ਰਹੇ ਹਨ ਕਿ ਲੜਕੀ ਨੇ ਦੋਸ਼ ਕਬੂਲ ਕਰ ਲਿਆ ਹੈ, ਦੋਸ਼ੀ ਲੜਕੇ ਨੇ ਵੀ ਅਸ਼ਲੀਲ ਵੀਡੀਓ ਦੇ ਸਕਰੀਨ ਸ਼ਾਟ ਵੀ ਭੇਜੇ ਸਨ।  ਇਸ ਦੇ ਉਲਟ ਐੱਸਐੱਸਪੀ ਵਿਵੇਕਸ਼ੀਲ ਸੋਨੀ ਦਾ ਕਹਿਣਾ ਹੈ ਕਿ ਲੜਕੀ ਨੇ ਸਿਰਫ਼ ਆਪਣੀ ਵੀਡੀਓ ਬਣਾਈ ਹੈ ਅਤੇ ਇਹ ਹੀ ਵੀਡੀਓ ਲੜਕੇ ਨੂੰ ਭੇਜਿਆ ਗਿਆ ਸੀ। ਹਾਲਾਂਕਿ ਪੁਲਿਸ ਵਲੋਂ ਯਕੀਨੀ ਤੌਰ ’ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਰੇ ਪਹਿਲੂਆਂ ਤਾਂ ਜਾਂਚ ਕੀਤੀ ਜਾ ਰਹੀ ਹੈ।