CM Bhagwant Mann News:  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੁਵੈਤ ਵਿਖੇ ਬਹੁ-ਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਦੀ ਵਾਪਰੀ ਘਟਨਾ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਹਾਦਸੇ ਵਿੱਚ ਕਈ ਭਾਰਤੀਆਂ ਨੂੰ ਆਪਣੀ ਜਾਨ ਗਵਾਉਣੀ ਪਈ। ਇਕ ਸ਼ੋਕ ਸੁਨੇਹੇ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ, ਜਿਸ ਵਿੱਚ ਵੱਡੀ ਗਿਣਤੀ ਭਾਰਤੀਆਂ ਦੀ ਦਮ ਘੁਟਣ ਕਾਰਨ ਮੌਤ ਹੋਈ।


COMMERCIAL BREAK
SCROLL TO CONTINUE READING

ਉਨ੍ਹਾਂ ਕਿਹਾ ਕਿ ਇਸ ਮੰਦਭਾਗੀ ਘਟਨਾ ਕਾਰਨ ਕਈ ਕੀਮਤੀ ਜਾਨਾਂ ਗਈਆਂ, ਜਦੋਂ ਕਿ ਕਈ ਹੋਰ ਫੱਟੜ ਹੋ ਗਏ। ਭਗਵੰਤ ਸਿੰਘ ਮਾਨ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕਰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ।


ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਸੰਕਟ ਦੀ ਘੜੀ ਵਿੱਚ ਪੀੜਤ ਪਰਿਵਾਰਾਂ ਨਾਲ ਖੜ੍ਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਘਟਨਾ ਬਾਰੇ ਜਾਣ ਕੇ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਹੈ। ਉਨ੍ਹਾਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਪੀੜਤ ਪਰਿਵਾਰਾਂ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਦਾ ਬਲ ਬਖ਼ਸ਼ਣ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਸਾਰੇ ਪੰਜਾਬੀ, ਪੀੜਤ ਪਰਿਵਾਰਾਂ ਨਾਲ ਖੜ੍ਹੇ ਹਨ। ਉਨ੍ਹਾਂ ਇਸ ਮੰਦਭਾਗੇ ਹਾਦਸੇ ਦੇ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਲਈ ਵੀ ਅਰਦਾਸ ਕੀਤੀ।


ਕੁਵੈਤ ਵਿੱਚ ਹਾਦਸੇ ਵਿੱਚ ਮਾਰੇ ਗਏ ਭਾਰਤੀਆਂ ਦੀ ਸੂਚੀ ਸਾਹਮਣੇ ਆਈ ਹੈ। ਕੁਝ ਲਾਸ਼ਾਂ ਦੀ ਪਛਾਣ ਕਰਨ ਲਈ ਡੀਐਨਏ ਟੈਸਟ ਦੀ ਵਰਤੋਂ ਕੀਤੀ ਜਾਵੇਗੀ। ਹੁਣ ਤੱਕ ਜਿਨ੍ਹਾਂ ਲੋਕਾਂ ਦੀ ਪਛਾਣ ਹੋਈ ਹੈ, ਉਨ੍ਹਾਂ ਦੀ ਸੂਚੀ ਆ ਗਈ ਹੈ।


