Channi On Rinku: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ੁਸ਼ੀਲ ਰਿੰਕੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੇ ਤੰਜ ਕੱਸਦਿਆਂ ਕਿਹਾ ਕਿ ਸਾਈਕਲ ਦਾ ਵੀ ਸਟੈਂਡ ਹੁੰਦਾ ਹੈ ਪਰ ਰਿੰਕੂ ਦਾ ਕੋਈ ਸਟੈਂਡ ਨਹੀ ਹੈ। ਚੰਨੀ ਨੇ ਕਿਹਾ ਕਿ ਜਿਸਦਾ ਆਪਣਾ ਸਟੈਂਡ ਨਹੀ ਹੈ ਉਹ ਲੋਕਾਂ ਪਿੱਛੇ ਹੀ ਸਟੈਂਡ ਲਵੇਗਾ। 


COMMERCIAL BREAK
SCROLL TO CONTINUE READING

ਸਾਬਕਾ ਮੁੱਖ ਮੰਤਰੀ ਨੇ ਕਿਹਾ ਜਲੰਧਰ ਵਿਚ ਰਿੰਕੂ ਖਿਲਾਫ ਪ੍ਰਦਰਸ਼ਨ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਵੀ ਕਿਹਾ ਕਿ ਜਦੋ ਰਿੰਕੂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਸਨ ਤਾਂ ਕੀ ਉਦੋਂ ਉਹ ਦੇਸ਼ ਭਗਤ ਸੀ। ਜੇਕਰ ਅੱਜ ਆਪ ਪਾਰਟੀ ਨੂੰ ਛੱਡਕੇ ਬੀਜੇਪੀ ਵਿੱਚ ਸ਼ਾਮਿਲ ਹੋ ਗਏ ਹਨ ਤਾਂ ਅੱਜ ਉਹ ਗਦਾਰ ਹੋ ਗਿਆ। ਚੰਨੀ ਨੇ ਕਿਹਾ ਕਿ ਜਿਹੜਾ ਲਾਹੌਰ ਮਾੜਾ ਉਹ ਪਿਸ਼ੌਰ ਵੀ ਮਾੜਾ। ਇਨ੍ਹਾਂ ਲੋਕਾਂ ਦਾ ਕੋਈ ਸਟੈਡ ਨਹੀਂ


ਚੰਨੀ ਨੇ ਕਿਹਾ ਕਿ ਲੀਡਰ ਨੇ ਸਮਾਜ ਨੂੰ ਸੇਧ ਦੇਣੀ ਹੁੰਦੀ ਹੈ ਪਰ ਆਪਣੇ ਨਿੱਜੀ ਹਿੱਤਾਂ ਜਾ ਫਿਰ ਡਰ ਨੂੰ ਲੈ ਕੇ ਵਾਰ-ਵਾਰ ਪਾਰਟੀਆਂ ਬਦਲਣ ਵਾਲੇ ਰਿੰਕੂ ਵਰਗੇ ਲੀਡਰ ਸਮਾਜ ਨੂੰ ਕੀ ਸੇਧ ਦੇਣਗੇ।  


ਇਹ ਵੀ ਪੜ੍ਹੋ: Bjp Join News: ਜਲੰਧਰ ਤੋਂ ਆਪ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਅਤੇ ਵਿਧਾਇਕ ਸ਼ੀਤਲ ਅੰਗੁਰਾਲ ਬੀਜੇਪੀ ਵਿੱਚ ਸ਼ਾਮਿਲ


ਦੱਸ ਦਈਏ ਕਿ ਜਲੰਧਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਅਤੇ ਅਤੇ ਵਿਧਾਇਕ ਸ਼ੀਤਲ ਅੰਗੁਰਾਲ ਨੇ ਭਾਜਪਾ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਦੀ ਅਗੁਵਾਈ ਵਿੱਚ ਬੀਜੇਪੀ ਜੁਆਇਨ ਕਰ ਲਈ ਹੈ। ਇਸ ਮੌਕੇ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਅਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਇਸ ਮੌਕੇ ਮੌਜੂਦ ਰਹੇ। ਹਰਦੀਪ ਪੁਰੀ ਨੇ ਇਸ ਮੌਕੇ ਦੋਵੇਂ ਆਗੂਆਂ ਦਾ ਪਾਰਟੀ ਵਿੱਚ ਸ਼ਾਮਿਲ ਹੋਣ 'ਤੇ ਸੁਆਗਤ ਕੀਤਾ। ਸੁਸ਼ੀਲ ਕੁਮਾਰ ਰਿੰਕੂ ਨੂੰ ਆਮ ਆਦਮੀ ਪਾਰਟੀ ਨੇ ਜਲੰਧਰ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਸੀ। 


ਇਹ ਵੀ ਪੜ੍ਹੋ: Kejriwal News: ਦਿੱਲੀ ਹਾਈਕੋਰਟ ਤੋਂ ਕੇਜਰੀਵਾਲ ਨੂੰ ਕੋਈ ਅੰਤਰਿਮ ਰਾਹਤ ਨਹੀਂ, ਅਦਾਲਤ ਨੇ ਈਡੀ ਤੋਂ 2 ਅਪ੍ਰੈਲ ਤੱਕ ਜਵਾਬ ਮੰਗਿਆ