Punjab News: ਮੁੱਖ ਮੰਤਰੀ ਮਾਨ ਨੇ 518 ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ
Punjab News: ਇਸ ਮੌਕੇ ਨੌਜਵਾਨਾਂ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ, ਕਿ ਕੋਈ ਉਨ੍ਹਾਂ ਨੂੰ ਬਿਨ੍ਹਾਂ ਕਿਸੇ ਰਿਸ਼ਵਤ ਤੋਂ ਨੌਕਰੀ ਦੇ ਦੇਵੇਗਾ।
Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਚੁਣੇ ਗਏ 518 ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਅਤੇ ਸਾਰਿਆ ਨੂੰ ਆਪਣੇ ਸੁਨਹਰੇ ਭਵਿੱਖ ਦੇ ਲਈ ਵਧਾਈ ਦਿੱਤੀ। ਸਕੂਲੀ ਸਿੱਖਿਆ ਵਿੱਚ 330, ਉੱਚ ਸਿੱਖਿਆ ਵਿੱਚ 51, ਵਿੱਤ ਵਿੱਚ 75, ਜੀਏਡੀ ਵਿੱਚ 38, ਕਾਰਪੋਰੇਸ਼ਨ ਵਿੱਚ 18 ਤੇ ਬਿਜਲੀ ਵਿਭਾਗ ਵਿੱਚ ਛੇ ਵਿਅਕਤੀਆਂ ਨੂੰ ਨੌਕਰੀਆਂ ਦਿੱਤੀ ਗਈ। ਹੁਣ ਤੱਕ ਸਰਕਾਰ 40 ਹਜ਼ਾਰ ਤੋਂ ਵੱਧ ਲੋਕਾਂ ਨੂੰ ਨੌਕਰੀਆਂ ਪ੍ਰਦਾਨ ਕਰ ਚੁੱਕੀ ਹੈ।
ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਤੁਹਾਡੇ ਲਈ ਸ਼ਗਨਾਂ ਵਾਲਾ ਦਿਨ ਹੈ, ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਜੋ ਤੁਹਾਡੀਆਂ ਖੁਸ਼ੀਆਂ 'ਚ ਸ਼ਰੀਕ ਹੋਇਆ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀਂ ਸਰਕਾਰੀ ਨੌਕਰੀਆਂ ਵਿੱਚ ਭਰਤੀਆਂ ਲਈ ਮੈਰਿਟ ਪਹਿਲ ਦਿੱਤੀ ਹੈ ਕਿਸੇ ਵੀ ਤਰ੍ਹਾਂ ਦੀ ਸ਼ਿਫਾਰਸ ਤੇ ਕੋਈ ਵੀ ਵਿਅਕਤੀ ਨੂੰ ਭਰਤੀ ਨਹੀਂ ਕੀਤਾ ਜਾ ਰਿਹਾ। ਅੱਜ ਪੰਜਾਬ ਦੇ ਆਮ ਘਰਾਂ ਦਾ ਬੱਚੇ ਸਰਕਾਰੀ ਨੌਕਰੀਆਂ ਲੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਭਵਿੱਖ ਦੀ ਚਿੰਤਾ ਨੇ ਪੰਜਾਬ ਦੇ ਲੋਕਾਂ ਨੂੰ ਖਾ ਲਿਆ ਹੈ, ਜੇਕਰ ਤੁਸੀਂ ਬਿਨ੍ਹਾਂ ਪੈਸੇ ਤੋਂ ਨੌਕਰੀ ਲੈ ਰਹੇ ਹੋ ਤਾਂ ਕਿਸੇ ਤੋਂ ਪੈਸੇ ਨਾ ਲਓ, ਤੁਹਾਡਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ।
ਮੁੱਖ ਮੰਤਰੀ ਨੇ ਇਸ ਦੌਰਾਨ ਵਿਰੋਧੀਆਂ ਤੇ ਵੀ ਇਸ਼ਾਨੇ ਸਾਧੇ ਅਤੇ ਕਿਹਾ ਕਿ ਪੰਜਾਬ ਵੋਟਾਂ ਵੇਲੇ ਲੀਡਰ ਤੁਹਾਡੇ ਕੋਲ ਆਉਦੇ ਹਾਂ ਅਤੇ ਵੋਟਾਂ ਲੈ ਕੇ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰ ਲੈਦੇ ਹਾਂ। ਉਹ ਆਗੂ ਆਮ ਲੋਕਾਂ ਦੀ ਮੁਸ਼ਕਿਲਾਂ ਨੂੰ ਨਹੀਂ ਸਮਝਦੇ ਅਤੇ ਨਾ ਹੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਹਨ। ਅਸੀਂ ਪੰਜਾਬ ਦੇ ਲਈ ਆਪਣਾ ਸਭ ਕੁੱਝ ਛੱਡ ਕੇ ਤੁਹਾਡੀ ਸੇਵਾ ਕਰਨ ਦੇ ਲਈ ਤੁਹਾਡੇ ਵਿੱਚ ਆਏ ਹਾਂ, ਅਤੇ ਤੁਹਾਡੇ ਵਿੱਚ ਹੀ ਰਹਾਂਗੇ।
ਸੀਐੱਮ ਨੇ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਪੰਜਾਬ ਬਚਾਓ ਯਾਤਰਾ ਨੂੰ ਲੈ ਕੇ ਵੀ ਸਵਾਲ ਚੁੱਕਦੇ ਹੋਏ ਕਿਹਾ ਕਿ ਪੰਜਾਬ ਨੂੰ ਡੋਬਣ ਵਾਲੇ ਅੱਜ ਪੰਜਾਬ ਨੂੰ ਬਚਾਉਣ ਲਈ ਯਾਤਰਾ ਕੱਢ ਰਹੇ ਹਨ। 'ਇਨ੍ਹਾਂ ਤੋ ਸਾਨੂੰ ਬਚਣ ਦੀ ਲੋੜ ਹੈ'..ਜਦੋਂ ਦਾ ਮੈਂ ਮੁੱਖਮੰਤਰੀ ਦੀ ਕੁਰਸੀ ਤੇ ਬੈਠਿਆ ਹਾਂ, ਉਦੋਂ ਤੋਂ ਹੀ ਇਨ੍ਹਾਂ ਲੋਕਾਂ ਦੀਆਂ ਨਜ਼ਰਾਂ ਵਿੱਚ ਰੜਕਣ ਲੱਗ ਗਿਆ ਹਾਂ। ਪਹਿਲਾਂ ਮੈਂ ਕਲਾਕਾਰ ਸੀ, ਤੱਦ ਇਹ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਸਨ।
ਭਗਵੰਤ ਮਾਨ ਨੇ ਕਿਹਾ ਕਿ ਹੁਣ ਤੱਕ 1 ਕਰੋੜ ਲੋਕ ਆਮ ਆਦਮੀ ਕਲੀਨਿਕ 'ਚੋਂ ਆਪਣਾ ਇਲਾਜ ਕਰਵਾ ਚੁੱਕੇ ਹਨ। ਅਸੀਂ ਪੰਜਾਬ ਦੇ ਲੋਕਾਂ ਨੂੰ ਹਰ ਮੁੱਢਲੀ ਸਹੁਲਤ ਦੇਣ ਲਈ ਵਚਨਬੰਧ ਹਾਂ।