1. ਆਕਾਸ਼ ਐਸ ਨਾਇਰ (23 ਸਾਲ): ਉਹ ਪੰਡਾਲਮ ਦਾ ਰਹਿਣ ਵਾਲਾ ਸੀ ਅਤੇ ਉਹ ਪਿਛਲੇ 6 ਸਾਲਾਂ ਤੋਂ ਕੁਵੈਤ ਵਿੱਚ ਰਹਿੰਦਾ ਸੀ।
2. ਅਮਰੂਦੀਨ ਸ਼ਮੀਰ (33 ਸਾਲ): ਉਹ ਕੋਲੱਮ ਪੋਯਾਪੱਲੀ ਦਾ ਰਹਿਣ ਵਾਲਾ ਸੀ ਅਤੇ ਕੁਵੈਤ ਵਿੱਚ ਡਰਾਈਵਰ ਸੀ।
3. ਸਟੀਫਿਨ ਅਬ੍ਰਾਹਮ ਸਾਬੂ (29): ਉਹ ਪੇਸ਼ੇ ਤੋਂ ਇੰਜੀਨੀਅਰ ਸੀ ਅਤੇ ਕੋਟਾਯਮ ਦਾ ਨਿਵਾਸੀ ਸੀ।
4. ਕੇਆਰ ਰਣਜੀਤ (34): ਉਹ 10 ਸਾਲਾਂ ਤੋਂ ਕੁਵੈਤ ਵਿੱਚ ਰਹਿ ਰਿਹਾ ਸੀ ਅਤੇ ਸਟੋਰ ਕੀਪਰ ਸੀ।
5. ਕੇਲੂ ਪੋਨਮਾਲੇਰੀ (55): ਉਹ ਇੱਕ ਪ੍ਰੋਡਕਸ਼ਨ ਇੰਜੀਨੀਅਰ ਸੀ ਅਤੇ ਉਸ ਦਾ ਘਰ ਕਾਸਰਗੋਡ ਵਿੱਚ ਸੀ। ਉਸ ਦੇ ਦੋ ਬੱਚੇ ਹਨ।
6. ਪੀਵੀ ਮੁਰਲੀਧਰਨ ਪਿਛਲੇ 30 ਸਾਲਾਂ ਤੋਂ ਕੁਵੈਤ ਵਿੱਚ ਰਹਿ ਰਿਹਾ ਸੀ। ਉਹ ਉੱਥੇ ਇੱਕ ਕੰਪਨੀ ਵਿੱਚ ਸੀਨੀਅਰ ਸੁਪਰਵਾਈਜ਼ਰ ਸੀ।
7. ਸਾਜਨ ਜਾਰਜ ਕੁਵੈਤ ਵਿੱਚ ਇੱਕ ਕੈਮੀਕਲ ਇੰਜੀਨੀਅਰ ਸੀ।
8. ਲੁਕੋਸ (48) ਪਿਛਲੇ 18 ਸਾਲਾਂ ਤੋਂ ਕੁਵੈਤ ਵਿੱਚ ਕੰਮ ਕਰ ਰਿਹਾ ਸੀ।
9. ਸਾਜੂ ਵਰਗੀਸ (56) ਕੋਨੀ ਦਾ ਰਹਿਣ ਵਾਲਾ ਸੀ।
10. ਥਾਮਸ ਓਮਨ ਤਿਰੂਵਾਲਾ ਦਾ ਰਹਿਣ ਵਾਲਾ ਸੀ।
11. ਵਿਸ਼ਵਾਸ ਕ੍ਰਿਸ਼ਨਨ ਕੰਨੂਰ ਦਾ ਰਹਿਣ ਵਾਲਾ ਸੀ।
12. ਨੂਹ ਮੱਲਪੁਰਮ ਦਾ ਰਹਿਣ ਵਾਲਾ ਸੀ।
13. ਐਮਪੀ ਬਹੁਲਯਨ ਵੀ ਮੱਲਾਪੁਰਮ ਤੋਂ ਸੀ।
14. ਸ਼੍ਰੀਹਰੀ ਪ੍ਰਦੀਪ ਕੋਟਾਯਮ ਦਾ ਰਹਿਣ ਵਾਲਾ ਸੀ।
15. ਮੈਥਿਊ ਜਾਰਜ


ਇਹ ਵੀ ਪੜ੍ਹੋ : Pathankot News: ਪਠਾਨਕੋਟ ਵਾਈਲਡਲਾਈਫ ਸੈਂਚੂਰੀ ਦਾ ਐਕਸ਼ਨ; ਮਾਈਨਿੰਗ ਕਰ ਰਹੇ 13 ਕਰੱਸ਼ਰਾਂ ਨੂੰ ਨੋਟਿਸ ਜਾਰੀ