ਚੰਡੀਗੜ- ਚੰਡੀਗੜ ਘੁੰਮਣ ਜਾ ਰਹੇ ਹੋ ਤਾਂ ਤੁਹਾਡੇ ਲਈ ਜ਼ਰੂਰੀ ਖ਼ਬਰ ਹੈ ਹੁਣ ਤੁਹਾਡੇ ਪਸੰਦੀਦਾ ਏਲਾਂਟੇ ਮਾਲ ਦਾ ਨਾਂ ਬਦਲ ਦਿੱਤਾ ਗਿਆ ਹੈ। ਏਲਾਂਟੇ ਦਾ ਨਾਂ ਹੁਣ Nexus Elante ਰੱਖ ਦਿੱਤਾ ਗਿਆ ਹੈ। ਇਹ ਭਾਰਤ ਦੇ ਸਭ ਤੋਂ ਵੱਡੇ ਰਿਟੇਲ ਪਲੇਟਫਾਰਮ ਨੇਕਸਸ ਮਾਲਜ਼ ਦੁਆਰਾ 13 ਸ਼ਹਿਰਾਂ ਵਿੱਚ ਆਪਣੀਆਂ 17 ਸੰਪਤੀਆਂ ਵਿੱਚ ਬਦਲਾਅ ਕੀਤੇ ਜਾਣ ਤੋਂ ਬਾਅਦ ਰੱਖਿਆ ਗਿਆ ਹੈ।


COMMERCIAL BREAK
SCROLL TO CONTINUE READING

 


Elante ਚੰਡੀਗੜ ਸ਼ਹਿਰ ਦਾ ਸਭ ਤੋਂ ਵੱਡਾ ਅਤੇ ਚਰਚਿਤ ਮਾਲ ਹੈ। ਜੋ ਕਿ ਨੌਰਥ ਇੰਡੀਆ ਦੇ ਸਭ ਤੋਂ ਵੱਡੇ ਮਾਲਜ਼ ਵਿਚੋਂ ਇਕ ਹੈ।  ਇਹ ਮਾਲ 20 ਏਕੜ ਵਿੱਚ ਫੈਲਿਆ ਹੋਇਆ ਹੈ। Elante ਚੰਡੀਗੜ ਵਾਸੀਆਂ ਅਤੇ ਟ੍ਰਾਈਸਿਟੀ ਵਿੱਚ ਰਹਿਣ ਵਾਲੇ ਲੋਕਾਂ ਦੀ ਹਮੇਸ਼ਾ ਪਹਿਲੀ ਪਸੰਦ ਰਿਹਾ ਹੈ।


 


ਸਤੰਬਰ 2015 ਵਿੱਚ, ਇੱਕ ਮੁੰਬਈ ਸਥਿਤ ਕਾਰਨੀਵਲ ਸਮੂਹ ਨੇ 1,785 ਕਰੋੜ ਰੁਪਏ ਦੀ ਲਾਗਤ ਨਾਲ ਏਲਾਂਟੇ ਮਾਲ ਖਰੀਦਿਆ ਸੀ। ਇਹ ਉਸ ਸਮੇਂ ਭਾਰਤ ਵਿੱਚ ਇੱਕ ਸਿੰਗਲ ਰੀਅਲ ਅਸਟੇਟ ਜਾਂ ਜਾਇਦਾਦ ਲਈ ਸਭ ਤੋਂ ਵੱਡੇ ਸੌਦਿਆਂ ਵਿੱਚੋਂ ਇੱਕ ਸੀ। ਜੁਲਾਈ 2017 ਨੂੰ ਯੂਐਸ-ਅਧਾਰਤ ਗਲੋਬਲ ਇਨਵੈਸਟਮੈਂਟ ਫਰਮ ਦ ਬਲੈਕਸਟੋਨ ਗਰੁੱਪ ਦੀ ਇੱਕ ਸਹਾਇਕ ਕੰਪਨੀ ਨੇਕਸਸ ਮਾਲਜ਼ ਨੇ ਐਲਾਂਟੇ ਮਾਲ ਨੂੰ ਖਰੀਦਿਆ। ਹਾਲਾਂਕਿ ਰਕਮ ਦਾ ਕਦੇ ਖੁਲਾਸਾ ਨਹੀਂ ਕੀਤਾ ਗਿਆ ਸੀ। ਇਹ ਦੂਜੀ ਵਾਰ ਸੀ ਜਦੋਂ ਦੋ ਸਾਲਾਂ ਵਿੱਚ ਐਲਾਂਟੇ ਮਾਲ ਵੇਚਿਆ ਗਿਆ ਸੀ।


 


WATCH LIVE TV