CM Letter News:  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੂੰ ਪੱਤਰ ਲਿਖਿਆ ਹੈ। ਭਗਵੰਤ ਮਾਨ ਨੇ ਐਫਸੀਆਈ ਦੇ ਗੁਦਾਮਾਂ ਵਿੱਚ ਸਟੋਰੇਜ਼ ਦੀ ਸਮੱਸਿਆ ਨੂੰ ਸੁਲਝਾਉਣ ਉਤੇ ਜ਼ੋਰ ਦਿੱਤਾ ਹੈ। ਮੁੱਖ ਮੰਤਰੀ ਨੇ ਹਰ ਮਹੀਨੇ ਘੱਟ ਤੋਂ ਘੱਟ 20 ਲੱਖ ਰੁਪਏ ਮੈਟ੍ਰਿਕ ਟਨ ਚੌਲ ਨੂੰ ਲਿਫਟ ਕਰਵਾਉਣ ਉਤੇ ਜ਼ੋਰ ਦਿੱਤਾ ਹੈ।


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ : NDP Jagmeet Singh: ਪ੍ਰਦਰਸ਼ਨਕਾਰੀਆਂ ਵੱਲੋਂ ਭ੍ਰਿਸ਼ਟ ਕਹਿਣ 'ਤੇ ਭੜਕੇ ਐਨਡੀਪੀ ਨੇਤਾ ਜਗਮੀਤ ਸਿੰਘ


ਪੰਜਾਬ ਵਿੱਚ ਹਰ ਸਾਲ 185 ਤੋਂ 190 ਲੱਖ ਮੈਟ੍ਰਿਕ ਟਨ ਝੋਨਾ ਖਰੀਦਿਆ ਜਾਂਦਾ ਹੈ, ਜਿਸ ਵਿੱਚ ਕੇਂਦਰੀ ਪੂਲ ਲਈ 120 ਤੋਂ 125 ਲੱਖ ਮੈਟ੍ਰਿਕ ਟਨ ਚਾਵਲ ਦਾ ਉਤਪਾਦਨ ਹੁੰਦਾ ਹੈ। ਸੂਬੇ ਕੋਲ ਕੁੱਲ 171 ਲੱਖ ਮੈਟ੍ਰਿਕ ਟਨ ਦੀ ਸਟੋਰੇਜ਼ ਦੀ ਜਗ੍ਹਾ ਹੈ। ਇਸ ਵਿੱਚ ਕਰੀਬ 121 ਲੱਖ ਮੈਟ੍ਰਿਕ ਟਨ ਚਾਵਲ ਅਤੇ 50 ਲੱਖ ਮੈਟ੍ਰਿਕ ਟਨ ਕਣਕ ਪਹਿਲਾਂ ਤੋਂ ਗੋਦਾਮ ਵਿੱਚ ਹੈ। ਸੂਬਾ ਸਰਕਾਰ ਕੋਲ ਨਵੀਂ ਫਸਲ ਰੱਖਣ ਲਈ ਜਗ੍ਹਾ ਨਹੀਂ ਹੈ।


ਇਹ ਵੀ ਪੜ੍ਹੋ : Punjab CM Bhagwant Mann Health: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਗੜੀ ਸਿਹਤ! ਦਿੱਲੀ ਦੇ ਅਪੋਲੋ ਹਸਪਤਾਲ 'ਚ ਦਾਖ਼ਲ