Cm Bhagwant Mann Gujrat Visit: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਤੋਂ ਗੁਜਰਾਤ ਦੇ ਦੋ ਦਿਨਾਂ ਦੌਰੇ 'ਤੇ ਰਹਿਣਗੇ। ਇਸ ਮੌਕੇ ਭਰੂਚ ਅਤੇ ਭਾਵਨਗਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕਰਨਗੇ। ਗੁਰਜਾਤ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਇੰਡਿਆ ਗਠਜੋੜ ਦੇ ਤਹਿਤ ਮਿਲਕੇ ਚੋਣਾਂ ਮੈਦਾਨ ਵਿੱਚ ਉੱਤਰੇ ਹਨ।


COMMERCIAL BREAK
SCROLL TO CONTINUE READING

ਆਪਣੇ ਪਹਿਲੇ ਦਿਨ ਸੀ.ਐਮ ਮਾਨ ਭਾਵਨਗਰ ਵਿੱਚ ਉਮੀਦਵਾਰ ਉਮੇਸ਼ ਮਕਵਾਨਾ ਦੇ ਸਮਰਥਨ ਵਿੱਚ ਚੋਣ ਪ੍ਰਚਾਰ ਕਰਨਗੇ। ਅਗਲੇ ਦਿਨ ਉਹ ਚਿਤਰਾ ਵਸਾਵਾ ਲਈ ਭਰੂਚ ਵਿੱਚ ਰੈਲੀ ਕਰਨਗੇ। ਗੁਜਰਾਤ 'ਚ 'ਆਪ' ਦੇ ਲਈ ਇਹ ਦੋਵੇਂ ਹਲਕੇ ਕਾਫੀ ਮਹੱਤਵਪੂਰਨ ਹਨ, ਜਿੱਥੇ ਪਾਰਟੀ ਆਪਣਾ ਵਿਸਥਾਰ ਕਰਨਾ ਚਾਹੁੰਦੀ ਹੈ।


ਭਰੂਚ ਲੋਕ ਸਭਾ ਹਲਕੇ ਵਿੱਚ ਵਸਾਵਾ ਕਬੀਲੇ ਨਾਲ ਸਬੰਧ ਰੱਖਣ ਵਾਲੇ ਉਮੀਦਵਾਰਾਂ ਵਿੱਚ ਵਿਚਾਲੇ ਤਿਕੋਣਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਬਜ਼ੁਰਗ ਆਦਿਵਾਸੀ ਨੇਤਾ ਛੋਟੂ ਵਸਾਵਾ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦਾ ਛੋਟਾ ਪੁੱਤਰ ਦਿਲੀਪ ਵਸਾਵਾ ਭਾਰਤ ਆਦਿਵਾਸੀ ਪਾਰਟੀ (ਬੀਏਪੀ) ਦੀ ਨੁਮਾਇੰਦਗੀ ਕਰਦੇ ਹੋਏ ਭਰੂਚ ਸੀਟ ਤੋਂ ਆਉਣ ਵਾਲੀਆਂ ਲੋਕ ਚੋਣਾਂ ਲੜੇਗਾ। 


ਭਾਜਪਾ ਨੇ ਆਪਣਾ ਗੜ੍ਹ ਬਰਕਰਾਰ ਰੱਖਣ ਲਈ ਆਪਣੇ ਮੌਜੂਦਾ ਸੰਸਦ ਮੈਂਬਰ ਮਨਸੁਖ ਵਸਾਵਾ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇੰਡਿਆ ਗਠਜੋੜ ਨੇ ਇਸ ਸੀਟ ਤੋਂ ਵਿਧਾਨਸਭਾ ਸੀਟ ਡੇਡਿਆਪਾਡਾ ਤੋਂ 'ਆਪ' ਵਿਧਾਇਕ ਚੈਤਰ ਵਸਾਵਾ ਨੂੰ ਇਸ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਜਿਸ ਤੋਂ ਬਾਅਦ ਇਹ ਮੁਕਾਬਲਾ ਹੋਰ ਵੀ ਰੋਚਕ ਹੋ ਗਿਆ ਹੈ। ਇਸ ਲਈ, ਭਰੂਚ ਵਿੱਚ, ਮੁਕਾਬਲਾ ਵਾਸਵਾ ਬਨਾਮ ਵਸਾਵਾ ਬਨਾਮ ਵਸਾਵਾ ਹੋ ਗਿਆ ਹੈ ਹੈ।


ਇਹ ਇੱਕ ਦੁਰਲੱਭ ਹਲਕਾ ਹੈ ਜਿਸ ਵਿੱਚ ਭਾਜਪਾ, ਕਾਂਗਰਸ, ਆਪ ਅਤੇ ਬੀਏਪੀ ਸਾਰੇ ਦਿਲਚਸਪੀ ਰੱਖਦੇ ਹਨ। ਗੁਜਰਾਤ ਦੇ ਜ਼ਿਆਦਾਤਰ ਹਲਕਿਆਂ 'ਚ ਭਾਜਪਾ ਅਤੇ ਕਾਂਗਰਸ ਵਿਚਾਲੇ ਹੀ ਲੜਾਈ ਹੈ ਕਿਉਂਕਿ ਬਾਕੀ ਪਾਰਟੀਆਂ ਨੇ ਅਜੇ ਆਪਣੇ ਉਮੀਦਵਾਰਾਂ ਦਾ ਨਾਵਾਂ ਦਾ ਐਲਾਨ ਨਹੀਂ ਕੀਤਾ।